Htv Punjabi
Punjab

ਨਕੋਦਰ ਵਿੱਚ ਸਾਬਕਾ ਸਰਪੰਚ ਨੇ ਖੁਦ ਨੂੰ ਗੋਲੀ ਮਾਰੀ, ਹਾਲਤ ਗੰਭੀਰ

ਨਕੋਦਰ : ਮੁੱਹਲਾ ਗਾਰਡਨ ਕਲੋਨੀ ਵਿੱਚ ਐਤਵਾਰ ਦੁਪਹਿਰ 55 ਸਾਲਾ ਸਾਬਕਾ ਸਰਪੰਚ ਨੇ ਲਾਇਸੰਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ l ਪਿੰਡ ਚੱਕ ਮੁਗਲਾਨੀ ਦੇ ਸਾਬਕਾ ਸਰਪੰਚ ਸੁਖਬੀਰ ਸਿੰਘ ਨੂੰ ਗੰਭੀਰ ਹਾਲਤ ਵਿੱਚ ਜਲੰਧਰ ਦੇ ਅਰਮਾਨ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ l ਦੇਰ ਰਾਤ ਤੱਕ ਸਾਬਕਾ ਸਰਪੰਚ ਦੀ ਹਾਲਤ ਗੰਭੀਰ ਬਣੀ ਹੋੲ ਸੀ l ਇਨ੍ਹਾਂ ਦੇ ਦੋਨੋਂ ਬੱਚੇ ਕੈਨੇਡਾ ਵਿੱਚ ਸੈਟਲ ਹਨ l ਅਗਲੇ ਮਹੀਨੇ ਪਤੀ ਪਤਨੀ ਨੇ ਵੀ ਕੈਨੇਡਾ ਜਾਣਾ ਸੀ l ਮਿਲੀ ਜਾਣਕਾਰੀ ਦੇ ਅਨੁਸਾਰ ਐਤਵਾਰ ਦੁਪਹਿਰ ਸੁਖਬੀਰ ਨੇ ਪਤਨੀ ਤੋਂ ਲਾਇਸੰਸੀ ਰਿਵਾਲਵਰ ਮੰਗਿਆ l ਰਿਵਾਲਵਰ ਦੇਣ ਦੇ ਬਾਅਦ ਪਤਨੀ ਗੁਆਂਢੀਆਂ ਦੇ ਘਰ ਚਲੀ ਗਈ l ਥੋੜੀ ਦੇਰ ਬਾਅਦ ਘਰ ਤੋਂ ਗੋਲੀ ਚੱਲਣ ਦੀ ਆਵਾਜ਼ ਆਈ l ਘਰ ਜਾ ਕੇ ਦੇਖਿਆ ਤਾਂ ਪਤੀ ਦੇ ਸਿਰ ਵਿੱਚ ਗੋਲੀ ਲੱਗੀ ਸੀ l

Related posts

ਭਗਵੰਤ ਮਾਨ ਦੇ ਸ਼ਹਿਰ ਕੋਲ ਆਹ ਕੀ ਹੋ ਗਿਆ ?

htvteam

ਵੇਖੋ ਵਿਆਹ ‘ਚ ਮੁੰਡੇ ਦੀ ਥਾਂ ਜਦੋਂ ਕੁੜੀ ਚੜ੍ਹੀ ਘੋੜੀ; ਅਨੋਖਾ ਵਿਆਹ ਬਣਿਆ ਚਰਚਾ ਦਾ ਵਿਸ਼ਾ

htvteam

ਦੇਖੋ ਕਿਵੇਂ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਖੁਆਇਆ ਜਾ ਰਿਹਾ ਨਿਰਾ ਜ਼ਹਿਰ ?

htvteam

Leave a Comment