Htv Punjabi
Punjab Video

ਬੱਲੇ ਓਏ ਸ਼ੇਰੋ, ਮੰਨ ਗਏ ਤੁਹਾਡੀ ਸਕੀਮ ਨੂੰ! ਕੋਰੋਨੇ ‘ਚ ਵੀ ਨੀ ਟਿਕੇ ? ਤੌਬਾ ਤੌਬਾ!

ਲੁਧਿਆਣਾ (ਸੁਰਿੰਦਰ ਸੋਨੀ) :- ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਰਕਾਰ ਵੱਲੋਂ ਲਾਗੂ ਕੀਤਾ ਗਏ ਕਰਫਿਊ ਤੇ ਤਾਲਾਬੰਦੀ ਨੇ ਲੋਕਾਂ ਦੇ ਹਾਲਤ ਬਦ-ਤੋਂ-ਬੱਤਰ ਬਣਾ ਦਿੱਤੇ ਨੇ। ਭੁੱਖ ਨਾਲ ਹੁੰਦੀ ਮੌਤ, ਸਾਹਮਣੇ ਦਿਖਾਈ ਦੇਂਦਿਆਂ ਹੀ ਪੰਜਾਬੋਂ ਬਾਹਰੋਂ ਆਏ ਪ੍ਰਵਾਸੀ ਮਜ਼ਦੂਰ ਹੁਣ ਹਰ ਹੀਲੇ ਆਪਣੇ ਆਪਣੇ ਸੂਬਿਆਂ ਚ ਵਾਪਸ ਜਾਣਾ ਚਾਹੁੰਦੇ ਨੇ। ਭਾਂਵੇ ਪੈਦਲ, ਭਾਂਵੇਂ ਸਾਈਕਲਾਂ ‘ਤੇ, ਸਕੂਟਰੀਆਂ ‘ਤੇ, ਰੇਹੜੀਆਂ ‘ਤੇ, ਤੇ ਭਾਂਵੇ ਕਈ ਕਈ ਗੁਣਾ ਵੱਧ ਕਿਰਾਇਆ ਦੇਕੇ ਜਾਨਵਰਾਂ ਵਾਂਗ ਭਰੇ ਟਰੱਕਾਂ ‘ਚ, ਇਹੋ ਜਿਹਾ ਹੀ ਇੱਕ ਨਜ਼ਾਰਾ ਦੇਖਣ ਨੂੰ ਮਿਲਿਆ ਲੁਧਿਆਣਾ ਦੇ ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ‘ਤੇ।  ਜਿਥੇ ਜੋਧੇਵਾਲ ਬਸਤੀ ਥਾਣੇ ਦੀ ਪੁਲਿਸ ਦੇ ਮੁਲਾਜ਼ਮਾਂ ਨੇ ਇੱਕ ਟਰੱਕ ਨੂੰ ਰੋਕਿਆ ਤਾਂ ਟਰੱਕ ਦੇ ਅੰਦਰਲਾ ਸੀਨ ਦੇਖ ਪੁਲਿਸ ਵਾਲਿਆਂ ਦੇ ਵੀ ਹੋਸ਼ ਉੱਡ ਗਏ ਸੀ।  ਤੁਹਾਨੂੰ ਦੱਸ ਦਈਏ ਕਿ ਇਸ ਟਰੱਕ ਦੇ ਚਾਲਕ ਨੇ ਪੰਜਾਹ ਤੋਂ ਜਿਆਦਾ ਪ੍ਰਵਾਸੀ ਮਜ਼ਦੂਰਾਂ ਨੂੰ ਟਰੱਕ ਦੇ ਅੰਦਰ ਤਾੜਿਆ ਹੋਇਆ ਸੀ ਜੋ ਆਪਣੀ ਮਰਜੀ ਨਾਲ ਟਰੱਕ ‘ਚ ਬੈਠੇ ਸਨ। ਇਹ ਉਹ ਲੋਕ ਸਨ ਜੋ ਭੁੱਖਮਰੀ ਤੋਂ ਤੰਗ ਆ ਕੇ ਆਪੋ-ਆਪਣੇ ਘਰ ਵਾਪਿਸ ਜਾਣਾ ਚਾਹੁੰਦੇ ਸਨ। ਪੁਲਿਸ ਨੂੰ ਦੇਖਦੇ ਹੀ ਟਰੱਕ ਚਾਲਕ ਤਾਂ ਮੌਕੇ ਤੋਂ ਫਰਾਰ ਹੋ ਗਿਆ ਪਰ ਪ੍ਰਵਾਸੀ ਮਜ਼ਦੂਰਾਂ ਨੇ ਕੈਮਰੇ ਸਾਹਮਣੇ ਸਰਕਾਰ ਨੂੰ ਜਿਹੜੀਆਂ ਲਾਹਣਤਾਂ ਪਾਈਆਂ ਉਹ ਸੁਨ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਇਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਭੁੱਖੇ ਮਰ ਰਹੇ ਸੀ ਸਾਨੂੰ ਇਥੇ ਕੋਈ ਨਹੀਂ ਪੁੱਛ ਰਿਹਾ ਸੀ। ਜੇਕਰ ਅਸੀਂ ਹੁਣ ਪੈਦਲ ਜਾ ਹੋਰ ਸਾਧਨਾ ਰਾਹੀਂ ਆਪਣੇ ਘਰ ਵਾਪਸ ਜਾ ਰਹੇ ਹਾਂ ਤਾਂ ਸਾਨੂੰ ਜਲੀਲ ਕਾਰਨ ਲਈ ਸਾਡੀ ਵੀਡੀਓ ਬਣਾਈ ਜਾਂਦੀ ਹੈ।  ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਸਾਨੂੰ ਕਹਿੰਦਾ ਹੈ ਕਿ ਮਜ਼ਦੂਰਾਂ ਨੂੰ ਪੰਜ ਕਿਲੋ ਅਨਾਜ ਦੇਵੇਗਾ।  ਇੱਕ ਮਜ਼ਦੂਰ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨੂੰ ਕਹਿੰਦੇ ਹਾਂ ਕਿ ਉਹ ਸਾਡੇ ਨਾਲ ਆਕੇ ਰਹਿਣ ਅਸੀਂ ਉਨ੍ਹਾਂ ਨੂੰ 20 ਕਿੱਲੋਆਂ ਅਨਾਜ ਦਿਆਂਗੇ
ਓਧਰ ਇਸ ਮਾਮਲੇ ‘ਚ ਜਦੋਂ ਕੇਸ ਦੇ ਜਾਂਚ ਅਧਿਕਾਰੀ ਗੁਰਬਚਨ ਸਿੰਘਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਮਾਮਲੇ ਦੀ ਜਾਣਕਾਰੀ ਪੁਲਿਸ ਦੇ ਸੀਨੀਅਰ ਅਫਸਰਾਂ ਨੂੰ ਦਿੱਤੀ ਗਈ ਐ…

