Htv Punjabi
Punjab

ਨਵਾਂ ਸਿਆਸੀ ਧੜਾ ਖੜਾ ਕਰੇਗਾ ਨਵਜੋਤ ਸਿੰਘ ਸਿੱਧੂ ਦਾ ਇਹ ਯੂਟਿਊਬ ਚੈਨਲ ?

ਕੁਲਵੰਤ ਸਿੰਘ

ਅੰਮ੍ਰਿਤਸਰ : 9 ਮਹੀਨਿਆਂ ਦੇ ਲੰਬੇ ਅੰਤਰਾਲ ਤੋਂ ਬਾਅਦ ਕ੍ਰਿਕਟਰ, ਕਾਮੇਡੀਅਨ ਅਤੇ ਪ੍ਰਸਿੱਧ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਇੱਕ ਵਾਰ ਫੇਰ ਪੰਜਾਬ ਦੀ ਜਨਤਾ ਦੇ ਰੂਬਰੂ ਹੋਏ।ਸਿੱਧੇ ਨਹੀਂ ਬਲਕਿ ਅੱਸਿੱਧੇ ਢੰਗ ਨਾਲ ਤੇ ਉਹ ਵੀ ਆਪਣਾ ਇੱਕ ਨਵਾਂ ਯੂਟਿਊਬ ਚੈਨਲ ਖੋਲ ਕੇ, ਸਿੱਧੂ ਨੇ ਚੈਨਲ ਦਾ ਨਾਮ ਰੱਖਿਐ ਜਿੱਤੇਗਾ ਪੰਜਾਬ।ਜਿਸ ਬਾਰੇ ਨਵਜੋਤ ਸਿੰਘ ਸਿੱਧੂ ਨੇ ਆਪ ਖੁਦ ਆਪਣਾ ਇੱਕ ਵੀਡੀਓ ਬਿਆਨ ਜ਼ਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਚੈਨਲ ਨਵੇਂ ਪੰਜਾਬ ਦੀ ਸਿਰਜਨਾ ਕਰਨ ਲਈ ਇੱਕ ਮੰਚ ਦੇ ਤੌਰ ਤੇ ਇਸ ਚੈਨਲ ਦੀ ਸ਼ੁਰੂਆਤ ਕੀਤੀ ਹੈ।ਇਸ ਚੈਨਲ ਨੂੰ ਸਿੱਧੇ ਤੌਰ ਤੇ ਦੇਖਣ ਵਾਲੇ ਲੋਕਾਂ ਨੇ ਇਸ ਦਾ ਵਿਸ਼ਲੇਸ਼ਣ ਆਪੋੋ ਆਪਣੇ ਢੰਗ ਨਾਲ ਕੀਤੈ, ਕਈਆਂ ਨੇ ਉਨ੍ਹਾਂ ਸ਼ਬਦਾਂ ਨੂੰ ਵੀ ਘੁਮਾ ਫਿਰਾ ਕੇ ਪੇਸ਼ ਕਰ ਦਿੱਤੈ।ਜਿਹੜੇ ਸਿੱਧੂ ਨੇ ਆਪਣੇ ਬਿਆਨ ਵਿੱਚ ਬੋਲ ਸਨ ਤੇ ਕਈਆਂ ਨੇ ਮਾੜਾ ਮੋਟਾ ਤੜਕਾ ਵੀ ਲਾਇਐ ਪਰ ਦੱਸ ਦਈਏ ਕਿ ਸਿਆਸਤ ਦੀ ਡੂੰਘੀ ਸਮਝ ਰੱਖਣ ਵਾਲੇ ਲੋਕ ਏਸ ਨੂੰ ਨਵਜੋਤ ਸਿੰਘ ਸਿੱਧੂ ਵੱਲੋਂ ਬੜਾ ਸੋਚ ਸਮਝ ਕੇ ਚੁੱਕਿਆ ਗਿਆ ਕਦਮ ਕਰਾਰ ਦੇ ਰਹੇ ਹਨ।ਜਿਹੜੇ ਕਹਿੰਦੇ ਹਨ ਕਿ ਜੇਕਰ ਵਿਰੋਧੀਆਂ ਨੇ ਇਸ ਚੈਨਲ ਨੂੰ ਚੱਲਣ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਚੈਨਲ ਪੰਜਾਬ ਦੀ ਸੱਤਾ ਪਲਟ ਦੇਵੇਗਾ।

ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਜਨਤਾ ਦਾ ਪਿਆਰ ਮਿਲਣ ਵਿੱਚ ਕੋਈ ਕਮੀ ਨਈਂ ਰਹੀ।ਸਿੱਧੂ ਪੰਜਾਬ ਤੋਂ ਬਾਹਰ ਵੀ ਦੇਸ਼ ਭਰ ਵਿੱਚ ਜਿੱਥੇ ਵੀ ਗਏ ਲੋਕਾਂ ਨੇ ਉਨ੍ਹਾਂ ਨੂੰ ਪਲਕਾਂ ਤੇ ਬਿਠਾ ਲਿਆ।ਉਹ ਸਿੱਧੂ ਹੀ ਸਨ ਜਿਨ੍ਹਾਂ ਨੇ ਛੱਤੀਸਗੜ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਉਸ ਵੇਲੇ ਪ੍ਰਚਾਰ ਕਰਦਿਆ ਕਾਂਗਰਸ ਪਾਰਟੀ ਨੂੰ ਜਿੱਤ ਦਵਾਈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਉਨ੍ਹਾਂ ਰਾਜਾਂ ਵਿੱਚ ਵੱਧ ਚੋਣ ਪ੍ਰਚਾਰ ਕਰ ਰਹੇ ਸਨ।ਇਨ੍ਹਾਂ ਚੋਣਾਂ ਵਿੱਚ ਨਵਜੋਤ ਸਿੰਘ ਸਿੱਧੂ ਇੱਕ ਰਾਸ਼ਟਰੀ ਬਣਕੇ ਉੱਭਰੇ।ਇੱਥੋਂ ਤੱਕ ਕਿ ਚੋਣਾਂ ਜਿੱਤਣ ਤੋਂ ਬਾਅਦ ਜਦੋਂ ਦਿੱਲੀ ਅੰਦਰ ਰਾਹੁਲ ਗਾਂਧੀ ਨੇ ਪੱਤਰਕਾਰ ਸੰਮੇਲਨ ਕਰਨਾ ਸੀ ਤਾਂ ਉਸ ਵੇਲੇ ਵੀ ਉਨ੍ਹਾਂ ਨੇ ਸਿੱਧੂ ਨੂੰ ਆਪਣੇ ਨਾਲ ਬਿਠਾਇਆ।

