ਅੰਮ੍ਰਿਤਸਰ (ਹਰਜੀਤ ਗਰੇਵਾਲ) ਇਥੋਂ ਦੇ ਸੁਲਤਾਨ ਵਿੰਡ ਦੇ ਗਰੀਬ ਪਰਿਵਾਰਾਂ ਨੂੰ ਕਰਫਿਊ ਲੱਗਣ ਕਾਰਨ ਆਪਣਾ ਢਿੱਡ ