ਪਟਿਆਲਾ : ਜ਼ਿਲ੍ਹਾ ਪੁਲਿਸ ਨੇ ਪਟਿਆਲਾ ਅੰਦਰ ਸਮਾਜਿਕ ਭਾਈਚਾਰੇ ਨੂੰ ਤੋੜਨ ਤੇ ਹਿੰਸਾ ਫੈਲਾਉਣ ਵਰਗਾ ਕੰਮ ਕਰਨ ਦੇ ਦੋਸ਼ ਤਹਿਤ ਦੋ ਅਜਿਹੇ ਬੰਦਿਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਿਹੜੇ ਹਿੰਦੂ ਤੇ ਮੁਸਲਮਾਨ ਧਰਮ ਦੇ ਖਿਲਾਫ ਫੇਸਬੁੱਕ ਸੋਸ਼ਲ ਮੀਡੀਆ ਐਪ ‘ਤੇ ਇਤਰਾਜ਼ਯੋਗ ਪੋਸਟਾਂ ਪਾ ਰਹੇ ਸਨ।
ਇਸ ਸਬੰਧੀ ਲਿਖਤੀ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਪਹਿਲੇ ਮਾਮਲੇ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਅਭਿਸ਼ੇਕ ਸਹਿਗਲ ਨਾ ਦਾ ਬੰਦਾ ਜੋ ਕਿ ਸ਼ਹਿਰ ਦੇ ਥਾਣਾ ਕੋਤਵਾਲੀ ਇਲਾਕੇ ਅਧੀਨ ਪੈਂਦੇ ਖੇਤਰ ਦਾ ਵਸਨੀਕ ਹੈ ਤੇ ਉਹ ਫਤਹਿਗੜ੍ਹ ਸਾਹਿਬ ਦੀ ਤਹਿਸੀਲ ਬਸੀ ਪਠਾਣਾ ਵਿਖੇ ਪੈਂਦੇ ਡੀਟੀਓ ਦਫਤਰ ਵਿਖੇ ਸਮਾਰਟ ਚਿੱਪ ਕੰਪਨੀ ‘ਚ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਅਭਿਸ਼ੇਕ ਵੱਲੋਂ ਕਰਫਿਊ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਅਫਵਾਹਾਂ ਫੈਲਾਉਂਦੇ ਹੋਏ ਹਿੰਦੂ ਧਰਮ ਦੇ ਖਿਲਾਫ ਆਪਣੀ ਫੇਸਬੁੱਕ ਆਈਡੀ ‘ਤੇ ਕੁਝ ਅਜਿਹੀਆਂ ਪੋਸਟਾਂ ਪਈਆਂ ਗਈਆਂ ਜਿਸ ਨਾਲ ਸਮਾਜਿਕ ਭਾਈਚਾਰਕ ਸਾਂਝ ਨੂੰ ਸੱਟ ਵੱਜਦੀ ਜਿਸ ਨਾਲ ਕਨੂੰਨ ਤੇ ਵਿਵਸਥਾ ਦੀ ਹਾਲਤ ਵੀ ਖ਼ਰਾਬ ਹੋ ਸਕਦੀ ਸੀ। ਜਿਸ ਕਾਰਨ ਉਸ ਉੱਤੇ ਮਿਤੀ 28 ਅਪ੍ਰੈਲ 2020 ਨੂੰ ਥਾਣਾ ਕੋਤਵਾਲੀ ਪੁਲਿਸ ਨੇ ਆਈਪੀਸੀ ਦੀ ਧਾਰਾ 188, 295A, 505 ਸੀ ਤੇ ਡਿਜ਼ਾਸਟਰ ਮੈਨੇਜਮੈਂਟ ਕਨੂੰਨ 2005 ਦੀ ਧਾਰਾ 54 ਤਹਿਤ ਐਫਆਈਆਰ ਨੰਬਰ 99 ਦਰਜ਼ ਕਰ ਕੇ ਉਸ ਨੂੰ ਗ੍ਰਿਫਤਾਰ ਕਰਕੇ ਉਸਕੋਲੋਂ ਉਹ ਮੋਬਾਈਲ ਫੋਨ ਵੀ ਜਪਤ ਕਰ ਲਿਆ ਹੈ। ਜਿਸ ਰਹੀ ਅਭਿਸ਼ੇਕ ਉੱਤੇ ਪੋਸਟਾਂ ਪਾਏ ਜਾਨ ਦੇ ਦੋਸ਼ ਲੱਗੇ ਨੇ। ਉਨ੍ਹਾਂ ਕਿਹਾ ਕਿ ਪੁਲਿਸ ਅਜੇ ਮਾਮਲੇ ਦੀ ਅਗਲੀ ਤਫਤੀਸ਼ ਕਰ ਰਹੀ ਹੈ।
ਇਸੇ ਤਰਾਂ ਦੂਜੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹੋ ਜਿਹਾ ਹੀ ਇੱਕ ਕੇਸ ਲੰਘੀ ਮਿਤੀ 8 ਅਪ੍ਰੈਲ ਵਾਲੇ ਦਿਨ ਥਾਣਾ ਤ੍ਰਿਪੜੀ ਪੁਲਿਸ ਨੇ ਦਰਜ਼ ਕੀਤਾ ਸੀ ਜਿਸ ਤਹਿਤ ਮੁਲਾਜ਼ਿਮ ਨੇ ਇਸਲਾਮ ਧਰਮ ਦੇ ਖਿਲਾਫ ਕੁਝ ਅਜਿਹੀਆਂ ਪੋਸਟਾਂ ਪਾ ਈਆਂ ਹਨ ਜਿਸ ਵਿਚ ਇਤਰਾਜ਼ਯੋਗ ਤੇ ਅਸ਼ਲੀਲ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਟਿਆਲਾ ਪੁਲਿਸ ਇਸ ਤੱਥ ਨੂੰ ਸਾਫ ਕਰਨਾ ਚਾਹੁੰਦੀ ਹੈ ਕਿ ਕੋਈ ਵੀ ਪੋਸਟ ਜਿਹੜੀ ਕਿਸੇ ਵੀ ਧਰਮ ਲਈ ਇਤਰਾਜ਼ਯੋਗ ਹੋਵੇਗੀ ਤੇ ਉਸ ਨਾਲ ਸਮਾਜਿਕ ਭਾਈਚਾਰਕ ਸਾਂਝ ਨੂੰ ਖ਼ਤਰਾ ਹੋਵੇਗਾ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਐਸਐਸਪੀ ਅਨੁਸਾਰ ਪਟਿਆਲਾ ਪੁਲਿਸ ਪਟਿਆਲਾ ਦੇ ਸਾਰੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਇਹ ਸਲਾਹ ਦੇਂਦੀ ਹੈ ਕਿ ਉਹ ਕੋਈ ਵੀ ਪੋਸਟ ਅਜਿਹੀ ਨਾ ਪਾਉਣ ਜਿਸ ‘ਤੇ ਕਿਸੇ ਵੀ ਧਰਮ ਨੂੰ ਇਤਰਾਜ਼ ਹੋਵੇ ਤੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਈ ਵੀ ਕੋਰੋਨਾ ਸੰਕਟ ਸਬੰਧੀ ਕੋਈ ਅਫਵਾਹ ਫੈਲਾਉਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਪੁਲਿਸ ਦੀਆਂ ਸਾਈਬਰ ਕਰਾਈਮ, ਸੋਸ਼ਲ ਮੀਡੀਆ ਸੈੱਲ, ਤੇ ਸੀਆਈਏ ਇਕਾਈਆਂ ਸੋਸ਼ਲ ਮੀਡੀਆ ਦੀਆਂ ਗਤੀਵਿਧੀਆਂ ਤੇ ਤਿੱਖੀ ਨਿਗ੍ਹਾ ਰਾਖੀ ਬੈਠੀਆਂ ਹਨ।
