Htv Punjabi
Punjab

6 ਔਰਤਾਂ ਨਾਲ ਇੱਕਲੇ ਬੰਦੇ ਨੇ ਲਿਆ ਪੰਗਾ? ਜਦੋਂ ਇਕੱਠੀਆਂ ਹੋਈਆਂ ਤਾਂ ਦੇਖੋ ਫਿਰ ਉਸਦਾ ਕੀ ਹਾਲ ਕੀਤਾ ਉਨ੍ਹਾਂ ਔਰਤਾਂ ਨੇ!

ਮੋਹਾਲੀ ਸਥਿਤ ਵੇਰਕਾ ਮਿਲਕ ਪਲਾਂਟ ਵਿੱਚ ਨੌਕਰੀ ਕਰ ਰਹੀਆਂ 6 ਔਰਤ ਕਰਮਚਾਰੀਆਂ ਨੇ ਪਲਾਂਟ ਦੇ ਦੋ ਅਫ਼ਸਰਾਂ ਅਤੇ ਇੱਕ ਔਰਤ ਕਰਮਚਾਰੀ ਤੇ ਸ਼ਰੀਰਿਕ ਸ਼ੋਸ਼ਣ ਅਤੇ ਤੰਗ ਕਰਨ ਦਾ ਇਲਜਾਮ ਲਗਾਇਆ ਹੈ l ਰਾਜ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਨ੍ਹਾਂ ਔਰਤਾਂ ਦੁਆਰਾ ਦਿੱਤੇ ਸ਼ਿਕਾਇਤ ਪੱਤਰ ਦੀ ਗੰਭੀਰਤਾ ਨਾਲ ਜਾਂਚ ਦਾ ਜ਼ਿੰਮਾ ਐਡੀਸ਼ਨਲ ਚੀਫ ਸੈਕਰੇਟਰੀ ਨੂੰ ਦਿੱਤਾ ਹੈ l ਸਹਿਕਾਰਤਾ ਮੰਤਰੀ ਨੂੰ ਲਿਖੇ ਪੱਤਰ ਦੀ ਇੱਕ ਕਾਪੀ ਚੇਅਰਮੈਨ ਮਿਲਕ ਪਲਾਂਟ ਮੋਹਾਲੀ,ਸਾਰੇ ਬੋਰਡ ਆਫ ਡਾਇਰੈਕਟਰ,ਮਿਲਕਫੈਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ,ਰਜਿਸਟਰਾਰ ਸਹਿਕਾਰੀ ਸੇਵਾਵਾਂ,ਵਿੱੱਤ ਕਮਿਸ਼ਨਰ ਸਹਿਕਾਰੀ ਸੇਵਾਵਾਂ ਅਤੇ ਚੇਅਰਮੈਨ ਮਹਿਲਾ ਕਮਿਸ਼ਨਰ ਪੰਜਾਬ ਨੂੰ ਵੀ ਭੇਜੀ ਗਈ ਹੈ l ਇਨ੍ਹਾਂ ਵਿੱਚੋਂ ਇੱਕ ਵਿਧਵਾ ਔਰਤ ਨੇ ਕਰੀਬ ਇੱਕ ਮਹੀਨਾ ਪਹਿਲੇ ਹੀ ਗੁੰਮਨਾਮ ਚਿੱਠੀ ਸਹਿਕਾਰਤਾ ਮੰਤਰੀ ਨੂੰ ਭੇਜ ਕੇ ਜਾਂਚ ਦੀ ਮੰਗ ਕੀਤੀ ਸੀ, ਪਰ ਇਸ ਤੇ ਕੋਈ ਠੋਸ ਕਾਰਵਾਈ ਨਹੀਂ ਹੋਈ ਸੀ l ਉਸ ਚਿੱਠੀ ਤੇ ਜਾਂਚ ਦਾ ਜਿੰਮਾ ਚੰਡੀਗੜ ਪਲਾਂਟ ਦੇ ਜਨਰਲ ਮੈਨੇਜਰ ਨੂੰ ਦਿੱਤਾ ਗਿਆ ਸੀ l ਉਨ੍ਹਾਂ ਦੇ ਮੋਹਾਲੀ ਪਲਾਂਟ ਪਹੰੁਚਣ ਤੇ ਮੁਲਜ਼ਮ ਅਫ਼ਸਰਾਂ ਨੇ ਪੀੜਿਤਾਂ ਤੇ ਦਬਾਵ ਪਾ ਕੇ ਮਾਮਲਾ ਰਫ਼ਾ ਦਫ਼ਾ ਕਰਵਾ ਦਿੱਤਾ ਸੀ l ਇਸ ਗੱਲ ਦਾ ਖੁਲਾਸਾ ਔਰਤਾਂ ਦੁਆਰਾ ਹੁਣ ਵਾਲੇ ਸ਼ਿਕਾਇਤ ਪੱਤਰ ਵਿੱਚ ਕੀਤਾ ਗਿਆ ਹੈ l ਨਵੇਂ ਸ਼ਿਕਾਇਤ ਪੱਤਰ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਉਹ ਮੋਹਾਲੀ ਦੇ ਮਿਲਕ ਪਲਾਂਟ ਦੇ ਅਲੱਗ ਅਲੱਗ ਸੈਕਸ਼ਨ ਵਿੱਚ ਕੰਮ ਕਰਦੀਆਂ ਹਨ l ਪਲਾਂਟ ਵਿੱਚ ਇੱਕ ਅਫ਼ਸਰ ਜੋ ਕਿ 5-6 ਸਾਲ ਪਹਿਲਾਂ ਰਿਟਾਇਰ ਹੋ ਗਿਆ ਹੈ, ਅੱਜ ਵੀ ਜੁਗਾੜ ਤੋਂ ਸੀਟ ਤੇ ਕਾਬਿਜ਼ ਹੈ l ਉਹ ਔਰਤ ਕਰਮਚਾਰੀਆਂ ਨੂੰ ਡਰਾ ਕੇ ਗਲਤ ਕੰਮ ਕਰਵਾਉਂਦਾ ਹੈ l
