ਚੰਡੀਗੜ੍ਹ : ਕਾਂਗਰਸੀ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਚਰਚਾ ਤੇਜ਼ ਹੁੰਦੇ ਹੀ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਜਿਹਾ ਆ ਗਿਆ ਹੈ।ਕਾਂਗਰਸ ਇਸ ਚਰਚਾ ਤੇ ਵਿਰਾਮ ਲਾਉਣ ਦੀ ਕੋਸਿ਼ਸ਼ਾਂ ਵਿੱਚ ਲੱਗੀ ਹੈ।ਦੂਜੇ ਪਾਸੇ ਸ਼ੁੱਕਰਵਾਰ ਨੂੰ ਕਾਂਗਰਸ ਦੇ ਕੁਝ ਹੋਰ ਨੇਤਾਵਾਂ ਦੇ ਨਾਮ ਇਸ ਚਰਚਾ ਵਿੱਚ ਜੁੜ ਗਏ।
ਸ਼ੁੱਕਰਵਾਰ ਨੂੰ ਦਿਨ ਭਰ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਚੱਲਦੀ ਰਹੀ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਉਨ੍ਹਾਂ ਦੇ ਕਰੀਬੀ ਵਿਧਾਇਕ ਪਰਗਟ ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਪ੍ਰਦਸ਼ ਮੰਤਰੀ ਪ੍ਰਤਾਪ ਸਿੰਘ ਬਾਜਵਾ ਵੀ ਆਪ ਦਾ ਪੱਲਾ ਫੜ ਸਕਦੇ ਹਨ।ਹਾਲਾਂਕਿ ਇਸ ਵਿੱਚ ਕਿਸੀ ਵੀ ਨੇਤਾ ਨੇ ਇਸ ਸੰਬੰਧ ਵਿੱਚ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਦੂਜੇ ਪਾਸੇ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਬਿਆਨ ਦੇ ਕੇ ਸਿਆਸੀ ਹਲਕਿਆਂ ਵਿੱਚ ਹਲਚਲ ਤੇਜ਼ ਕਰ ਦਿੱਤੀ ਕਿ ਸਿੱਧੂ ਦਾ ਪਾਰਟੀ ਵਿੱਚ ਸਵਾਗਤ ਹੈ।ਇਸ ਦੇ ਬਾਅਦ ਮੁੱਖਮੰਤਰੀ ਕੈਪਟਲ ਅਮਿਿਰੰਦਰ ਸਿੰਘ ਨੇ ਜਲਦਬਾਜ਼ੀ ਵਿੱਚ ਵੀਡੀਓ ਪ੍ਰੈਸ ਕਾਨਫਰੰਸ ਬੁਲਾ ਕੇ ਸਿੱਧੂ ਅਤੇ ਪ੍ਰਸ਼ਾਂਤ ਕਿਸ਼ੋਰ ਨਾਲ ਜੁੜੇ ਸਵਾਲਾਂ ਦੇ ਖੁੱਲ ਕੇ ਜਵਾਬ ਦਿੱਤੇ।
ਉਹ ਨਵਜੋਤ ਸਿੱਧੂ ਦੇ ਪ੍ਰਤੀ ਕਾਫੀ ਨਰਮ ਦਿਖਾਈ ਦਿੱਤੇ।ਕਾਂਗਰਸ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਸਿੱਧੂ ਦੇ ਆਪ ਵਿੱਚ ਜਾਣ ਦੀ ਚਰਚਾਵਾਂ ਨੂੰ ਗਲਤ ਠਹਿਰਾਇਆ, ਜਦ ਕਿ ਭਾਜਪਾ ਦੇ ਤਰੁਣ ਚੁੱਘ ਨੇ ਕਿਹਾ ਕਿ ਸਿੱਧੂ ਦੇ ਆਪ ਵਿੱਚ ਜਾਣ ਨਾਲ ਕੋਈ ਫਰਕ ਨਹੀਂ ਪਵੇਗਾ।
ਦਰਅਸਲ, ਨਵਜੋਤ ਸਿੰਘ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀਆਂ ਵਿੱਚ ਗਿਣਿਆ ਜਾਂਦਾ ਹੈ।ਪਿਛਲੇ 3 ਸਾਲ ਤੋਂ ਉਹ ਲਗਾਤਾਰ ਕੈਪਟਨ ਸਰਕਾਰ ਦੇ ਕੰਮਕਾਰ ਵਿੱਚ ਨੁਕਤਾਚੀਨੀ ਕਰਦੇ ਹੋਏ ਪੱਤਰ ਲਿਖਦੇ ਰਹਿੰਦੇ ਹਨ।ਹਾਲ ਦੇ ਦਿਨਾਂ ਵਿੱਚ ਉਨ੍ਹਾਂ ਨੇ ਕੇਜਰੀਵਾਲ ਸਰਕਾਰ ਦੇ ਕੰਮਕਾਰ ਦੀ ਸਰਾਹਨਾ ਕਰਦੇ ਹੋਏ ਪੰਜਾਬ ਵਿੱਚ ਵੀ ਅਜਿਹੀ ਨੀਤੀਆਂ ਲਾਗੂ ਕਰਨ ਦੀ ਹਿਮਾਇਤ ਕੀਤੀ ਸੀ।
ਉੱਥੇ, ਮਨਪ੍ਰੀਤ ਬਾਦਲ ਲੰਬੇ ਸਮੇਂ ਤੋਂ ਇਸ ਲਈ ਗੁੱਸਾ ਹਨ ਕਿ ਵਿੱਤ ਮੰਤਰੀ ਹੋਣ ਦੇ ਬਾਵਜੂਦ ਵਿੱਤ ਸੰਬੰਧੀ ਉਨ੍ਹਾਂ ਦੇ ਸੁਝਾਵਾਂ ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।ਰਾਜ ਵਿੱਚ ਸ਼ਰਾਬ ਦੀ ਵਿਕਰੀ ਨੂੰ ਸਰਕਾਰ ਦੇ ਅਧੀਨ ਲਿਆਉਣ ਦੇ ਉਨ੍ਹਾਂ ਦੇ ਸੁਝਾਅ ਨੂੰ ਵੀ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ।ਉੱਥੇ, ਹੀ ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ ਉਨ੍ਹਾਂ ਮੁੱਦਿਆਂ ਤੇ ਕੈਪਟਨ ਸਰਕਾਰ ਨੂੰ ਘੇਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਨਵਜੋਤ ਸਿੰਘ ਸਿਧੂ ਅਪ੍ਰਤੱਖ ਰੂਪ ਨਾਲ ਉਠਾਉਂਦੇ ਹਨ।ਉਹ ਕਈ ਵਾਰ ਸਿ਼ਕਾਇਤਾਂ ਲੈ ਕੇ ਕੈਪਟਲ ਨੂੰ ਵੀ ਮਿਲ ਚੁੱਕੇ ਹਨ ਅਤੇ ਉਨ੍ਹਾਂ ਨੂੰ ਸਾਰਵਜਨਿਕ ਰੂਪ ਨਾਲ ਵਿਅਕਤ ਕਰ ਕੇ ਕੈਪਟਨ ਸਰਕਾਰ ਦੀ ਮੁਸ਼ਕਿਲ ਵਧਾਉਂਦੇ ਰਿਹੇ ਹਨ।