ਕਪੂਰਥਲਾ : ਇੱਥ ਨੌਜਵਾਨ ਚਾਕਲੇਟ ਦੇਣ ਦੇ ਬਹਾਨੇ ਤਿੰਨ ਸਾਲ ਦੀ ਮਾਸੂਮ ਨੂੰ ਘਰ ਲਿਆ ਕੇ ਕੁਕਰਮ ਕੀਤਾ l ਬੱਚੀ ਨੇ ਰੋਣ ਦੀ ਆਵਾਜ਼ ਸੁਣ ਕੇ ਮਾਂ ਲੋਕਾਂ ਨੂੰ ਨਾਲ ਲੈ ਕੇ ਜਦੋਂ ਮੁਲਜ਼ਮ ਦੇ ਘਰ ਗਈ ਤਾਂ ਬੱਚੀ ਖੂਨ ਨਾਲ ਲਿਬੜੀ ਮਿਲੀ l ਲੋਕਾਂ ਨੇ ਮੁਲਜ਼ਮ ਨੂੰ ਫੜ ਕੇ ਥਾਣਾ ਸਿਟੀ ਪੁਲਿਸ ਦੇ ਹਵਾਲੇ ਕਰ ਦਿੱਤਾ l ਜਿੱਥੇ ਮੁਲਜ਼ਮ ਦੇ ਖਿਲਾਫ ਪਾਕਸੋ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ l
ਜਾਂਚ ਅਧਿਕਾਰੀ ਸਬ ਇੰਸਪੈਕਟਰ ਸੀਮਾ ਰਾਣੀ ਨੇ ਦੱਸਿਆ ਕਿ ਕੁੜੀ ਦਾ ਮੈਡੀਕਲ ਕਰਵਾਇਆ ਗਿਆ ਹੈ l ਬੱਚੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ l ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ l ਮੁਲਜ਼ਮ ਦੀ ਉਮਰ ਦਾ ਪਤਾ ਲਾਉਣ ਦੇ ਲਈ ਉਸ ਦਾ ਸੋਮਵਾਰ ਨੂੰ ਮੈਡੀਕਲ ਕਰਵਾਇਆ ਜਾਵੇਗਾ l ਉਸ ਦੇ ਕਬਜ਼ੇ ਤੋਂ ਕੋਈ ਪਹਿਚਾਣ ਪੱਤਰ ਨਹੀਂ ਮਿਲਿਆ ਹੈ l
ਮੁਲਜ਼ਮ ਦੇ ਖਿਲਾਫ ਪਾਕਸੋ ਅਤੇ ਹੋਰ ਧਾਰਾਵਾਂ ਦੇ ਤਹਿਤ ਕੇਸ ਕਰਜ ਕੀਤਾ ਗਿਆ ਹੈ l ਪੁਲਿਸ ਨੇ ਬਾਲ ਕਲਿਆਣ ਸਮਿਤੀ ਨੂੰ ਪੀੜਿਤਾ ਦੀ ਦੇਖਭਾਲ ਅਤੇ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਨਾਲ ਪ੍ਰਕਿਰਿਆ ਦੇ ਅਨੁਸਾਰ ਪੀੜਿਤਾ ਨੂੰ ਵਿੱਤੀ ਸਹਾਇਤਾ ਦੀ ਵਿਵਸਥਾ ਕਰਨ ਦੇ ਲਈ ਸੂਚਿਤ ਕਰ ਦਿੱਤਾ ਹੈ l
