ਤਰਨਤਾਰਨ : ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੀ ਇਕ ਲੇਡੀ ਸੋਸ਼ਲ ਵਰਕਰ ਅਮਨਦੀਪ ਕੌਰ ਨਾਲ ਉਲਝਣ ਤੋਂ ਬਾਅਦ ਮਹਿਸੂਸ ਹੋਣ ਦਾ ਸਟੇਟਸ ਫੇਸਬੁੱਕ ‘ਤੇ ਪਾਉਣ ਵਾਲੇ ਤਰਨ ਤਾਰਨ ਜ਼ਿਲੇ ਦੇ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ ਇਕ ਹੋਰ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹੈ। ਜਿਸ ‘ਚ ਐਮ.ਐਲ.ਏ. ਹਰਮਿੰਦਰ ਸਿੰਘ ਗਿੱਲ ਤਰਨ ਤਾਰਨ ਦੇ ਹਰੀਕੇ ਥਾਣੇ ਦੇ ਨਵੇਂ ਬਣੇ ਇੰਚਾਰਜ ਥਾਣੇਦਾਰ ਨਵਦੀਪ ਸਿੰਘ ਤੋਂ ਮਹਿਜ਼ ਇਸ ਲਈ ਖਫਾ ਹੋ ਗਏ ਕਿ ਉਸਨੇ ਥਾਣੇਦਾਰੀ ਸੰਭਾਲਣ ਤੋਂ ਬਾਅਦ ਹਲਕੇ ਦੇ ਵਿਧਾਇਕ ਦੇ ਦਰਬਾਰ ‘ਚ ਜਾਂ ਫੋਨ ਰਾਹੀ ਹਾਜ਼ਰੀ ਕਿਉਂ ਨਹੀਂ ਲੱਗਵਾਈ। ਜਿਸ ਤੋਂ ਬਾਅਦ ਇਹ ਆਡੀਓ ਸੋਸ਼ਲ ਮੀਡੀਆ ‘ਤੇ ਇਕ ਵਾਰ ਫੇਰ ਵਾਇਰਲ ਹੋ ਗਈ ਐ। ਇਸਦੇ ਨਾਲ ਹੀ ਵਿਧਾਇਕ ਨੇ ਥਾਣੇਦਾਰ ਨੂੰ ਇਹ ਵੀ ਸ਼ਿਕਾਇਤ ਕੀਤੀ ਕੀ ਉਹ ਹਲਕੇ ਦੇ ਵਿਧਾਇਕ ਦਾ ਕੰਮ ਕਿਉਂ ਰੋਕ ਰਿਹਾ ਐ।
ਉਧਰ ਜਦੋਂ ਪੂਰੇ ਮਾਮਲੇ ਬਾਰੇ ਤਰਨ ਤਾਰਨ ਦੇ ਐਸ.ਪੀ. ਇਨਵੇਸਟੀਗੇਸ਼ਨ ਜਗਜੀਤ ਸਿੰਘ ਨਾਲ ਸਾਡੇ ਐਡੀਟਰ ਕਾਸਿਫ ਫਾਰੂਕੀ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਮਾਮਲੇ ‘ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਇਸ ਬਾਰੇ ਤਾਂ ਜ਼ਿਲ੍ਹੇ ਦੇ ਐਸਐਸਪੀ ਹੀ ਜ਼ਿਆਦਾ ਕੁਝ ਦੱਸ ਸਕਦੇ ਨੇ ਜਦਕਿ ਐਸ.ਐਸ.ਪੀ. ਤਰਨ ਤਾਰਨ ਨੂੰ ਕਈ ਵਾਰ ਫੋਨ ਕਰਨ ‘ਤੇ ਵੀ ਉਨ੍ਹਾਂ ਫੋਨ ਨਹੀਂ ਚੁੱਕਿਆ।
ਸੋ ਹੁਣ ਦੇਖਣਾ ਇਹ ਹੋਏਗਾ ਕੀ ਲੇਡੀ ਸਮਾਜ ਸੇਵਿਕਾ ਅਮਨਦੀਪ ਕੌਰ ਨਾਲ ਉਲਝਣ ਤੋਂ ਬਾਅਦ ਤਾਂ ਐਮ.ਐਲ.ਏ. ਹਰਮਿੰਦਰ ਸਿੰਘ ਗਿੱਲ ਨੂੰ ਮਹਿਸੂਸ ਹੋ ਗਿਆ ਸੀ ਪਰ ਇਸ ਆਡੀਓ ਦੇ ਵਾਇਰਲ ਹੋਣ ਉਪਰੰਤ ਕੁਝ ਹੁੰਦਾ ਐ ਜਾਂ ਨਹੀਂ ਤੇ ਜਾਂ ਫੇਰ ਵੱਡੇ ਅਧਿਕਾਰੀ ਸਾਰੀ ਗੱਲ ਆਈ ਗਈ ਕਰ ਦੇਣਗੇ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ,.,