ਚੰਡੀਗੜ੍ਹ : ਚੰਡੀਗੜ ਪੁਲਿਸ ਨੇ ਬੱਚਿਆਂ ਤੋਂ ਭੀਖ ਮੰਗਵਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ l ਇਸ ਸੰਬੰਧ ‘ਚ ਪੁਲਿਸ ਨੇ ਏਲਾਂਟੇ ਮਾਲ ‘ਚੋਂ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ‘ਚ ਆਏ ਛੋਟੇ ਬੱੱਚੇ ਬੱਚੀਆਂ ਨੂੰ ਰਿਹਾਅ ਕਰਵਾਇਆ l ਗਰੀਬ ਬੱਚਿਆਂ ਤੋਂ ਭੀਖ ਮੰਗਵਾਉਣ ਅਤੇ ਸੜਕਾਂ ‘ਤੇ ਸਮਾਨ ਵੇਚਣ ਦਾ ਧੰਦਾ ਕਰਵਾਉਣ ਦੇ ਇਲਜ਼ਾਮ ਵਿੱਚ ਇੰਡਸਟਰੀਅਲ ਏਰੀਆ ਥਾਣਾ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ l ਫੜੇ ਗਏ ਵਿਅਕਤੀ ਦੀ ਪਹਿਚਾਣ ਅਟਾਵਾ ਨਿਵਾਸੀ ਦਲਬੀਰ ਸਿੰਘ ਦੇ ਰੂਪ ਵਿੱਚ ਹੋਈ ਹੈ l ਦਰਅਸਲ, ਜ਼ਿਲ੍ਹਾ ਬਾਲ ਰੱਖਿਆ ਅਧਿਕਾਰੀ ਤਬਸ਼ੁਮ ਖਾਨ ਨੇ ਪੁਲਿਸ ਨੂੰ ਇਸ ਬਾਰੇ ਵਿੱਚ ਸੂਚਨਾ ਦਿੱਤੀ ਸੀ l ਜਿਸ ਦੇ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਅਲਾਂਟੇ ਮਾਲ ਵਿੱਚੋਂ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਉਹ ਮਾਲ ਵਿੱਚ ਬੱਚੇ ਤੋਂ ਪੈਸੇ ਲੈਣ ਦੇ ਲਈ ਪਹੁੰਚਿਆ ਸੀ l
ਤਬਸ਼ੁਮ ਨੇ ਪੁਲਿਸ ਨੂੰ ਦੱਸਿਆ ਕਿ ਬੱਚਿਆਂ ਤੋਂ ਕਰਵਾਏ ਜਾ ਰਹੇ ਕੰਮਾਂ ਦੇ ਪ੍ਰਤੀ ਉਨ੍ਹਾਂ ਦੀ ਇੱਕ ਡਰਾਈਵ ਚੱਲ ਰਹੀ ਹੈ l ਇਸ ਦੇ ਤਹਿਤ ਹੀ ਉਨ੍ਹਾਂ ਨੇ ਕਾਲੋਨੀ ਨੰਬਰ 4 ਰਹਿਣ ਵਾਲੇ 13 ਸਾਲਾ ਬੱਚੇ ਤੋਂ ਟਾਫੀਆਂ ਵੇਚਣ ਅਤੇ ਭੀਖ ਮੰਗਵਾਉਣ ਦੀ ਸੂਚਨਾ ਮਿਲੀ ਸੀ l ਜਿਸ ਦੇ ਤਹਿਤ ਹੀ ਉਹ ਏਲਾਂਟੇ ਮਾਲ ਵਿੱਚ ਆਪਣੀ ਟੀਮ ਦੇ ਨਾਲ ਪਹੁੰਚੀ ਸੀ.