Htv Punjabi
Punjab

ਘਰ ਦੇ ਬਾਹਰ ਗਲੀ ‘ਚ ਨੰਗਾ ਹੋ ਕੇ ਕਰ ਰਿਹਾ ਸੀ ਆਹ ਕੰਮ, ਰੋਕਿਆ ਤਾਂ ਕਰ ਤਾ ਭਿਆਨਕ ਕਾਂਡ !

ਮੋਹਾਲੀ : ਗਲੀ ਵਿੱਚ ਬੈਠੀ ਔਰਤਾਂ ਦੇ ਸਾਹਮਣੇ ਪਿਸ਼ਾਬ ਕਰਨ ਤੋਂ ਰੋਕਿਆ ਤਾਂ ਨਸ਼ੇ ਵਿੱਚ ਰਜੇ 7-8 ਨੌਜਵਾਨਾਂ ਨੇ ਪੇਂਟਰ ਦੀ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ।ਵਾਰਦਾਤ ਪਿੰਡ ਬੜਮਾਜਰਾ ਵਿੱਚ ਸ਼ਨੀਵਾਰ ਦੇਰ ਰਾਤ 1 ਵਜੇ ਦੀ ਹੈ।ਪੁਲਿਸ ਮੁਲਜ਼ਮਾਂ ਨੂੰ ਹਲੇ ਤੱਕ ਫੜ ਨਹੀਂ ਸਕੀ ਹੈ।ਮਿਲੀ ਜਾਣਕਾਰੀ ਦੇ ਮੁਤਾਬਿਕ ਸੰਜੈ ਯਾਦਵ ਯੂਪੀ ਦੇ ਗੋਰਖਪੁਰ ਦਾ ਰਹਿਣ ਵਾਲਾ ਸੀ।

ਬੜਮਾਜਰਾ ਵਿੱਚ ਉਹ ਕਿਰਾਏ ਦੇ ਘਰ ਵਿੱਚ ਆਪਣੀ ਪਤਨੀ ਅਤੇ 5 ਸਾਲ ਦੀ ਧੀ ਦੇ ਨਾਲ ਰਹਿ ਰਿਹਾ ਸੀ।ਸ਼ਨੀਵਾਰ ਦੇਰ ਰਾ ਕਰੀਬ 11 ਵਜੇ ਉਸ ਦੇ ਘਰ ਦੇ ਬਾਹਰ ਗਲੀ ਵਿੱਚ ਬੈਠੀ ਔਰਤਾਂ ਦੇ ਸਾਹਮਣੇ ਨਸ਼ੇ ਵਿੱਚ ਰੱਜੇ ਤਿੰਨ ਨੌਜਵਾਨ ਪਿਸ਼ਾਬ ਕਰ ਰਹੇ ਸਨ।ਇਹ ਦੇਖ ਕੇ ਉਸ ਨੇ ਨੌਜਵਾਨਾਂ ਨੂੰ ਟੋਕਿਆ ਤਾਂ ਉਨ੍ਹਾਂ ਨੇ ਸੰਜੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ।

ਇਸ ਦੇ ਬਾਅਦ ਸੰਜੇ ਨਾਲ ਹੱਥੋਪਾਈ ਕਰਨ ਲੱਗੇ।ਝਗੜਾ ਹੁੰਦਾ ਦੇਖ ਉੱਥੇ ਲੋਕ ਇੱਕਠੇ ਹੋ ਗਏ ਅਤੇ ਬੀਚ ਬਚਾਅ ਕਰਾਇਆ।ਉਸ ਸਮੇਂ ਤਾਂ ਉਹ ਨੌਜਵਾਨ ਉੱਥੋਂ ਚਲੇ ਗਏ ਪਰ ਰਾਤ ਕਰੀਬ ਸਾਢੇ 11 ਵਜੇ ਸੱਤ ਅੱਠ ਸਾਥੀਆਂ ਦੇ ਨਾਲ ਵਾਪਸ ਆਏ ਅਤੇ ਸੰਜੈ ਨੂੰ ਉਸ ਦੇ ਘਰ ਤੋਂ ਬਾਹਰ ਨਿਕਲ ਕੇ ਚਾਕੂ ਅਤੇ ਇੱਟਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।ਰਚਣ ਆਈ ਸੰਜੈ ਦੀ ਪਤਨੀ ਨੂੰ ਵੀ ਸੱਟਾਂ ਆਈਆਂ ਅਤੇ ਉਹ ਬੇਹੋਸ਼ ਹੋ ਗਈ।

