Htv Punjabi
Punjab

ਔਰਤਾਂ ਲਈ ਸਕਿਓਰਿਟੀ ਦੇ ਮੱਦੇਨਜ਼ਰ ਪੀਸੀਆਰ ਵੈਨਾਂ ਵਿੱਚ ਲਗਾਏ ਗਏ ਸੀਸੀਟੀਵੀ ਕੈਮਰੇ, 24ਘੰਟੇ ਸ਼ਹਿਰ ‘ਚ ਘੁੰਮੇਗੀ ਪੀਸੀਆਰ ਵੈਨ,

ਲੁਧਿਆਣਾ ; ਬੇਸ਼ੱਕ ਮਹਿਲਾਵਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਦੇ ਲਈ ਪੰਜਾਬ ਪੁਲਿਸ ਨੇ ਜਿੰਮਾ ਚੁੱਕ ਲਿਆ ਪਰ ਇਸ ਦੇ ਨਾਲ ਨਾਲ ਲੁਧਿਆਣਾ ਦੀਆਂ ਸੜਕਾਂ ਤੇ ਪੀਸੀਆਰ ਵੈਨਾਂ ਘੁੰਮਣਗੀਆਂ l ਜਿਸ ਦੇ ਵਿੱਚ ਚਾਰ ਕੈਮਰੇ ਲਗਾਏ ਗਏ ਨੇ ਇਹ ਚਾਰ ਕੈਮਰੇ ਜਿਸ ਦੇ ਵਿੱਚ ਇੱਕ ਕੈਮਰਾ ਅੰਦਰਲੀ ਸਾਈਡ ਤੇ ਤਿੰਨ ਕੈਮਰੇ ਬਾਹਰ ਯਾਨੀ ਕਿ ਛੱਤ ਦੇ ਉੱਪਰ ਲਗਾਏ ਗਏ ਨੇ ਜੋ ਕਿ ਸ਼ਹਿਰ ਤੇ ਨਜ਼ਰ ਰੱਖਣਗੇ ਬਲਕਿ ਮਹਿਲਾਵਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਦੇ ਲਈ ਉਨ੍ਹਾਂ ਦੇ ਲਈ ਇੱਕ ਕੈਮਰਾ ਗੱਡੀ ਅੰਦਰ ਵੀ ਲਗਾਇਆ ਗਿਆ l
ਜਦੋਂ ਇਸ ਸੰਬੰਦ ਵਿੱਚ ਏਡੀਸੀਪੀ ਦੀਪਕ ਪਾਰਿਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦੇ ਦਿਸ਼ਾ ਨਿਰਦੇਸ਼ ਦੇ ਚੱਲਦਿਆਂ ਮਹਿਲਾਵਾਂ ਦੀਆਂ ਸੁਰੱਖਿਆਵਾਂ ਯਕੀਨੀ ਬਣਾਉਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਹੈ l ਜਿਸ ਨਾਲ ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਦੇ ਕ੍ਰਾਈਮ ਤੇ ਤਾਂ ਕੰਟਰੋਲ ਰਹੇਗਾ ਲੇਕਿਨ ਮਹਿਲਾਵਾਂ ਵੀ ਆਪਣੇ ਘਰ ਸੁਰੱਖਿਅਤ ਜਾ ਸਕਣਗੀਆਂ l ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਜੀਪੀਐਸ ਸਿਸਟਮ ਦੇ ਨਾਲ ਜੋੜਿਆ ਜਾਵੇਗਾ ਤਾਂ ਕਿ ਪੀਸੀਆਰ ਵੈਨ ਕਿਸ ਇਲਾਕੇ ਚ ਅਤੇ ਕਿਹੜੀ ਜਗ੍ਹਾ ਤੇ ਘੁੰਮ ਰਹੀ ਹੈ ਉਸ ਬਾਰੇ ਪਤਾ ਲਗਾਇਆ ਜਾ ਸਕੇ l

 

Related posts

ਮੌਤ ਤੋਂ ਬਾਅਦ ਵੀ ਮੂਸੇਵਾਲਾ ਦੀ ਬੁਲੰਦੀ ਸ਼ਿਖਰਾਂ ‘ਤੇ

htvteam

ਕਰੋਨਾ ਦਾ ਲੱਕ ਤੋੜਨ ਲਈ ਕੈਪਟਨ ਸਖਤੀ ਦੇ ਮੂਡ ‘ਚ!

htvteam

ਕਮਾਲ ਦੀਆਂ ਗੱਲਾਂ || Good Talk

htvteam

Leave a Comment