ਚੰਡੀਗੜ੍ਹ : ਆਪਣੇ ਗਾਣਿਆਂ ਵਿੱਚ ਹਿੰਸਾ ਅਤੇ ਹਥਿਆਰਾਂ ਦਾ ਇਸਤੇਮਾਲ ਕਰਨ ਵਾਲਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸ਼ਨੀਵਾਰ ਨੂੰ ਇੱਕ ਵਾਰ ਫਿਰ ਤੋਂ ਨਵੇਂ ਵਿਵਾਦ ਵਿੱਚ ਉਸ ਸਮੇਂ ਫਸ ਗਏਠ ਜਦ ਨਾਭਾ ਵਿੱਚ ਬੌਡਾਂ ਗੇਟ ਦੇ ਕੋਲ ਚੌਂਕ ਵਿੱਚ ਪੁਲਿਸ ਨਾਕੇ ਦੌਰਾਨ ਉਸ ਦੀ ਗੱਡੀਆਂ ਨੂੰ ਰੋਕ ਕੇ ਸ਼ੀਸਿ਼ਆਂ ਤੇ ਕਾਲੀ ਫਿਲਮ ਚੜੀ ਹੋਣ ਦੇ ਕਾਰਨ ਉਸ ਦਾ ਚਲਾਨ ਕਰ ਦਿੱਤਾ।ਬਾਅਦ ਵਿੱਚ ਟ੍ਰੈਫਿਕ ਪੁਲਿਸ ਮੂਸੇਵਾਲਾ ਨੂੰ ਡੀਐਸਪੀ ਕੋਲ ਲੈ ਗਈ, ਜਿੱਥੇ ਉਸ ਦਾ ਚਲਾਨ ਕੱਟ ਕੇ ਭੇਜ ਦਿੱਤਾ ਗਿਆ।
ਦਰਅਸਲ, ਸਿੱਧੂ ਮੂਸੇਵਾਲਾ ਸ਼ਨੀਵਾਰ ਨੂੰ ਨਾਭਾ ਦੇ ਬੌਡਾਂ ਗੇਟ ਚੌਂਕ ਤੋਂ ਲੰਘ ਰਿਹਾ ਸੀ।ਉਹ ਖੁਦ ਰੇਂਜ ਰੋਵਰਸ ਗੱਡੀ ਚਲਾਾ ਰਿਹਾ ਸੀ ਜਦ ਕਿ ਨਾਲ ਇੱਕ ਸਕਾਰਪੀਓ ਗੱਡੀ ਵੀ ਸੀ, ਜਿਸ ਨੂੰ ਕੋਈ ਹੋਰ ਚਲਾ ਰਿਹਾ ਸੀ।ਇਸ ਦੌਰਾਨ ਉੱਥੇ ਥਾਣਾ ਕੋਤਵਾਲੀ ਨਾਭਾ ਦੇ ਇੰਚਾਰਜ ਸਰਬਜੀਤ ਸਿੰਘ ਚੀਮਾ ਦੀ ਅਗਵਾਈ ਵਿੱਚ ਟ੍ਰੈਫਿਕ ਪੁਲਿਸ ਨੇ ਨਾਕਾ ਲਾ ਰੱਖਿਆ ਸੀ।
ਮੂਸੇਵਾਲਾ ਦੀ ਰੇਂਜ ਰੋਵਰਸ ਅਤੇ ਸਕਾਰਪੀਓ ਦੋਨੋਂ ਹੀ ਗੱਡੀਆਂ ਦੇ ਸ਼ੀਸਿ਼ਆਂ ਤੇ ਕਾਲੀ ਫਿਲਮ ਚੜੀ ਸੀ, ਜਦ ਕਿ ਹਾਈਕੋਰਟ ਨੇ ਸ਼ੀਸਿ਼ਆਂ ਤੇ ਕਾਲੀ ਫਿਲਮ ਲਾਉਣ ਤੇ ਰੋਕ ਲਾਈ ਹੋਈ ਹੈ।