ਇੱਧਰ ਦੂਜੇ ਪਾਸੇ ਪੰਜਾਬ ਵਿੱਚ ਵੀ ਨਵਜੋਤ ਸਿੰਘ ਸਿੱਧੂ ਜਿੱਥੇ ਵੀ ਗਏ ਸੂਬੇ ਦੀ ਜਨਤਾ ਨੇ ਉਨ੍ਹਾਂ ਨੂੰ ਦੱਬ ਕੇ ਪਿਆਰ ਦਿੱਤਾ ਤੇ ਇੱਥੋਂ ਤੱਕ ਕਿ ਸ਼ੋਸ਼ਲ ਮੀਡੀਆ ਤੇ ਤਾਂ ਸਿੱਧੂ ਪੰਜਾਬ ਦੇ ਸਿਆਸਤਦਾਨਾਂ ਵਿਚੋਂ ਸੁਪਰਸਟਾਰ ਬਣ ਕੇ ਉੱਭਰੇ।ਊਹ ਗੱਲ ਵੱਖਰੀ ਹੈ ਕਿ ਸਿਆਸਤ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਰਾਸ਼ਟਰੀ ਪੱਧਰ ਤੇ ਕੱਦ ਵੱਡਾ ਹੋਣ ਕਾਰਨ ਸਿੱਧੂ ਕੈਪਟਨ ਵਿਵਾਦ ਵਿੱਚ ਕਾਂਗਰਸ ਦੀ ਉਸ ਹਾਈਕਮਾਂਡ ਨੂੰ ਸਿੱਧੂ ਦਾ ਸਾਥ ਛੱਡਣ ਪਿਆ, ਜਿਹੜੀ ਹਾਈਕਮਾਂਡ ਲੋਕ ਸਭਾ ਚੋਣਾਂ ਦੌਰਾਨ ਰਾਸ਼ਟਰੀ ਪੱਧਰ ਤੇ ਬੁਰੀ ਤਰ੍ਹਾਂ ਹਾਰ ਗਈ ਸੀ।ਹਾਈਕਮਾਂਡ ਦੇ ਸਾਥ ਛੱਡਣ ਦਾ ਨਤੀਜਾ ਇਹ ਨਿਕਲਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਨਾ ਸਿਰਫ ਆਪਣੀ ਵਜ਼ੀਰੀ ਛੱਡਣੀ ਪਈ ਬਲਕਿ ਉਨ੍ਹਾਂ ਨੇ ਹਰ ਤਰ੍ਹਾਂ ਦੇ ਮੀਡੀਆ ਅਤੇ ਸਿਆਸਤ ਤੋਂ ਵੀ ਦੂਰੀ ਬਣਾ ਲਈ।

