ਪਠਾਨਕੋਟ : ਇੱਥੋਂ ਦੇ ਸੁਜਾਨਪੁਰ ਦੇ 6 ਸਾਲ ਦੇ ਕ੍ਰਿਸ਼ਨ ਦੀ ਸਮੇਂ ਤੇ ਆਕਸੀਜਨ ਨਾ ਮਿਲਣ ਕਾਰਨ ਮੌਤ ਹੋ ਗਈ l ਮੰਗਲਵਾਰ ਸਵੇਰੇ 4 ਵਜੇ ਕ੍ਰਿਸ਼ਨ ਨੂੰ ਸਾਹ ਲੈਣ ਵਿੱਚ ਤਕਲੀਫ ਹੋਣ ਤੇ ਉਸ ਦੇ ਪਿਤਾ ਉਪੇਂਦਰ ਝਾ ਸੁਜਾਨਪੁਰ ਤੋਂ ਲੈ ਕੇ ਪਠਾਨਕੋਟ ਦੇ ਹਸਪਤਾਲਾਂ ਵਿੱਚ ਡੇਢ ਘੰਟੇ ਤੱਕ ਭੱਜਦੇ ਰਹੇ l ਸਿਵਿਲ ਹਸਪਤਾਲ ਵਿੱਚ ਸਾਹ ਨਲੀ ਦੀ ਬਲਾਕੇਜ ਖੋਲਣ ਦੇ ਲਈ ਮੈਡੀਕਲ ਉਪਕਰਣ ਨਹੀਂ ਮਿਲਿਆ l ਆਕਸੀਜਨ ਪ੍ਰੈਸ਼ਰ ਮਾਸਕ ਤੱਕ ਨਹੀਂ ਸੀ l ਪਠਾਨਕੋਟ ਦੇ 2 ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਇਲਾਜ ਨਹੀਂ ਮਿਲਿਆ l ਇੱਕ ਵਿੱਚ ਐਮਰਜੈਂਸੀ ਦੇ ਗੇਟ ਤੋਂ ਵਾਪਸ ਮੋੜ ਦਿੱਤਾ ਗਿਆ ਕਿ ਇੱਥੇ ਕੋਈ ਡਾਕਟਰ ਨਹੀਂ ਹੈ l ਦੂਜੇ ਵਿੱਚ ਡਾਕਟਰ ਚੈਕ ਕਰਨ ਦੇ ਲਈ ਨੀਚੇ ਹੀ ਨਹੀਂ ਆਇਆ l ਜਿਸ ਕਾਰਨ ਉਸ ਮਾਸੂਮ ਨੇ ਆਪਣਾ ਦਮ ਤੋੜ ਦਿੱਤਾ l
ਇਸ ਮਾਮਲੇ ਤੇ ਜਾਣਕਾਰੀ ਦਿੰਦੇ ਹੋਏ ਡਾਕਟਰ ਧੀਰਜ ਨੇ ਦੱਸਿਆ ਕਿ ਸੁਜਾਨਪੁਰ ਸੀਐਚਸੀ ਦੀ ਐਮਰਜੈਂਸੀ ਵਿੱਚ ਕੋਈ ਡਾਕਟਰ ਨਹੀਂ ਸੀ ਤਾਂ 108 ਐਂਬੂਲੈਂਸ ਤੇ ਸਵੇਰੇ 4 ਵੱਜ ਕੇ 55 ਮਿੰਟ ਤੇ ਪਠਾਨਕੋਟ ਸਿਵਿਲ ਹਸਪਤਾਲ ਪਹੁੰਚੇ l ਉਹ ਖੁਦ ਬੱਚੇ ਨੂੰ ਮੂੰਹ ਰਾਹੀਂ ਸਾਹ ਦਿੰਦੇ ਰਹੇ l ਐਮਰਜੈਂਸੀ ਗੇਟ ਤੇ ਬੰਦ ਦਰਵਾਜ਼ੇ ਨੂੰ ਖੜਕਾਉਣ ਤੇ ਵੀ ਕੋਈ ਨਹੀਂ ਆਇਆ ਤਾਂ ਧੱਕਾ ਮਾਰ ਕੇ ਖੋਲਿਆ, ਜਿੱਥੇ ਕਿ ਅੰਦਰ 2 ਸਟਾਫ ਮੈਂਬਰ ਸਨ l ਇਲਜ਼ਾਮ ਹੈ ਕਿ ਉਨ੍ਹਾਂ ਸਟਾਫ ਮੈਂਬਰਾਂ ਨੂੰ ਪਾਈਪ ਪਾ ਕੇ ਬੱਚੇ ਦੀ ਬਲਾਕੇਜ ਖੋਲਣ ਨੂੰ ਕਿਹਾ ਤਾਂ ਉਨ੍ਹਾਂ ਨੂੰ ਕੋਈ ਉਪਕਰਣ ਨਹੀਂ ਮਿਲਿਆ l ਇਸ ਦੇ ਬਾਅਦ ਬੱਚੇ ਨੂੰ 3 ਹੋਰ ਹਸਪਤਾਲਾਂ ਵਿੱਚ ਲੈ ਕੇ ਗਏ ਪਰ ਬੱਚੇ ਦੀ ਮੌਤ ਹੋ ਗਈ l ਪਰਿਵਾਰ ਵਾਲਿਆਂ ਨੇ ਇਸ ਸੰਬੰਧੀ ਸ਼ਿਕਾਇਤ ਪੀਐਮਓ ਅਤੇ ਸੀਐਮ ਦੇ ਟਵਿੱਟਰ ਅਕਾਊਂਟ ਤੇ ਕੀਤੀ ਹੈ l