ਇਸ ਕਾਰਨ ਨਾਕੇ ਤੇ ਮੂਸੇਵਾਲਾ ਨੂੰ ਰੋਕ ਕੇ ਉਸ ਦਾ ਚਲਾਨ ਕਰ ਦਿੱਤਾ ਗਿਆ।ਇਸ ਤੋਂ ਬਾਅਦ ਪੁਲਿਸ ਵੱਲੋਂ ਮੂਸੇਵਾਲਾ ਨੂੰ ਡੀਐਸਪੀ ਦਡਤਰ ਲਿਜਾਇਆ ਗਿਆ।ਉਥੇ ਮੂਸੇਵਾਲਾ ਦਾ ਚਲਾਨ ਕੱਟ ਕੇ ਉਸ ਨੂੰ ਭੇਜ ਦਿੱਤਾ ਗਿਆ।
ਵੈਸੇ ਆਮ ਤੌਰ ਤੇ ਜਦ ਨਾਕੇ ਤੇ ਕਿਸੀ ਵਿਅਕਤੀ ਨੂੰ ਕਾਰ ਦੇ ਸ਼ੀਸਿ਼ਆਂ ਤੇ ਕਾਲੀ ਫਿਲਮ ਚੜੀ ਨਾਲ ਫੜਿਆ ਜਾਂਦਾ ਹੈ ਤਾਂ ਫਿਲਮ ਮੌਕੇ ਤੇ ਹੀ ਉਤਾਰ ਲਈ ਜਾਂਦੀ ਹੈ।ਨਾਲ ਹੀ ਗੱਡੀ ਨੂੰ ਵੀ ਕਬਜ਼ੇ ਵਿੱਚ ਲੈ ਕੇ ਥਾਣੇ ਲੈ ਜਾਇਆ ਜਾਂਦਾ ਹੈ।ਸਿਧੂ ਮੂਸੇਵਾਲਾ ਦੀ ਰੇਂਜ ਰੋਵਰਸ ਦੇ ਸ਼ੀਸਿ਼ਆਂ ਤੋਂ ਕਾਲੀ ਫਿਲਮ ਨਹੀਂ ਉਤਾਰੀ ਗਈ।
ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਨੂੰ ਲੈ ਕੇ ਵੀ ਪੁਲਿਸ ਤੇ ਉਂਗਲੀਆਂ ਉੱਠ ਰਹੀਆਂ ਹਨ।ਪਿਛਲੇ ਦਿਨੀਂ ਸੰਗਰੂਰ ਅਤੇ ਬਰਨਾਲਾ ਦੇ ਥਾਣਾ ਧਨੌਲਾ ਵਿੱਚ ਮੂਸੇਵਾਲਾ ਸਮੇਤ ਪੁਲਿਸ ਅਧਿਕਾਰੀਆਂ ਤੇ ਪਰਚਾ ਦਰਜ ਕੀਤਾ ਗਿਆ ਸੀ।ਦਰਅਸਲ, ਇਨ੍ਹਾਂ ਸਾਰਿਆਂ ਨੇ ਕਰਫਿਊ ਦੌਰਾਨ ਏਕੇ 47 ਨਾਲ ਫਾਇਰਿੰਗ ਕੀਤੀ ਸੀ।ਇਸ ਸੰਬੰਧੀ ਨਾਭਾ ਦੇ ਡੀਐਸਪੀ ਰਾਜੇਸ਼ ਛਿੱਬੜ ਨੇ ਕਿਹਾ ਕਿ ਮੂਸੇਵਾਲਾ ਦੇ ਖਿਲਾਫ ਕੇਸ ਸੰਗਰੂਰ ਅਤੇ ਬਰਨਾਲਾ ਪੁਲਿਸ ਨੇ ਦਰਜ ਕੀਤਾ ਹੈ, ਇਸ ਲਈ ਜੋ ਵੀ ਕਾਰਵਾਈ ਕਰੇਗੀ, ਉਨ੍ਹਾਂ ਜਿ਼ਲਿਆਂ ਦੀ ਪੁਲਿਸ ਕਰੇਗੀ।