ਸਿੱਧੂ ਨਾਲ ਜੋ ਸਿਆਸੀ ਤੌਰ ਤੇ ਵਾਪਰਿਆ ਉਸ ਨੂੰ ਦੇਖਦਿਆਂ ਸਿਆਸਤਦਾਨਾਂ ਅਤੇ ਸਿਆਸੀ ਮਾਹਿਰਾਂ ਨੇ ਇਹ ਚਰਚਾ ਛੇੜ ਦਿੱਤੀ, ਕਿ ਨਵਜੋਤ ਸਿੰਘ ਸਿੱਧੂ ਨੂੰ ਸਿਆਸੀ ਤੌਰ ਤੇ ਵਾਰੀ ਵਾਰੀ ਮਾਰ ਏਸ ਲਈ ਪੈ ਰਹੀ ਐ, ਕਿਉਂਕਿ ਉਸ ਨੇ ਆਪਣਾ ਕੋਈ ਸਿਆਸੀ ਧੜਾ ਨਹੀਂ ਬਣਾਇਆ।ਕੋਈ ਅਜਿਹਾ ਧੜਾ ਜਿਸ ਵਿੱਚ ਉਸ ਦੇ ਨਾਲ ਵੀਹ, ਤੀਹ ਵਿਧਾਇਕ ਹੋਣ, ਕੋਈ ਮੈਂਬਰ ਪਾਰਲੀਮੈਂਟ ਹੋਣ ਤੇ ਹੇਠਲੇ ਪੱਧਰ ਤੇ ਆਗੂ ਸਿੱਧੂ ਨਾਲ ਜੁੜੇ ਹੋਣ, ਜਦਕਿ ਦੂਜੇ ਸਿਆਸਤਦਾਨਾਂ ਦੇ ਅਜਿਹੇ ਧੜੇ  ਲੰਬੇ ਚਿਰਾਂ ਤੋਂ ਬਣੇ ਹੋਏ ਹਨ ਤੇ ਹੁਣ ਉਹ ਧੜੇ ਹੀ ਹਾਵੀ ਹੋਏ ਹਨ, ਜਿਨ੍ਹਾਂ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਸਿਆਸਤ ਤੋਂ ਲਾਂਭੇ ਹੋਣਾ ਪਿਆ, ਹੁਣ ਤੱਕ ਤਾਂ ਸਿਆਸੀ ਮਾਹਿਰਾਂ ਅਤੇ ਸਿਆਸਤਦਾਨਾਂ ਦੀ ਇਸ ਚਰਚਾ ਉੱਤੇ ਯਕੀਨ ਕਰਨ ਨੂੰ ਵੀ ਚਿੱਤ ਕਰਦ ਰਿਹਾ ਕਿ ਸ਼ਾਇਦ ਉਹ ਠੀਕ ਕਹਿ ਰਹੇ ਨੇ ਪਰ ਨਵਜੋਤ ਸਿੰਘ ਸਿੱਧੂ ਵੱਲੋਂ ਆਪਣਾ ਇਹ ਯੂਟਿਊਬ ਚੈਨਲ ਬਣਾਏ ਜਾਣ ਤੋਂ ਬਾਅਦ ਇਨ੍ਹਾਂ ਚਰਚਾਵਾਂ ਨੂੰ ਨਵਾਂ ਮੋੜ ਮਿਲ ਗਿਆ ਹੈ।ਸਿਆਸਤ ਦੀ ਘੱਟ ਸਮਝ ਰੱਖਣ ਵਾਲੇ ਲੋਕ ਤਾਂ ਬੇਸ਼ੱਕ ਹਲੇ ਵੀ ਉਨ੍ਹਾਂ ਪੁਰਾਣੀਆਂ ਚਰਚਾਵਾਂ ਉੱਤੇ ਹੀ ਖੜੇ ਹਨ ਪਰ ਸੁਝਵਾਨ ਲੋਕਾਂ ਦੇ ਦਿਮਾਗ ਦੀ ਬੱਤੀ ਨਵਜੋਤ ਸਿੰਘ ਸਿੱਧੂ ਦੇ ਇਸ ਨਵੇਂ ਯੂਟਿਊਬ ਚੈਨਲ ਖੋਲ ਜਾਣ ਤੋਂ ਬਾਅਦ ਇੱਕ ਝਟਕੇ ਵਿੱਚ ਜਗ ਪਈ ਐ ਕਿ ਸਿੱਧੂ ਹੁਣ ਉਹ ਕਰਨ ਜਾ ਰਹੇ ਹਨ, ਜਿਸ ਨਾਲ ਹੁਣ ਸਿੱਧੂ ਨੂੰ ਧੜਾ ਬਣਾਉਣਾ ਨੀਂ ਪਵੇਗਾ, ਸਗੋਂ ਲੋਕ ਸਿੱਧੂ ਨਾਂਲ ਧੜਾ ਬਣਾਉਣ ਲਈ ਆਪ ਪਹੁੰਚ ਕਰਨਗੇ।ਸਾਨੂੰ ਪਤਾ ਹੈ ਕਿ ਇਹ ਗੱਲ ਪੜਦੇ ਸਾਰ ਤੁਸੀਂ ਬਿਨਾਂ ਕੁਠ ਸੋਚੇ ਸਮਝੇ ਸਾਡੇ ਖਿਲਾਫ ਬੁੜਬੁੜ ਕਰਨੀ ਵੀ ਸ਼ੁਰੂ ਕਰ ਦਿੱਤੀ ਹੋਵੇਗੀ ਪਰ ਬੇਨਤੀ ਹੈ ਕਿ ਉਸ ਬੁੜਬੁੜ ਨੂੰ ਬਰੇਕ ਲਾਓ ਤੇ ਪਹਿਲਾਂ ਆਹ ਪੂਰਾ ਵਿਸ਼ਲੇਸ਼ਣ ਪੜ ਲਓ ਬਾਅਦ ਵਿੱਚ ਭਾਵੇਂ ਸਾਰਾ ਸਮਾਂ ਬੁੜਬੁੜ ਕਰੀ ਜਾਇਓ।ਕਿਉਂਕਿ ਇਹ ਉਹ ਵਿਸ਼ਲੇਸ਼ਣ ਐ ਜਿਹੜਾ ਕਿ ਅੱਗੇ ਜਾ ਕੇ ਸੱਚ ਹੋਣ ਜਾ ਰਿਹੈ।ਹੁਣ ਤੁਸੀਂ ਪੁੱਛੋਗੇ ਕਿ ਉਹ ਕਿਵੇਂ , ਤਾਂ ਸੁਣੋ…

