Htv Punjabi
Punjab

ਠੇਕੇਦਾਰ ਸੀਵਰੇਜ ਲਈ ਪੁੱਟ ਰਹੇ ਸੀ ਖੱਡਾ, ਦੇਖਦੇ ਹੀ ਦੇਖਦੇ ਆਹ ਜਵਾਨ ਬੰਦਾ ਕੀ ਕਰ ਬੈਠਾ

ਬਠਿੰਡਾ : ਸੋਮਵਾਰ ਨੂੰ ਮਿੱਟੀ ਵਿੱਚ ਦਬਣ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ l ਘਟਨਾ ਦੀ ਵਜ੍ਹਾ ਮੀਂਹ ਦੇ ਵਿੱਚ ਸੀਵਰੇਜ ਦੇ ਲਈ ਖੁਦਾਈ ਦਾ ਕੰਮ ਜ਼ਾਰੀ ਰਹਿਣਾ ਦੱਸਿਆ ਜਾ ਰਿਹਾ ਹੈ, ਜਿਸਦੇ ਕਾਰਨ ਮਿੱਟੀ ਦਾ ਢੇਰ ਇੱਕ ਮਜ਼ਦੂਰ ‘ਤੇ ਗਿਰ ਗਿਆ ਅਤੇ ਇਸਦੇ ਨੀਚੇ ਦੱਬ ਗਿਆ l ਜਦ ਤੱਕ ਮਜ਼ਦੂਰ ਨੂੰ ਕੱਢਿਆ ਗਿਆ, ਤਦ ਤੱਕ ਉਸਦੀ ਮੌਤ ਹੋ ਚੁੱਕੀ ਸੀ l ਮਜ਼ਦੂਰ ਦੇ ਪਰਿਵਾਰਿਕ ਮੈਂਬਰਾਂ ਦਾ ਦੋਸ਼ ਹੈ ਕਿ ਇਹ ਸਭ ਠੇਕੇਦਾਰ ਦੀ ਲਾਪਰਵਾਹੀ ਦੀ ਵਜ੍ਹਾ ਨਾਲ ਹੋਇਆ ਹੈ l ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ l
ਮ੍ਰਿਤਕ ਦੀ ਪਹਿਚਾਣ ਬਠਿੰਡਾ ਦੇ ਹਰਦੇਵ ਨਗਰ ਦੀ ਗਲੀ ਨੰਬਰ 9 ਦੇ ਨਿਵਾਸੀ ਸ਼ੰਕਰ ਕੁਮਾਰ ਪੁੱਤਰ ਗੁਪਾਲ ਦਾਸ ਦੇ ਤੌਰ ‘ਤੇ ਹੋਈ ਹੈ l ਮਿਲੀ ਜਾਣਕਾਰੀ ਦੇ ਅਨੁਸਾਰ ਆਦਰਸ਼ ਨਗਰ ਦੀ ਗਲੀ ਨੰਬਰ 9 ਵਿੱਚ ਸੀਵਰੇਜ ਦੀ ਪਾਈਪ ਪਾਉਣ ਦੇ ਲਈ ਖੁਦਾਈ ਦਾ ਕੰਮ ਚੱਲ ਰਿਹਾ ਹੈl ਸੋਮਵਰ ਸਵੇਰ ਤੋਂ ਹੋ ਰਹੀ ਬਾਰਿਸ਼ ਦੇ ਬਾਵਜੂਦ ਠੇਕੇਦਾਰ ਨੇ ਕੰਮ ਬੰਦ ਨਹੀਂ ਕਰਵਾਇਆ l ਇਸ ਕਾਰਨ ਸ਼ਾਮ ਨੂੰ ਕਰੀਬ ਸਾਢੇ 6 ਵਜੇ ਅਚਾਨਕ ਭਾਰੀ ਮਾਤਰਾ ਵਿੱਚ ਮਿੱਟੀ ਕੰਮ ਕਰ ਰਹੇ ਮਜ਼ਦੂਰ ਸ਼ੰਕਰ ਦੇ ਉੱਪਰ ਆ ਗਿਰੀ, ਜਿਸ ਕਾਰਨ ਉਸਦੀ ਮੌਤ ਹੋ ਗਈ l

Related posts

ਰਾਣਾ ਬਲਾਚੌਰੀਆ ਦਾ ਚੋਰੀ ਹੋਇਆ ਪਿਸਟਲ ਬਰਾਮਦ

htvteam

ਸਰਦੀਆਂ-ਸਰਦੀਆਂ ਆਹ ਤੇਲ ਲਗਾਓ ਦਰਦਾਂ ਨੂੰ ਰਾਤੋਂ-ਰਾਤ ਭਜਾਓ

htvteam

ਐਵੇਂ ਬਣਾਓ ਸ਼ਲਗਮ ਵਾਲਾ ਪਾਣੀ ਵਾਰ ਵਾਰ ਚੜਨ ਵਾਲੇ ਬੁਖਾਰ ਦੀ ਖਤਮ ਕਰੋ ਕਹਾਣੀ

htvteam

Leave a Comment