ਨਵੀਂ ਦਿੱਲੀ : ਕੋਰੋਨਾ ਦੇ ਪ੍ਰਕੋਪ ਦੇ ਕਾਰਨ ਤਿੰਨਾਂ ਨਗਰ ਨਿਗਮਾਂ ਨੇ ਖੁੱਲੇ ਵਿੱਚ ਥੁੱਕਣ ਅਤੇ ਸ਼ੌਚ ਕਰਨ ਤੇ ਪਾਬੰਦੀ ਲਾ ਰੱਖੀ ਹੈ l ਅਜਿਹਾ ਕਰਨ ਤੇ ਨਿਗਮ ਦੁਆਰਾ ਇੱਕ ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾ ਰਿਹਾ ਹੈ l ਇਸ ਕੜੀ ਵਿੱਚ ਬੁੱਧਵਾਰ ਨੂੰ ਤਿੰਨਾਂ ਨਗਰ ਨਿਗਮਾਂ ਨੇ 84 ਚਲਾਨ ਕੱਟੇ l ਸਭ ਤੋਂ ਜ਼ਿਆਦਾ 75 ਚਲਾਨ ਉੱਤਰੀ ਦਿੱਲੀ ਨਗਰ ਨਿਗਮ ਕੱਟੇ ਗਏ l ਇਸ ਤੋਂ ਇਲਾਵਾ ਪੂਰਬੀ ਦਿੱਲੀ ਵਿੱਚ ਤਿੰਨ ਅਤੇ ਦੱਖਣੀ ਦਿੱਲਲੀ ਵਿੱਚ 6 ਚਲਾਨ ਕੱਟੇ ਗਏ l
ਦੱਸ ਦਈਏ ਕਿ ਨਿਗਮ ਅਤੇ ਪ੍ਰਸ਼ਾਸਨ ਨੇ ਕੋਰੋਨਾ ਪ੍ਰਭਾਵ ਦੇ ਮੱਦੇਨਜ਼ਰ ਸਾਫ ਸਫਾਈ ਨੂੰ ਲੈ ਕੇ ਸਖ਼ਤ ਰਾਹ ਅਪਣਾਇਆ ਹੈ l ਇਸ ਦੌਰਾਨ ਖੁੱਲੇ ਵਿੱਚ ਸ਼ੌਚ ਕਰਨ ਵਾਲਿਆਂ ਜਾਂ ਥੁੱਕਣ ਵਾਲਿਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ l ਇਸੀ ਲਈ ਦਿੱਲੀ ਵਿੱਚ ਲਗਾਤਾਰ ਅਜਿਹੇ ਲੋਕਾਂ ਦਾ ਚਲਾਨ ਕੀਤਾ ਜਾ ਰਿਹਾ ਹੈ ਜਿਹੜੇ ਸਰਕਾਰੀ ਹੁਕਮਾਂ ਅਤੇ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ l