Htv Punjabi
Punjab

ਪੁਲਿਸ ਨੇ ਜ਼ਮੀਨ ਪੱਟ ਕੇ 2 ਰਿਵਾਲਵਰ ਅਤੇ 715 ਕਾਰਤੂਸ ਕੱਢੇ

ਪਠਾਨਕੋਟ : ਗੁਰਦਾਸਪੁਰ ਦੇ ਪੈਟਰੋਲ ਪੰਪ ਤੇ 2 ਚਚੇਰੇ ਭਾਈਆਂ ਨੂੰ ਮੌਤ ਦੇ ਘਾਟ ਉਤਾਰਨ ਦੇ ਇਲਜ਼ਾਮ ਵਿੱਚ ਫੜੇ ਗਏ ਮੁਲਜ਼ਮਾਂ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਹਰਿਆਣਾ ਤੋਂ 2 ਰਿਵਾਲਵਰ ਅਤੇ 715 ਕਾਰਤੂਸ ਬਰਾਮਦ ਕੀਤੇ ਹਨ।ਮੁਲਜ਼ਮਾਂ ਨੇ ਹਥਿਆਰ ਅਤੇ ਕਾਰਤੂਸ 7 ਸੱਤ ਸਾਲ ਪਹਿਲਾਂ ਸੜਕ ਕਿਨਾਰੇ ਜ਼ਮੀਨ ਵਿੱਚ ਦੱਬੇ ਸਨ।

ਐਸਐਸਪੀ ਦੀਪਕ ਹਿਲੋੋਰੀ, ਐਸਪੀ ਪ੍ਰਭਜੋਤ ਵਿਰਕ ਅਤੇ ਡੀਐਸਪੀ ਦਿਹਾਤੀ ਐਸਐਸ ਮਾਨ ਨੇ ਐਸਐਸਪੀ ਦਫਤਰ ਵਿੱਚ ਪ੍ਰੈਸ ਕਾਨਫਰੰਸ ਕਰ ਮਾਮਲੇ ਦੀ ਜਾਣਕਾਰੀ ਦਿੱਤੀ।ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਯੂਨੁਸ ਮਸੀਹ ਨੂੰ ਤਾਰਾਗੜ ਪੁਲਿਸ ਨੇ ਪਿਸਤੌਲ ਅਤੇ 4 ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਸੀ।ਉਸ ਦੇ ਬਾਅਦ ਮੁਜ਼ਮ ਨੇ ਪੁੱਛਗਿਛ ਵਿੱਚ ਕਈ ਇਲਜ਼ਾਮ ਕਬੂਲੇ।ਇਸ ਦੇ ਬਾਅਦ ਕਲਾਨੌਰ ਤੋਂ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ।ਥਾਣਾ ਤਾਰਾਗੜ ਦੀ ਪੁਲਿਸ ਨੇ ਮੁਲਜ਼ਮਾਂ ਨੂੰ 7 ਦਿਨ ਦੇ ਪੁਲਿਸ ਰਿਮਾਂਡ ਤੇ ਲਿਆ ਸੀ।ਸ਼ੁੱਕਰਵਾਰ ਨੂੰ ਜਿ਼ਲ੍ਹਾ ਪੁਲਿਸ ਨੇ ਗੁਰੂਗਰਾਮ ਦੇ ਨੇੜੇ ਤਾਬੜ ਬਿਲਾਸਪੁਰ ਹਾਈਵੇ ਰੋਡ ਤੇ ਸੜਕ ਦੇ ਕਿਨਾਰੇ ਦੱਬ ਕੇ ਰੱਖੇ 2 ਰਿਵਾਲਵਰ ਅਤੇ 715  ਕਾਰਤੂਸ ਬਰਾਮਦ ਕੀਤੇ।ਐਸਐਸਪੀ ਨੇ ਦੱਸਿਆ ਕਿ ਇਹ ਹਥਿਆਰ ਯੂਨੁਸ ਮਸੀਹ ਅਤੇ ਉਸ ਦੇ ਸਾਥੀ ਬਲਵਿੰਦਰ ਕੁਮਾਰ ਨੇ ਹਰਿਆਣਾ ਦੀ ਸੇਫ ਐਕਸਪ੍ਰੈਸ ਟਰਾਂਸੋਰਟ ਕੰਪਨੀ ਵਿੱਚ ਕੰਮ ਕਰਦੇ ਸਮੇਂ ਚੁਰਾਏ ਸਨ।ਚੋਰੀ ਕੀਤੇ ਗਏ ਹਥਿਆਰਾਂ ਵਿੱਚੋਂ ਮੁਲਜ਼ਮਾਂ ਨੇ ਇੱਕ ਇੱਕ ਰਿਵਾਲਵਰ ਅਤੇ ਇੱਕ ਇੱਕ ਪਿਸਤੌਲ ਆਪਣੇ ਕੋਲ ਰੱਖ ਲਈ ਅਤੇ ਬਾਕੀ ਦੇ 8 ਹਥਿਆਰ ਜ਼ਮੀਨ ਵਿੱਚ ਦੱਬ ਦਿੱਤੇ।ਉਸ ਦੇ ਬਾਅਦ ਕੁਝ ਹਥਿਆਰ ਉਨ੍ਹਾਂ ਨੇ ਕੱਢੇ ਸਨ ਅਤੇ ਕੁਝ ਉੱਥੇ ਹੀ ਦੱਬੇ ਰਹਿਣ ਦਿੱਤੇ।ਐਸਐਸਪੀ ਦੀਪਕ ਹਿਲੋਰੀ ਨੇ ਦੱਸਿਆ ਕਿ ਮੁਲਜ਼ਮਾਂ ਤੇ ਪਹਿਲਾਂ ਤੋਂ 5 ਮਾਮਲੇ ਦਰਜ ਹਨ।ਇਸ ਦੇ ਨਾਲ ਹੀ ਪੁਲਿਸ ਵੱਲੋਂ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਦਾ ਸੰਪਰਕ ਹੋਰ ਕਿਨ੍ਹਾਂ ਲੋਕਾਂ ਦੇ ਨਾਲ ਰਿਹਾ ਹੈ।

Related posts

65 ਸਾਲਾਂ ਬਜ਼ੁਰਗ ਬੇਬੇ ਦਾ ਆਸ਼ਿਕ ਹੋਇਆ ਜਵਾਨ ਮੁੰਡਾ

htvteam

ਹੋਟਲ ‘ਚ ਕਪਲ ਕਰਦੇ ਸੀ ਮਸਤੀ, ਉਪਰੋਂ ਕੁੰਡਾਂ ਖੋਲ੍ਹਿਆ ਪੁ-ਲਿਸ ਨੇ

htvteam

ਧੂਰੀ ਦਾ ਮੁੰਡਾ ਕਰਦੈ ਵੱਡੇ-ਵੱਡੇ ਸਿੰਗਰ ਫੇਲ੍ਹ; ਘਰ ‘ਚ ਬਿਮਾਰੀ ਕਾਰਨ ਆਰਥਿਕ ਹਾਲਾਤ ਮਾੜੇ

htvteam

Leave a Comment