ਸੰਗਰੂਰ (ਮਨਿੰਦਰ ਸਿੰਘ) : ਕੋਰੋਨੇ ਦੇ ਏਸ ਖਤਰਨਾਕ ਮਾਹੌਲ ‘ਚ ਸੰਗਰੂਰ ਦੇ ਕਸਬਾ ਦਿੜ੍ਹਬਾ ‘ਚ ਕੋਈ ਅਜੀਬ ਸ਼ੈਅ ਆਉਣ ਨਾਲ ਇਲਾਕੇ ਦੇ ਲੋਕਾਂ ‘ਚ ਦਹਿਸ਼ਤ ਫੈਲੀ ਹੋਈ ਸੀ। ਸ਼ਹਿਰ ‘ਚ ਆਈ ਉਸ ਸ਼ੈਅ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ‘ਚ ਵੀ ਕੈਦ ਹੋਈਆਂ। ਜਿਸਨੂੰ ਦੇਖਣ ਵਾਲੇ ਲੋਕ ਅਤੇ ਸੀਸੀਟੀਵੀ ਤਸਵੀਰਾਂ ਤੋਂ ਅੰਦਾਜਾ ਲਗਾਇਆ ਜਾ ਰਿਹਾ ਸੀ ਕਿ ਸ਼ਹਿਰ ‘ਚ ਤੇਂਦੂਆ ਆ ਗਿਐ ਤੇ ਲੋਕਾਂ ‘ਚ ਡਰ ਦਾ ਮਾਹੌਲ ਸੀ। ਪਿੰਡ ਦੇ ਲੋਕਾਂ ਨੇ ਤੇਂਦੂਏ ਬਾਰੇ ਜੰਗਲਾਤ ਮਹਿਕਮੇ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਜਾਣਕਾਰੀ ਦਿੱਤੀ ਅਤੇ ਦੋਵਾਂ ਵਿਭਾਗਾਂ ਨੇ ਸ਼ਹਿਰ ‘ਚ ਆਕੇ ਜਦ ਤੇਂਦੂਏ ਦੀ ਭਾਲ ਸ਼ੁਰੂ ਕੀਤੀ ਤਾਂ ਉਹ ਕਹਾਵਤ ਸੱਚ ਸਾਬਿਤ ਹੋਈ ਕਿ ‘ਖੋਦਿਆ ਪਹਾੜ ਤੇ ਨਿਕਲਿਆ ਚੂਹਾ’ ਤੇ ਉਹ ਵੀ ਮਰਿਆ ਹੋਇਆ।
ਦੱਸ ਦੀਏ ਕਿ ਜਦ ਤਿੰਨ੍ਹ ਦਿਨ੍ਹਾਂ ਬਾਅਦ ਜੰਗਲਾਤ ਮਹਿਕਮੇ ਦੀ ਟੀਮ ਨੇ ਪੁਲਿਸ ਅਤੇ ਸ਼ਹਿਰ ਵਾਸੀਆਂ ਦੀ ਮਦਦ ਨਾਲ ਇੱਕ ਫੈਕਟਰੀ ਦੇ ਟੁੱਟੀ ਛੱਤ ਵਾਲੇ ਕਮਰੇ ‘ਚ ਇੱਕ ਪਿੰਜਰਾ ਲਗਾ ਜੋ ਕੁਝ ਫੜਿਆ ਤਾਂ ਉਸਨੂੰ ਦੇਖ ਕੇ ਸਭ ਦੇ ਹੋਸ਼ ਉੱਡ ਗਏ। ਜੀ ਹਾਂ ਹੋਸ਼ ਕਿਉਂਕਿ ਪਿੰਜਰੇ ਵਿੱਚ ਤੇਂਦੂਆ ਨਹੀਂ ਬਲਕਿ ਇੱਕ ਵੱਡਾ ਸਾਰਾ ਜੰਗਲੀ ਬਿੱਲਾ ਆਣ ਫਸਿਆ ਸੀ। ਜਿਸਦੇ ਬਾਅਦ ਥਾਣਾ ਦਿੜ੍ਹਬਾ ਪੁਲਿਸ ਦੇ ਐੱਸਐੱਚਓ ਸੁਖਦੀਪ ਸਿੰਘ ਅਤੇ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਇਕਬਾਲ ਸਿੰਘ ਨੇ ਲੋਕਾਂ ਨੂੰ ਸ਼ਹਿਰ ‘ਚ ਤੇਂਦੂਆ ਨਾ ਹੋਣ ਦੀ ਪੁਸ਼ਟੀ ਕਰਦਿਆਂ ਕੋਰੋਨਾ ਕਰਫਿਊ ਦੌਰਾਨ ਆਪਣੇ ਘਰਾਂ ‘ਚ ਰਹਿਣ ਦੀ ਅਪੀਲ ਕੀਤੀ .
ਇਸ ਕਗਬਰ ਨੂੰ ਵੀਡੀਓ ਰੂਪ ਚ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ,…