ਦੱਸ ਦਈਏ ਕਿ ਇਸ ਅਫ਼ਸਰ ਨੂੰ ਪਲਾਂਟ ਦੇ ਹੀ ਇੱਕ ਯੂਨੀਅਨ ਨੇਤਾ ਅਤੇ ਉਸਦੇ ਅਧੀਨ ਕੰਮ ਕਰ ਰਹੀ ਇੱਕ ਔਰਤ ਦਾ ਸਹਿਯੋਗ ਮਿਲ ਰਿਹਾ ਹੈ l ਪੱਤਰ ਦੇ ਮੁਤਾਬਿਕ ਸਭ ਤੋਂ ਪਹਿਲਾਂ ਅਫ਼ਸਰ ਕਿਸੇ ਅੋਰਤ ਨੂੰ ਟਾਰਗੇਟ ਕਰ ਉਸਨੂੰ ਪਰੇਸ਼ਾਨ ਕਰਨ ਸ਼ੁਰੂ ਕਰਦਾ ਹੈ l ਜਦ ਔਰਤ ਪਰੇਸ਼ਾਨ ਹੋ ਜਾਂਦੀ ਹੈ ਤਦ ਯੂਨੀਅਨ ਨੇਤਾ ਦੇ ਅਧੀਨ ਕੰਮ ਕਰਨ ਵਾਲੀ ਔਰਤ ਸੰਬੰਧਿਤ ਪੀੜਿਤਾ ਨੂੰ ਯੂਨੀਅਨ ਦੇ ਨੇਤਾ ਨਾਲ ਮਿਲਵਾਉਂਦੀ ਹੈ l ਉਹ ਮੁਲਜ਼ਮ ਪੀੜਿਤਾ ਨੂੰ ਅਫ਼ਸਰ ਕੋਲ ਲੈ ਜਾ ਕੇ ਇਹ ਜਤਾਉਂਦਾ ਹੈ ਕਿ ਪੀੜਿਤ ਔਰਤ ਉਸਦੀ ਕਰੀਬੀ ਹੈ ਅਤੇ ਉਸਨੂੰ ਪਰੇਸ਼ਾਨ ਨਾ ਕੀਤਾ ਜਾਵੇ l ਇਸ ਤਰ੍ਹਾਂ ਮੁਲਜ਼ਮ ਅਫ਼ਸਰ ਅਤੇ ਯੂਨੀਅਨ ਨੇਤਾ ਬਾਅਦ ਵਿੱਚ ਪੀੜਿਤਾ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੰਦੇ ਹਨ l
ਛੇ ਔਰਤ ਕਰਮਚਾਰੀਆਂ ਦੇ ਸ਼ਿਕਾਇਤ ਪੱਤਰ ਦੇ ਬਾਰੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਹਨ ਕਿ ਉਨ੍ਹਾਂ ਨੇ ਪਿਛਲੇ ਮਹੀਨੇ ਗੁੰਮਨਾਮ ਪੱਤਰ ਮਿਲਣ ਤੇ ਵੀ ਜਾਂਚ ਕਰਵਾਈ ਸੀ l ਹੁਣ ਮਹਿਲਾਵਾਂ ਨੇ ਅੱਗੇ ਆ ਕੇ ਸ਼ਿਕਾਇਤ ਕੀਤੀ ਹੈ.ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਜੇਕਰ ਕੋਈ ਅਫ਼ਸਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ l

Related posts

ਅਕਾਲੀ ਦਲ ਨੇ CM ਚੰਨੀ ਦੇ ਦਾਅਵਿਆਂ ਦਾ ਕੀਤਾ ਪੋਸਟਮਾਰਟਮ

htvteam

CM ਮਾਨ ਨਾਲ ਟਾਕਰਾ ਕਰਨ ਤੇ ਵਿਰੋਧੀਆਂ ਨੂੰ ਪਈਆਂ ਗਸ਼ੀਆਂ !

htvteam

ਜੇਕਰ ਪਰਿਵਾਰ ਨੇ ਜੋ ਕਿਹਾ ਹੋਇਆ ਸੱਚ ਫੇਰ ਪੰਜਾਬ ਦਾ ਰੱਬ ਰਾਖਾ

htvteam

Leave a Comment