ਤਰਨਤਾਰਨ : ਤਰਨਤਾਰਨ ਦੇ ਪਿੰਡ ਪ੍ਰਿੰਗੜੀ ਵਿੱਚ 6 ਮਹੀਨੇ ਦੇ ਬੱਚੇ ਦੀ ਮਾਂ ਅਮਨਪ੍ਰੀਤ ਕੌਰ ਨੇ ਫਾਂਸੀ ਲਾ ਕੇ ਆਤਮਹੱਤਿਆ ਕਰ ਲਈ।ਥਾਣਾ ਹਰਿਕੇ ਪੱਤਣ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪਿੰਡ ਪ੍ਰਿੰਗੜੀ ਵਾਸੀ ਗੁਰਮੇਜ ਸਿੰਘ ਦੇ ਮੁੰਡੇ ਪਰਵਿੰਦਰ ਸਿੰਘ ਦੇ ਨਾਲ ਡੇਢ ਸਾਲ ਪਹਿਲਾਂ ਜੱਸਾ ਸਿੰਘ ਨੇ ਆਪਣੀ ਧੀ ਅਮਨਪ੍ਰੀਤ ਕੌਰ ਦਾ ਵਿਆਹ ਕੀਤਾ ਸੀ।ਅਮਨਪ੍ਰੀਤ ਕੌਰ ਦੇ ਘਰ 6 ਮਹੀਨੇ ਪਹਿਲਾਂ ਮੁੰਡੇ ਨੇ ਜਨਮ ਲਿਆ।ਕੁਝ ਦਿਨ ਤੋਂ ਅਮਨਪ੍ਰੀਤ ਕੌਰ ਮਾਨਸਿਕ ਤੌਰ ਤੇ ਪਰੇਸ਼ਾਨ ਸੀ।ਉਸ ਨੂੰ ਮਿਲਣ ਦੇ ਲਈ ਉਸ ਦੀ ਮਾਂ ਗੁਰਪ੍ਰੀਤ ਕੌਰ ਪਿੰਡ ਪ੍ਰਿੰਗੜੀ ਆਈ ਸੀ।ਮੰਗਲਵਾਰ ਦੀ ਸਵੇਰ 11 ਵਜੇ ਵਿਹੜੇ ਵਿੱਚ ਆਪਣੀ ਮਾਂ ਗੁਰਪ੍ਰੀਤ ਕੌਰ ਦੇ ਨਾਲ ਗੱਲਾਂ ਕਰਦੀ ਅਮਨਪ੍ਰੀਤ ਕੌਰ ਬੱਚੇ ਨੂੰ ਮੰਜੇ ਤੇ ਸੁਲਾ ਕੇ ਆਪਣੇ ਕਮਰੇ ਵਿੱਚ ਚਲੀ ਗਈ।ਗੁਰਪ੍ਰੀਤ ਕੌਰ ਨੇ ਦੱਸਿਆ ਕਿ ਕਾਫੀ ਦੇਰ ਤੱਕ ਜਦ ਅਮਨਪ੍ਰੀਤ ਕੌਰ ਵਾਪਸ ਨਹੀਂ ਆਈ ਤਾਂ ਉਹ ਕਮਰੇ ਵਿੱਚ ਗਈ।ਉੱਥੇ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।ਥਾਣਾ ਮੁਖੀ ਇੰਸਪੈਕਟਰ ਜਰਨੈਲ ਸਿੰਘ ਸਰਾਂ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਦੇ ਬਿਆਨ ਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।