ਅਸੀਂ ਤੁਹਾਨੂੰ ਇੱਕੋ ਸਵਾਲ ਕਰਦੇ ਆਂ ਕਿ ਤੁਸੀਂ ਇਹ ਦੱਸੋ ਕਿ ਨਵਜੋਤ ਸਿੰਘ ਸਿੱਧੂ ਦੀ ਸਭ ਤੋਂ ਵੱਡੀ ਤਾਕਤ ਕੀ ਐ, ਤਾਂ ਸੁਣੋ ਸਿੱਧੂ ਦੀ ਸਭ ਤੋਂ ਵੱਡੀ ਤਾਕਤ ਐ ਜਨਤਾ ਦਾ ਪਿਆਰ। ਜਨਤਾ ਨੇ ਉਨ੍ਹਾਂ ਨੂੰ ਪਿਆਰ ਦੇਣ ਵਿੱਚ ਕੋਈ ਕੋਰ ਕਸਰ ਨਹੀਂ ਛੱਡੀ।ਫੇਰ ਭਾਵੇਂ ਉਹ ਕ੍ਰਿਕਟ ਦਾ ਦੂਰ ਹੋੋੋੋੋਵੇ ਭਾਵੇਂ ਕੁਮੈਂਟਰੀ ਦਾ, ਭਾਵੇਂ ਟੀਵੀ ਚੈਨਲ ਤੇ ਕਾਮੇਡੀ ਸ਼ੋਅ ਦਾ ਤੇ ਭਾਵੇਂ ਰਾਜਨੀਤੀ ਦਾ। ਹਰ ਥਾਂ ਨਵਜੋਤ ਸਿੰਘ ਸਿੱਧੂ ਨੂੰ ਲੋਕਾਂ ਨੇ ਪਲਕਾਂ ਤੇ ਬਿਠਾਇਆ ਤੇ ਮਾਰ ਸਿਰਫ ਉਨ੍ਹਾਂ ਨੂੰ ਪਈ ਐ ਸਿਆਸੀ ਚਾਲਾਂ ਵਿੱਚ।ਨਵਜੋਤ ਸਿੰਘ ਸਿੱਧੂ ਵੱਲੋਂ ਸ਼ੁਰੂ ਕੀਤੇ ਗਏ ਇਸ ਯੂਟਿਊਬ ਚੈਨਲ ਰਾਹੀਂ ਉਹ ਨਵਜੋਤ ਸਿੰਘ ਸਿੱਧੂ ਜਿਹੜ ਜਨਤਾ ਨਾਲੋਂ ਪਿਛਲੇ 9 ਮਹੀਨਿਆਂ ਤੋਂ ਬਿਲਕੁਲ ਕਟ ਗਏ ਸਨ, ਮੁੜ ਰਾਬਤਾ ਕਾਇਮ ਕਰਨਗੇ ਤੇ ਜਿਹੜੀਆਂ ਸਟੇਜਾਂ ਸਿਆਸੀ ਜੰਗ ਨੇ ਨਵਜੋਤ ਸਿੰਘ ਸਿੱਧੂ ਤੋਂ ਖੋਹ ਲਈਆਂ ਸਨ।ਲੋਕਾਂ ਨਾਲ ਰਾਬਤਾ ਕਾਇਮ ਕਰਨ ਲਈ ਹੁਣ ਉਹ ਸਟੇਜਾਂ ਤੇ ਜਾਣ ਲਈ ਸਿੱਧੂ ਨੂੰ ਲੋੜ ਹੀ ਨੀ ਪੈਣੀ।ਨਵਜੋਤ ਸਿੰਘ ਸਿੱਧੂ ਜਨਤਾ ਤੱਕ ਜੋ ਆਵਾਜ਼ ਪਹੁੰਚਾਣਾ ਚਾਹੁੰਦੇ ਹਨ ਉਹ ਆਪਣੇ ਇਸ ਯੂਟਿਊਬ ਚੈਨਲ ਰਾਹੀਂ ਸਿੱਧੇ ਤੌਰ ਤ ਪਹੁੰਚਾ ਸਕਦੇ ਹਨ ਤੇ ਇੰਝ ਸਿੱਧੂ ਦਾ ਜਨਤਾ ਨਾਲ ਸਿੱਧਾ ਨਾਤਾ ਜੁੜੇਗਾ।