ਸੰਜੈ ਨੂੰ ਬੁਰੀ ਤਰ੍ਹਾਂ ਕੁੱਟ ਕੇ ਮੁਲਜ਼ਮ ਫਰਾਰ ਹੋ ਗਏ।ਲੋਕਾਂ ਨੇ ਸੰਜੇ ਨੂੰ ਫੇਜ਼ 6 ਦੇ ਸਿਵਿਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸਿ਼ਤ ਕਰ ਦਿੱਤਾ।ਡੀਐਸਪੀ ਪਾਲ ਸਿੰਘ ਨੇ ਦੱਸਿਆ ਕਿ ਸੰਜੈ ਯਾਦਵ ਦੀ ਪਤਨੀ ਦੇ ਬਿਆਨ ਤੇ ਅਣਪਛਾਤੇ ਹਮਲਾਵਰਾਂ ਦੇ ਖਿਲਾਫ ਹੱਤਿਆ ਦਾ ਕੇਸ ਦਰਜ ਕਰ ਲਿਆ ਗਿਆ ਹੈ।

ਗੋਰਖਪੁਰ ਦਾ ਰਹਿਣ ਵਾਲਾ 32 ਸਾਲ ਦਾ ਸੰਜੈ ਯਾਦਵ ਜਿੱਥੇ 10 ਸਾਲ ਤੋਂ ਰਹਿ ਰਿਹਾ ਸੀ ਅਤੇ ਪੇਂਟਰ ਦਾ ਕੰਮ ਕਰਦਾ ਸੀ।ਨਸ਼ੇ ਵਿੱਚ ਰੱਜੇ ਨੌਜਵਾਨਾਂ ਦੀ ਗੁੰਡਾਗਰਦੀ ਨੇ ਇੱਕ ਪਰਿਵਾਰ ਨੂੰ ਉਜਾੜ ਦਿੱਤਾ ਅਤੇ ਔਰਤ ਦੇ ਨਾਲ ਉਸ ਦੀ ਕੁੜੀ ਦਾ ਭਵਿੱਖ ਵਿੱਚ ਹਨੇਰੇ ਵਿੱਚ ਸੁੱਟ ਦਿੱਤਾ।

Related posts

ਪੰਜਾਬ ‘ਚ ਵਪਾਰੀ ਵਰਗ ਲਈ ਰਾਹਤ ਦੀ ਖਬਰ ਤੇ ਨਾਈਟ ਕਰਫਿਊ ਦਾ ਸਮਾਂ ਬਦਲਿਆ

htvteam

ਘਰਦਿਆਂ ਦੀ ਮਰਜੀ ਬਗੈਰ ਵਿਆਹ ਕਰਵਾਉਣ ਤੋਂ ਬਾਅਦ ਹੁਣ ਇਸ ਜੋੜੇ ਨੇ ਲਗਾਈ ਬਰਗਰਾਂ ਦੀ ਰੇਹੜੀ

htvteam

ਘਰ ‘ਚ ਧੀ ਨੇ ਲਿਆ ਜਨਮ, ਪਰਿਵਾਰ ਨੇ ਪੇਸ਼ ਕੀਤੀ ਮਿਸਾਲ; ਦੇਖੋ ਵੀਡੀਓ

htvteam