ਟਰੱਕ ਚਾਲਕ ਆਪਣੇ ਲਾਲਚ ਕਰਕੇ ਇਨ੍ਹਾਂ ਮਜ਼ਦੂਰਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਟਰੱਕ ‘ਚ ਲੁਕੋ ਕੇ ਲਿਜਾ ਰਿਹਾ ਸੀ। ਰੱਬ ਨਾ ਕਰਦਾ ਇਨ੍ਹਾਂ ‘ਚੋਂ ਇੱਕ ਨੂੰ ਵੀ ਕਰੋਨਾ ਵਾਇਰਸ ਹੁੰਦਾ ਤਾਂ ਟਰੱਕ ਵਿਚਲੇ ਸਾਰੇ ਪ੍ਰਵਾਸੀਆਂ ਨੇ ਵੀ ਕੋਰੋਨੇ ਦੀ ਲਪੇਟ ‘ਚ ਆ ਜਾਣਾ ਸੀ ਤੇ ਜਿੱਥੇ ਇਨ੍ਹਾਂ ਨੇ ਜਾਣਾ ਸੀ ਉੱਥੇ ਜਾਕੇ ਜਿਹੜਾ ਆਪਣੇ ਪਰਿਵਾਰਾਂ ਨੂੰ ਖਤਰੇ ‘ਚ ਪਾਉਂਦੇ ਉਹ ਅੱਡ। ਸਰਕਾਰਾਂ ਨੂੰ ਵੀ ਚਾਹੀਦੈ ਕਿ ਇਨ੍ਹਾਂ ਪ੍ਰਵਾਸੀਆਂ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਉਨ੍ਹਾਂ ਦੀ ਲੋੜ ਮੁਤਾਬਕ ਰਾਸ਼ਨ ਅਤੇ ਹੋਰ ਜਰੂਰੀ ਸਮਾਨ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਪ੍ਰਵਾਸੀ ਮਜ਼ਦੂਰਾਂ ਨੂੰ ਕੋਰੋਨੇ ਦੀ ਮਾਰ ਤੋਂ ਬਚਾਇਆ ਜਾ ਸਕੇ।

ਇਸ ਖ਼ਬਰ ਦਾ ਹੋਰ ਵਿਸਥਾਰ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ,….

Related posts

ਕਾਰ ਤੇ ਕੈਂਟਰ ਦੀ ਇੰਨੀ ਭਿਆਨਕ ਟੱਕਰ ਸ਼ਾਇਦ ਅੱਜ ਤੱਕ ਨਾ ਹੋਈ ਹੋਵੇ, ਗੱਡੀ ਦੀ ਬਾਡੀ ਨਾਲ ਚਿਪਕ ਗਈਆਂ ਲਾਸ਼ਾਂ

Htv Punjabi

ਹੁਣ ਡਾਲਰਾਂ ਦੇ ਭਾਅ ਦੀਆਂ ਚੀਜ਼ਾਂ ਇਸ ਥਾਂ ਤੋਂ ਰੁਪਈਆਂ ‘ਚ ਲਓ

htvteam

ਹੁਣੇ ਹੁਣੇ ਸਰਹੱਦੀ ਇਲਾਕਿਆਂ ਚ ਹੋਇਆ ਵੱਡਾ ਐਲਾਨ

htvteam

Leave a Comment