ਉਸ ਤੋਂ ਉਨ੍ਹਾਂ ਨੇ ਬੱਚੇ ਨੂੰ ਬੱਚੇ ਨੂੰ ਛੁਡਵਾਇਆ ਹੈ l ਖਾਨ ਨੇ ਦੱਸਿਆ ਕਿ ਬੱਚੇ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਕਾਲੋਨੀ ਨੰਬਰ 4 ਵਿੱਚ ਰਹਿੰਦਾ ਸੀ l ਕਾਲੋਨੀ ਟੁੱਟਣ ਦੇ ਬਾਅਦ ਉਨ੍ਹਾਂ ਨੂੰ ਘਰ ਨਹੀਂ ਮਿਲਿਆ ਸੀ l ਇਸ ਦੌਰਾਨ ਉਸ ਦੀ ਮੁਲਾਕਾਤ ਉੱਥੇ ਹੀ ਰਹਿਣ ਵਾਲੇ ਬੱਚਿਆਂ ਨੇ ਦਲਬੀਰ ਤੋਂ ਕਰਵਾਈ ਸੀ l ਦਲਬੀਰ ਅਟਾਵਾ ਵਿੱਚ ਟਾਫੀਆਂ ਬਣਾਉਣ ਦਾ ਕੰਮ ਕਰਦਾ ਹੈ l ਉਸ ਦੇ ਕੋਲ ਲੜਕੀਆਂ ਅਤੇ ਮੁੰਡਿਆਂ ਦਾ ਪੂਰਾ ਗੈਂਗ ਹੈ l ਇਹ ਬੱਚੇ ਬੱਚੀਆਂ ਅਲਾਂਟੇ ਮਾਲ, ਸੈਕਟਰ 17, ਸੁਖਨਾ ਲੈਕ ਅਤੇ ਕਈ ਜਗ੍ਹਾਂ ‘ਤੇ ਕਿਰਿਆਸ਼ੀਲ ਰਹਿੰਦੇ ਹਨ l ਉਨ੍ਹਾਂ ਤੋਂ ਦਲਬੀਰ ਟੋਫੀਆਂ ਵੇਚਣ ਅਤੇ ਭੀਖ ਮੰਗਵਾਉਣ ਦਾ ਕੰਮ ਕਰਵਾਉਂਦਾ ਹੈ l
ਬੱਚੇ ਨੇ ਦੱਸਿਆ ਕਿ ਦਿਨ ਵਿੱਚ ਜੋ ਵੀ ਪੈਸੇ ਇੱਕਠੇ ਹੁੰਦੇ, ਉਸ ਤੋਂ ਅੱਧੇ ਦਲਬੀਰ ਆਪਣੇ ਕੋਲ ਰੱਖ ਲੈਂਦਾ ਸੀ ਅਤੇ ਅੱਧੇ ਉਨ੍ਹਾਂ ਨੂੰ ਦੇ ਦਿੰਦਾ ਸੀ l ਬੱਚਿਆਂ ਨੂੰ ਖੁਦ ਇਨ੍ਹਾਂ ਜਗ੍ਹਾਂ ‘ਤੇ ਛੱਡਣ ਵੀ ਜਾਂਦਾ ਸੀ l ਸਵੇਰੇ ਉਨ੍ਹਾਂ ਨੂੰ ਉਨ੍ਹਾਂ ਦੀ ਜਗ੍ਹਾ ‘ਤੇ ਛੱਡ ਕੇ ਰਾਤ ਨੂੰ ਉਹ ਉਨ੍ਹਾਂ ਤੋਂ ਪੈਸੇ ਲੈਣ ਦੇ ਲਈ ਪਹੁੰਚ ਜਾਇਆ ਕਰਦਾ ਸੀ l ਪੁਲਿਸ ਨੇ ਤਬਸ਼ੁਮ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ l ਖਾਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਦਲਬੀਰ ਦੇ ਇਸ ਕੰਮ ਦੀ ਸੂਚਨਾ ਮਿਲੀ ਸੀ ਪਰ ਉਸ ਸਮੇਂ ਉਸ ਦਾ ਪਤਾ ਨਹੀਂ ਚੱਲਿਆ ਸੀ l
