Punjabਮੁੱਖ ਸਕੱਤਰ ਨਾਲ ਸਿਆਸੀ ਕਲੇਸ਼ ਦੇਖੋ ਕੀ ਕੀ ਰੰਗ ਦਿਖਾ ਰਿਹੈ, ਪੂਰੇ ਪੰਜਾਬ ‘ਚ 73 ਲੋਕਾਂ ‘ਤੇ ਡਿੱਗੀ ਗਾਜ, ਕਈ ਕੁਝ ਸੀਲ by Htv PunjabiMay 24, 2020May 24, 20200429 Share0 ਚੰਡੀਗੜ੍ਹ : ਆਬਕਾਰੀ ਨੀਤੀ ਨੂੰ ਲੈ ਕੇ ਪੰਜਾਬ ਵਿੱਚ ਗਰਮ ਹੋਈ ਸਿਆਸਤ ਦੌਰਾਨ ਪੰਜਾਬ ਸਰਕਾਰ ਦੀ ਹਲਚਲ ਤੇਜ਼ ਹੋ ਗਈ ਹੈ।ਆਬਕਾਰੀ ਅਤੇ ਕਰ ਯਾਨੀ ਟੈਕਸ ਵਿਭਾਗ ਨੇ ਇਸਦੇ ਚਲਦਿਆਂ ਜਿੱਥੇ ਸੂਬੇ ਦੀਆਂ ਡਿਸਟਲਰੀਆਂ ਵਿੱਚ ਮੌਜੂਦ ਸਟਾਕ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਥੇ ਦੂਜੇ ਪਾਸੇ 73 ਆਬਕਾਰੀ ਇੰਸਪੈਕਟਰਾਂ ਦੇ ਤਬਾਦਲੇ ਦੇ ਹੁਕਮ ਵੀ ਜਾਰੀ ਕੀਤੇ ਹਨ। ਵਿਭਾਗ ਦੇ ਨਵੇਂ ਪ੍ਰਿੰਸੀਪਲ ਸਕੱਤਰ ਏ ਵੇਣੂ ਪ੍ਰਸਾਦ ਨੇ ਸੂਬੇ ਵਿੱਚ ਸ਼ਰਾਬ ਦੀ ਵਿਕਰੀ ਨੂੰ ਲੈ ਕੇ ਹੋਈ ਕਥਿਤ ਗੜਬੜ ਦੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਦਸ ਦੇਈਏ ਕਿ ਹਾਲ ਹੀ ਵਿੱਚ ਮੁੱਖ ਸਕੱਤਰ ਅਤੇ ਮੰਤਰੀਆਂ ਵਿਚਕਾਰ ਹੋਏ ਸਿਆਸੀ ਕਲੇਸ਼ ਤੋਂ ਬਾਅਦ ਪੰਜਾਬ ਸਰਕਾਰ ਨੇ ਮੁੱਖ ਸਕੱਤਰ ਤੋਂ ਆਬਕਾਰੀ ਤੇ ਕਰ ਵਿਭਾਗ ਦਾ ਚਾਰਜ ਵਾਪਸ ਲੈ ਲਿਆ ਸੀ। ਏ ਵੇਣੂ ਪ੍ਰਸਾਦ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਉਹਨਾਂ ਨੂੰ ਸਖ਼ਤ ਹਿਦਾਇਤ ਹੈ ਕਿ ਇਸ ਮਾਮਲੇ ‘ਚ ਕੋਈ ਵੀ ਢਿੱਲ੍ਹ ਜਾਂ ਲਾਪਰਵਾਹੀ ਨਾ ਵਰਤੀ ਜਾਵੇ ਅਤੇ ਨਾ ਹੀ ਲਾਪਰਵਾਹੀ ਕਰਨ ਵਾਲੇ ਨੂੰ ਬਖਸ਼ਿਆ ਜਾਵੇ।ਉਨ੍ਹਾਂ ਕਿਹਾ ਕਿ ਰਾਜ ਵਿੱਚ ਨਾਜਾਇਜ਼ ਸ਼ਰਾਬ ਦੀ ਵਿਕਰੀ ਕਿਸੀ ਵੀ ਹਾਲਤ ਵਿੱਚ ਨਹੀਂ ਹੋਣ ਦਿੱਤੀ ਜਾਵੇਗੀ। ਅਲੱਗ ਅਲੱਗ ਡਿਸਟਲਰੀਆਂ ਵਿੱਚ ਮੌਜੂਦ ਸਟਾਕ ਦੀ ਜਾਂਚ ਕੀਤੀ ਗਈ ਹੈ।ਕਈ ਜਗ੍ਹਾ ‘ਤੇ ਸਟਾਕ ਦੇ ਰਿਕਾਰਡ ਵਿੱਚ ਗੜਬੜੀ ਪਾਈ ਗਈ ਹੈ,ਜਿਸ ਕਾਰਨ ਉਹ ਸਟਾਕ ਸੀਲ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਡਿਸਟਲਰੀਆਂ ਦੀ ਜਾਂਚ ਦੀ ਮੁਹਿੰਮ ਤਹਿਤ ਕਾਂਗਰਸ ਦੇ ਸੀਨੀਅਰ ਆਗੂ ਰਾਣਾ ਗੁਰਜੀਤ ਸਿੰਘ ਦੀ ਡਿਸਟਲਰੀ ਦੀ ਵੀ ਜਾਂਚ ਕੀਤੀ ਗਈ। ਪਰ ਪਤਾ ਲੱਗਿਆ ਹੈ ਕਿ 73 ਐਕਸਾਈਜ਼ ਇੰਸਪੈਕਟਰਾਂ ਦੇ ਤਬਾਦਲੇ ਕੀਤੇ ਗਏ ਹਨ, ਉਹਨਾਂ ਵਿੱਚ ਰਾਣਾ ਗੁਰਜੀਤ ਦੀ ਡਿਸਟਲਰੀ ਵਿੱਚ ਤੈਨਾਤ ਇੰਸਪੈਕਟਰ ਵੀ ਸ਼ਾਮਿਲ ਹਨ।