ਚੰਡੀਗੜ੍ਹ ; ਪੰਜਾਬ ਸਰਕਾਰ ਨੇ ਲਾਕ ਡਾਊਨ ਦੇ ਦੌਰਾਨ ਸੂਬਾ ਸਰਕਾਰ ਦੇ ਮਾਲੀਏ ਵਿਚ ਹੋਏ ਘਾਟੇ ਨੂੰ ਪੂਰਾ ਕਰਨ ਦੇ ਲਈ ਆਪਣੀ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ l ਕਿਓਂਕਿ ਸੂਬਾ ਸਰਕਾਰ ਨੂੰ ਮਾਲੀਏ ਘਟ ਦੇ ਗੈਪ ਨੂੰ ਪੂਰਾ ਕਰਨ ਦੇ ਲਈ ਕੇਂਦਰ ਸਰਕਾਰ ਵਲੋਂ ਕੋਈ ਮਦਦ ਮਿਲਣ ਦੀ ਉਮੀਦ ਨਜ਼ਰ ਨਹੀਂ ਆ ਰਹੀ ਹੈ l ਸੂਬੇ ਵਿਚ ਕਰਫਿਊ ਦੇ ਦੌਰਾਨ ਸਰਕਾਰ ਨੂੰ 4256 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਚੁੱਕਣਾ ਪਿਆ ਸੀ l ਜਿਸਦੇ ਬਾਅਦ ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਉਹਨਾਂ ਇਕਾਈਆਂ ਨੂੰ ਲੱਭਣਾ ਸ਼ੁਰੂ ਕਰ ਦਿੱਤੋ ਹੈ ਜਿਥੇ ਤੋਂ ਸੂਬਾ ਸਰਕਾਰ ਦੇ ਮਾਲੀਏ ਵਿਚ ਵਾਧੇ ਦੀ ਗੁੰਜਾਈਸ਼ ਹੈ l
ਜੇਕਰ ਸਰਕਾਰ ਸਟੰਪ ਡਿਊਟੀ ਵਧਾਉਣ ਦੇ ਨਾਲ ਸ਼ਰਾਬ ਤੇ ਕੋਵਿਡ ਸੇਸ ਲਾ ਦੇਵੇ ਤਾਂ ਇਸ ਨਾਲ ਸਰਕਾਰ ਨੂੰ ਸਾਲ ਵਿਚ 420 ਕਰੋੜ ਦਾ ਜ਼ਿਆਦਾ ਮਾਲੀਆ ਮਿਲੇਗਾ l ਸਰਕਾਰ ਨੂੰ ਸਬ ਤੋਂ ਜ਼ਿਆਦਾ ਐਕਸਾਈਜ਼ ਅਤੇ ਮਾਲੀਆ ਵਿਭਾਗ ਤੋਂ ਆਉਂਦਾ ਹੈ l ਦੂਸਰੇ ਨੰਬਰ ਤੇ ਸਟੰਪ ਡਿਊਟੀ ਅਤੇ ਡਿਊਟੀ ਤੋਂ ਮੋਟਾ ਮਾਲੀਆ ਮਿਲਦਾ ਹੈ l ਮੰਨਿਆ ਜਾ ਰਿਹਾ ਹੈ ਕਿ ਸਰਕਾਰ ਸਟੰਪ ਡਿਊਟੀ ਅਤੇ ਸ਼ਰਾਬ ਤੇ ਕੋਵਿਡ ਸੈੱਸ ਲਾਉਣ ਦਾ ਮਨ ਬਣਾ ਚੁਕੀ ਹੈ l ਹੁਣ ਸਟੰਪ ਡਿਊਟੀ ਔਰਤਾਂ ਦੇ ਲਈ 4 ਫ਼ੀਸਦੀ ਅਤੇ ਬੰਦਿਆਂ ਦੇ ਲਈ 6 ਫ਼ੀਸਦੀ ਹੈ l ਪੰਜਾਬ ਵਿਚ ਹਰ ਸਾਲ 6 ਲੱਖ ਰਜਿਸਟਰੀਆਂ ਹੁੰਦੀ ਹੈ, ਜਿਸ ਤੋਂ ਸਰਕਾਰ ਨੂੰ ਲਗਭਗ 3 ਹਜ਼ਾਰ 600 ਕਰੋੜ ਰੁਪਏ ਦਾ ਮਾਲੀਆ ਮਿਲਦਾ ਹੈ l
ਹੁਣ ਵਿਭਾਗ ਦੇ ਅਧਿਕਾਰੀਆਂ ਨੇ ਸਟੰਪ ਅਤੇ ਰਜਿਸਟ੍ਰੇਸ਼ਨ ਵਿਭਾਗ ਨੂੰ ਕਰਫਿਊ ਖਤਮ ਹੋਣ ਦੇ ਬਾਅਦ ਮਈ ਮਹੀਨੇ ਵਿਚ ਵੀ ਹੁਣ ਰਜਿਸਟਰੀਆਂ ਵਿਚ ਇਨੀ ਤੇਜ਼ੀ ਨਹੀਂ ਆਉਣ ਤੇ ਚਿੰਤਾ ਸਤਾ ਰਹੀ ਹੈ l ਆਮ ਦੀਨਾ ਵਿੱਚ ਹਰ ਮਹੀਨੇ ਜਿਨੀ ਰਜਿਸਟਰੀ ਹੋ ਰਹੀ ਸੀ, ਫਿਲਹਾਲ ਉਸਦੀ ਅੱਧੀ ਰਜਿਸਟਰੀ ਤੋਂ ਵੀ ਘਟ ਹੋ ਰਹੀ ਹੈ l ਯਾਨੀ ਸੂਬੇ ਵਿਚ ਜੇਕੱਰ ਹਰ ਮਹੀਨੇ 50 ਹਜ਼ਾਰ ਰਜਿਸਟਰੀਆਂ ਹੁੰਦੀ ਸੀ ਤਾਂ ਹੁਣ 20 ਹਜ਼ਾਰ ਰਜਿਸਟਰੀਆਂ ਹੀ ਹੋ ਰਹੀਆਂ ਹਨ l ਜਿਸ ਤੋਂ ਵੀ ਮਈ ਮਹੀਨੇ ਵਿਚ ਸਟੰਪ ਡਿਊਟੀ ਟੀਨ ਸੂਬੇ ਦੇ ਮਾਲੀਏ ਵਿਚ ਕਮੀ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ l
ਇਸੀ ਤਰ੍ਹਾਂ ਨਾਲ ਸਰਕਾਰ ਹੁਣ ਸ਼ਰਾਬ ਤੇ 240 ਰੁਪਏ ਪ੍ਰਤੀ ਪੇਟੀ ਵਿਸ਼ੇਸ਼ ਕੋਵਿਡ ਸੈੱਸ ਲਗਾਂਦੀ ਸੀ ਤਾਂ ਇਸ ਨਾਲ ਸਰਕਾਰ ਨੂੰ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਨੂੰ ਮਿਲਿਆ ਕਰ 396 ਕਰੋੜ ਰੁਪਏ ਦਾ ਵਾਧੂ ਮਾਲੀਆ ਮਿਲ ਸਕਦਾ ਹੈ l ਇਸ ਲਈ ਵਿੱਤ ਵਿਭਾਗ ਦੇ ਅਧਿਕਾਰੀ ਸਟੰਪ ਡਿਊਟੀ ਵਧਾਉਣ ਅਤੇ ਵਿਸ਼ੇਸ਼ ਕੋਵਿਡ ਸੇਸ ਨੂੰ ਲਾਉਣ ਨੂੰ ਲੈ ਕੇ ਮੰਥਨ ਕਰ ਰਹੇ ਹਨ l ਵਿਸ਼ੇਸ਼ ਕੋਵਿਡ ਸੈੱਸ ਨੂੰ ਲਾਉਣ ਨੂੰ ਲੈ ਕੇ ਸੀਐਮ ਨੇ ਵੀ ਇਕ ਕਮੇਟੀ ਦਾ ਗਠਨ ਕਰ ਰੱਖਿਆ ਹੈ l ਜਿਸ ਨੂੰ ਹਲੇ ਆਪਣੀ ਰਿਪੋਰਟ ਸਰਕਾਰ ਨੂੰ ਦੇਣੀ ਹੈ l
ਕੋਵਿਡ ਦੇ ਕਾਰਨ ਸਰਕਾਰ ਨੂੰ ਮਾਲੀਏ ਵਿਚ ਹੋਏ ਨੁਕਸਾਨ ਨੂੰ ਪੂਰਾ ਕਰਨ ਦੇ ਲਈ ਵਿਭਾਗ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ l 3 ਸਾਲ ਵਿਚ ਰਾਜ ਨੂੰ ਆਰਥਿਕ ਪਟੜੀ ਤੇ ਲੈ ਕੇ ਆਏ ਸਨ ਪਰ ਕੋਵਿਡ ਕਾਰਣ ਫਿਰ ਤੋਂ ਸਥਿਤੀ ਖ਼ਰਾਬ ਹੋ ਗਈ l ਇਸ ਨੂੰ ਪੂਰਾ ਕਰਨ ਦੇ ਲਈ ਦੇਖਿਆ ਜਾ ਰਿਹਾ ਹੈ ਕਿ ਸਰਕਾਰ ਕਿਥੋਂ ਮਾਲੀਆ ਇਕੱਠਾ ਕਰ ਸਕਦੀ ਹੈ l
ਸਰਕਾਰ ਨੂੰ ਕੋਵਿਡ ਸੈੱਸ ਤੇ ਮੰਥਨ ਕਰਨਾ ਚਾਹੀਦਾ ਹੈ ਕਿ ਕਿਹਨਾਂ ਕਿਹਨਾਂ ਚੀਜਾਂ ਤੇ ਲਾਇਆ ਜਾ ਸਕਦਾ ਹੈ l ਜਿਵੇਂ ਵਾਹਨਾਂ ਦੀ ਖਰੀਦ ਅਤੇ ਰਜਿਸਟ੍ਰੇਸ਼ਨ, ਬਿਜਲੀ ਦੇ ਬਿੱਲਾਂ, ਕਮਰਸ਼ੀਅਲ ਪ੍ਰੋਪਰਟੀ ਦੀ ਰਜਿਸਟ੍ਰੇਸ਼ਨ, ਹਥਿਆਰ ਖਰੀਦਣ, ਇੰਪੋਰਟ ਅਤੇ ਏਕ੍ਸਪੋਰ੍ਟ, ਪਬਲਿਕ ਟ੍ਰਾੰਸਪੋਰਟ ਤੇ ਕੋਵਿਡ ਸੈੱਸ ਲਾ ਕੇ ਕਰੋੜ ਦਾ ਮਾਲੀਆ ਇਕੱਠਾ ਕਰ ਸਕਦੀ ਹੈ l