ਜਲੰਧਰ : ਕਹਿੰਦੇ ਨੇ ਇਸ਼ਕ ਦਾ ਭੂਤ ਜਦੋਂ ਦਿਮਾਗ ਤੇ ਸਵਾਰ ਹੋ ਜਾਵੇ ਤਾਂ ਉਹ ਉੱਤੇ ਬੈਠਾ ਬੈਠਾ ਬੰਦ ਦੀਆਂ ਅੱਖਾਂ ਵਿੱਚ ਅਜਿਹੀਆਂ ਉਂਗਲਾਂ ਮਾਰਦਾ ਕਿ ਉਸ ਨੂੰ ਫੇਰ ਆਪਣੇ ਇਸ਼ਕ ਤੋਂ ਇਲਾਵਾ ਹੋਰ ਕੁਝ ਦਿਖਾਈ ਦੇਣਾ ਬੰਦ ਹੋ ਜਾਂਦਾ ਤੇ ਏਸ ਦੌਰਾਨ ਜੇਕਰ ਉਸ ਦੇ ਕੋਈ ਰਸਤੇ ਵਿੱਚ ਆਉਂਦਾ ਤਾਂ ਉਹ ਇੰਨਾ ਖਤਰਨਾਕ ਬਣ ਜਾਂਦਾ ਕਿ ਕਿਸੇ ਦਾ ਕਤਲ ਕਰਨੋਂ ਵੀ ਨਹੀਂ ਡਰਦਾ।ਇਹੋ ਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਪਿੰਡ ਨਿੱਝਰ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਇੱਕ ਵਿਆਹੇ ਵਰੇ ਆਸ਼ਕ ਨੂੰ ਜਦੋਂ ਉਸ ਦਾ ਸਹੁਰਾ ਆਪਣੀ ਧੀ ਦਾ ਘਰ ਖਰਾਬ ਨਾ ਕਰਨ ਲਈ ਸਮਝਾਉਣ ਗਿਆ ਤਾਂ ਦੋਸ਼ ਐ ਕਿ ਇਸ਼ਕ ‘ਚ ਅੰਨੇ ਹੋਏ ਉਸ ਦੇ ਤਰਨਜੀਤ ਸਿੰਘ ਨਾਮ ਦੇ ਜਵਾਈ ਨੇ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ ਸਹੁਰੇ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ।
ਏਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਤਰਨਜੀਤ ਸਿੰਘ ਕਿਸੇ ਪਰਾਈ ਔਰਤ ਦੇ ਇਸ਼ਕ ਵਿੱਚ ਪਿਆ ਹੋਇਆ ਸੀ।ਜਿਸ ਦੇ ਚੱਲਦਿਆਂ ਉਸ ਦਾ ਆਪਣੀ ਪਤਨੀ ਨਾਲ ਅਕਸਰ ਤਕਰਾਰ ਰਹਿੰਦਾ ਸੀ।ਧੀ ਨੂੰ ਸਹੁਰੇ ਪਰਿਵਾਰ ਤੋਂ ਤੰਗ ਪਰੇਸ਼ਾਨ ਹੁੰਦਾ ਦੇਖ ਤਰਨਜੀਤ ਸਿੰਘ ਦਾ ਸਹੁਰਾ ਨਿਰਮਲ ਸਿੰਘ ਪਿੰਡ ਦੇ ਕੁਝ ਮੌਹਤਬਰ ਬੰਦਿਆਂ ਨੂੰ ਨਾਲ ਲੈ ਕੇ ਆਪਣੇ ਜਵਾਈ ਤਰਨਜੀਤ ਸਿੰਘ ਦੇ ਘਰ ਪਹੁੰਚਿਆ ਤਾਂ ਕਿ ਪਤੀ ਪਤਨੀ ਦਾ ਝਗੜਾ ਨਬੇੜ ਸਕੇ।ਪਰ ਦੋਸ਼ ਐ ਕਿ ਉਸ ਦੌਰਾਨ ਤਰਨਜੀਤ ਅਤੇ ਨਿਰਮਲ ਸਿੰਘ ਦਾ ਆਪਸ ‘ਚ ਤਕਰਾਰ ਹੋ ਗਿਆ ਤੇ ਤਰਨਜੀਤ ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ ਨਿਰਮਲ ਸਿੰਘ ਦਾ ਕਤਲ ਕਰ ਦਿੱਤਾ।
ਅੱਗੇ ਕੀ ਹੋਇਆ ਇਸ ਮਾਮਲੇ ਵਿੱਚ ਕੀ ਪੁਲਿਸ ਆਸ਼ਕ ਤਰਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਪਾਈ ਉਸ ਔਰਤ ਦਾ ਕੀ ਬਣਿਆ ਜਿਸ ਨਾਲ ਤਰਨਜੀਤ ਸਿੰਘ ਦੇ ਸੰਬੰਧ ਸਨ ਤੇ ਪਿਤਾ ਦੇ ਕਤਲ ਮਗਰੋਂ ਧੀ ਦਾ ਕੀ ਹਾਲ ਐ, ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖਬਰ,,,,,,,,