Htv Punjabi
Punjab

ਡੀਸੀਪੀ ਨੂੰ ਕੋਰੋਨਾ ਹੋਣ ਮਗਰੋਂ ਲੁਧਿਆਣਾ ਪੁਲਿਸ ਨੂੰ ਭਾਜੜਾਂ, ਦੇਖੋ ਕਿਵੇਂ ਕਰ ਲਏ ਸਾਰੇ ਪੁਲਿਸ ਵਾਲੇ ਇੱਕਠੇ !

ਲੁਧਿਆਣਾ : ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੇ ਕੇਸ ਵੱਧ ਰਹੇ ਹਨ, ਉੱਥੇ ਹੀ ਲੁਧਿਆਣਾ ਦੇ ਡੀਸੀਪੀ ਨੂੰ ਕੋਰੋਨਾ ਵਾਇਰਸ ਹੋਣ ਦੇ ਬਾਅਦ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਇਸ ਗੱਲ ਤੇ ਧਿਆਨ ਦੇ ਰਹੀ ਹੈ ਅਤੇ ਪੁਲਿਸ ਮੁਲਾਜਿ਼ਮਾਂ ਦੇ ਟੈਸਟ ਵੀ ਕਰਵਾਏ ਜਾ ਰਹੇ ਹਨ।ਉਨ੍ਹਾਂ ਨੂੰ ਕੋਰੋਨਾ ਵਾਇਰਸ ਸੰਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।ਇਸ ਸੰਬੰਧੀ ਲੁਧਿਆਣਾ ਦੇ ਟਰੈਫਿਕ ਇੰਚਾਰਜ ਏਸੀਪੀ ਗੁਰਦੇਵ ਸਿੰਘ ਦੀ ਪ੍ਰਧਾਨਗੀ ਦੇ ਨੀਚੇ ਇੱਕ ਮੀਟਿੰਗ ਦਾ ਪ੍ਰਬੰਧ ਵੀ ਕੀਤਾ ਗਿਆ।
ਇਸ ਦੌਰਾਨ ਟਰੈਫਿਕ ਇੰਚਾਰਜ ਗੁਰਦੇਵ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਜਿਹੀ ਭਿਆਨਕ ਬੀਮਾਰੀ ਦੇ ਲੱਛਣ ਸਭ ਨੂੰ ਪਤਾ ਹੋਣੇ ਚਾਹੀਦੇ ਹਨ।ਉਨ੍ਹਾਂ ਨੇ ਕਿਾ ਕਿ ਪੁਲਿਸ ਮੁਲਾਜਿ਼ਮ ਨੂੰ ਇਸ ਸੰਬੰਧੀ ਜਾਗਰੂਕ ਕਰਨ ਦੇ ਲਈ ਇੱਕ ਬੈਠਕ ਬੁਲਾਈ ਗਈ ਹੈ।ਜਿਸ ਵਿੱਚ ਸੋਸ਼ਲ ਡਿਸਟੈਸਿੰਗ ਦਾ ਧਿਆਨ ਰੱਖਿਆ ਗਿਆ।ਗੁਰਦੇਵ ਸਿੰਘ ਨੇ ਕਿਹਾ ਕਿ ਇਹ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਆਪਣਾ ਧਿਆਨ ਖੁਦ ਰੱਖਣ ਤਾਂ ਕਿ ਉਹ ਦੂਸਰਿਆਂ ਨੂੰ ਵੀ ਇਸ ਭਿਆਨਕ ਬੀਮਾਰੀ ਤੋਂ ਬਚਾ ਸਕਣ।ਉਨ੍ਹਾਂ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਨਾਕਿਆਂ ਅਤ ਚੌਂਕਾਂ ਤੇ ਦਿਨ ਰਾਤ ਡਿਊਟੀ ਨਿਭਾ ਰਹੀ ਹੈ।ਇਸ ਕਰਕੇ ਉਨ੍ਹਾਂ ਨੂੰ ਵੀ ਇਸ ਬੀਮਾਰੀ ਤੋਂ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।

Related posts

ਵਿਸ਼ਵ ਸਿਹਤ ਦਿਵਸ `ਤੇ ਸਾਝੇ ਕੀਤੇ ਗਏ ਤੰਦਰੁਸਤ ਜੀਵਨ ਦੇ ਗੁਣ

htvteam

ਪੰਜਾਬੀ ਬੰਦੇ ਨੇ ਤਿਆਰ ਕੀਤਾ ਕੋਰੋਨਾ ਤੋਂ ਬਚਆ ਲਈ ਬੀ ਫਾਰਮੂਲਾ, ਦੁਨੀਆਂ ਨੂੰ ਕੀਤਾ ਓਪਨ ਚੈਲੰਜ

Htv Punjabi

ਆਹ ਬੰਦਾ ਅਜਿਹੀ ਥਾਂ ‘ਤੇ ਰੱਖੀ ਬੈਠੀ ਸੀ ਸਰੂਪ, ਨਿਹੰਗਾਂ ਨੇ ਲਿਆ ਦੇਖ ? ਗੁੱਸਾ ਪਹੁੰਚਿਆਂ ਆਸਮਾਨ ‘ਤੇ

htvteam

Leave a Comment