Htv Punjabi
Punjab Video

3 ਮਹੀਨੇ ਬਾਅਦ ਕੌਮਾ ‘ਚੋਂ ਜਾਗਿਆ ਨੌਜਵਾਨ ਮਰੀਜ਼, LIVE ਸੀਨ ਦੇਖ ਉੱਡੇ ਹੋਸ਼, ਤਸਵੀਰਾਂ ਦੇਖ ਤੁਸੀਂ ਵੀ ਰੱਬ ਅੱਗੇ ਕਰੋਗੇ ਅਰਦਾਸ   

ਜਲੰਧਰ (ਦਵਿੰਦਰ ਕੁਮਾਰ) : ਕੋਰੋਨੇ ਦੇ ਮਾਹੌਲ ‘ਚ ਜਦੋਂ ਲੋਕ ਸਿਰਫ ਤੇ ਸਿਰਫ ਆਪਣੇ ਘਰਾਂ ‘ਚ ਬੰਦ ਰਹਿਣ ਲਈ ਮਜਬੂਰ ਨੇ, ਅਜਿਹੇ ਵਿੱਚ ਆਪਾਂ ਸਾਰਿਆਂ ਨੇ ਪੁਲਿਸ ਵਾਲਿਆਂ ਨੂੰ ਤਾਂ ਲੋਕਾਂ ਦੇ ਜਨਮ ਦਿਨ ਮਨਾਉਂਦਿਆਂ ਦੇਖਿਆ ਹੋਵੇਗਾ, ਕਦੇ ਕਿਸੇ ਡਾਕਟਰ ਨੂੰ ਆਪਣੇ ਮਰੀਜ਼ ਦਾ ਜਨਮ ਦਿਨ ਮਨਾਉਂਦਿਆਂ ਨਹੀਂ। ਪਰ ਇਹ ਸੁਖਦ ਅਹਿਸਾਸ ਹੋਇਆ ਹੈ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਇੱਕ ਅਜਿਹੇ ਮਰੀਜ਼ ਨੂੰ ਜਿਹੜਾ ਪਿਛਲੇ 3 ਮਹੀਨਿਆਂ ਤੋਂ ਕੌਮਾਂ ‘ਚ ਜੀ ਹਾਂ ਕੌਮਾਂ ‘ਚ। ਯਾਨੀ ਉਸਦਾ ਸ਼ਰੀਰ ਤਾਂ ਜ਼ਿੰਦਾ ਸੀ ਪਰ ਦਿਮਾਗ ਬਿਲਕੁਲ ਡੈੱਡ ਹੋ ਚੁੱਕਿਆ ਸੀ ਤੇ ਇਸੇ ਲਈ ਡਾਕਟਰਾਂ ਨੇ ਉਸਨੂੰ ਵੈਂਟੀਲੇਟਰ ‘ਤੇ ਪਾ ਰੱਖਿਆ ਸੀ। ਹੁਣ ਤਿੰਨ ਮਹੀਨੇ ਬਾਅਦ ਜਦੋਂ ਹਰਦੀਪ ਸਿੰਘ ਨਾਂ ਦਾ ਇਹ ਮਰੀਜ਼ ਕੌਮਾਂ ਤੋਂ ਬਾਹਰ ਆਇਆ ਤੇ ਡਾਕਟਰ ਨੇ ਉਸਨੂੰ ਲੱਗਿਆ ਵੈਂਟੀਲੇਟਰ ਉਤਾਰਿਆ ਤਾਂ ਸ਼ਾਇਦ ਉਹ ਵੀ ਸਭ ਦੇ ਮੂੰਹ ਤੇ ਲੱਗੇ ਮਾਸਕ ਦੇਖ ਕੇ ਹੈਰਾਨ ਹੋ ਗਿਆ ਹੋਣੈ।
ਇੱਧਰ ਜਦੋਂ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੇ ਪੁੱਤਰ ਹਰਦੀਪ ਸਿੰਘ ਦੇ ਠੀਕ ਹੋਣ ਦਾ ਪਤਾ ਲੱਗਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ।  ਹਸਪਤਾਲ ਪਹੁੰਚ ਕੇ ਪਰਿਵਾਰਿਕ ਮੈਂਬਰਾਂ ਨੇ ਜਦੋਂ ਡਾਕਟਰਾਂ ਨੂੰ ਇਹ ਦੱਸਿਆ ਕਿ ਅੱਜ ਹਰਦੀਪ ਸਿੰਘ ਦਾ ਜਨਮ ਦਿਨ ਵੀ ਹੈ ਤੇ ਉਹ ਅੱਜ ਹੀ ਠੀਕ ਵੀ ਹੋ ਗਿਆ ਹੈ ਇਸ ਨਾਤੇ ਹਰਦੀਪ ਸਿੰਘ ਦਾ ਅੱਜ ਦੂਜਾ ਜਨਮ ਹੋਇਆ ਹੈ।  ਇਹ ਸੁਣਦਿਆਂ ਹੀ ਸਮੇਤ ਡਾਕਟਰਾਂ ਦੇ ਹਸਪਤਾਲ ਦਾ ਸਟਾਫ ਭਾਵੁਕ ਹੋ ਗਿਆ ਤੇ ਉਨ੍ਹਾਂ ਨੇ ਤੁਰੰਤ ਹਰਦੀਪ ਸਿੰਘ ਦੇ ਜਨਮ ਦਿਨ ਦਾ ਕੇਕ ਮੰਗਵਾਇਆ ਤੇ ਉਸ ਤੋਂ ਕਟਵਾਕੇ ਹਰਦੀਪ ਤੇ ਉਸਦੇ ਪਰਿਵਾਰ ਦੀ ਖੁਸ਼ੀ ਵਿਚ ਸ਼ਾਮਲ ਹੋ ਗਏ।
ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ,..

Related posts

ਆਪਣੇ ਜਵਾਕਾਂ ਦਾ ਦੁਸ਼ਮਣਾ ਤੋਂ ਰੱਖੋ ਖਿਆਲ

htvteam

ਆਹ ਪ੍ਰੋਗਰਾਮ ‘ਚ ਆਏ ਝਾੜੂ ਵਾਲੇ ਵਜ਼ੀਰ ਦੇ ਪੱਤਰਕਾਰ ਹੋਗੇ ਦੁਆਲੇ

htvteam

ਪੰਜਾਬ ‘ਚ ਆਈ ਖਤਰਨਾਕ ਕੁੱਤਿਆਂ ਦੀ ਗੈਂਗ ! ਘਰੋਂ ਨਿਕਲਣ ਲੱਗੇ ਨਾਲ ਰੱਖਿਓ ਡਾਂਗਾਂ

htvteam

Leave a Comment