ਜਿਹੜਾ ਕਿ ਨਵਜੋਤ ਸਿੰਘ ਸਿੱਧੂ ਨੂੰ ਸਿਆਸੀ ਤੌਰ ਤੇ ਬੇਹੱਦ ਮਜ਼ਬੂਤ ਬਣਾਵੇਗਾ ਤੇ ਇਤਿਹਾਸ ਗਵਾਹ ਹੈ ਕਿ ਲੋਕ ਉਨ੍ਹਾਂ ਵਿਅਕਤੀਆਂ ਦੇ ਧੜਿਆਂ ਵਿੱਚ ਸ਼ਾਮਿਲ ਹੋਣਾ ਪਸੰਦ ਕਰਦੇ ਹਨ ਜਿਨ੍ਹਾਂ ਕੋਲ ਕੋਈ ਤਾਕਤ ਹੋਵੇ, ਜਿਨ੍ਹਾਂ ਕੋਲੋਂ ਉਨ੍ਹਾਂ ਨੂੰ ਕੋਈ ਲਾਹਾ ਮਿਲਦਾ ਦਿਖਾਈ ਦੇਵੇ ਤੇ ਯਾਦ ਰੱਖਿਓ ਜਿਉਂ ਜਿਉਂ ਨਵਜੋਤ ਸਿੰਘ ਸਿੱਧੂ ਜਨਤਾ ਵਿੱਚ ਹਰਮਨ ਪਿਆਰੇ ਹੁੰਦੇ ਜਾਣਗੇ, ਤਿਓੁਂ ਤਿਓੁਂ ਉਨ੍ਹਾਂ ਨਾਲ ਜੁੜਨ ਵਾਲੇ ਸਿਆਸਤਦਾਨਾਂ ਦੀ ਗਿਣਤੀ ਵੱਧਦੀ ਜਾਵੇਗੀ ਤੇ ਇਹ ਕੰਮ ਕੋਈ ਸਾਲਾਂ ਵਿੱਚ ਨਹੀਂ ਹੋਣ ਵਾਲਾ।ਇਹ ਕੰਮ ਹੋਵੇਗਾ ਮਹੀਨਿਆਂ ਅੰਦਰ ਪਰ ਸ਼ਰਤ ਇਹੋ ਹੈ ਕਿ ਸਿੱਧੂ ਦਾ ਇਹ ਚੈਨਲ ਚੱਲਦਾ ਰਹਿਣਾ ਚਾਹੀਦਾ ਹੈ।

Related posts

ਆਯੁਰਵੈਦਾ ਗੁਰੂ ਤੋਂ ਸੁਣੋ ਖੜੇ-ਖੜੇ ਧਰਨ ਕੱਢਣ ਦਾ ਸੌਖਾ ਤਰੀਕਾ; ਦੇਖੋ ਵੀਡੀਓ

htvteam

ਅਗਵਾ ਹੋਏ ਐਂਕਰ ਮਾਮਲੇ ਚ ਨਵਾਂ ਖੁਲਾਸਾ ?

htvteam

ਦੇਖੋ ਵਿਦੇਸ਼ਾਂ ‘ਚ ਪੰਜਾਬੀ ਮੁੰਡਿਆਂ ਨਾਲ ਆਹ ਕੀ ਕੁੱਝ ਹੋ ਰਿਹੈ

htvteam

Leave a Comment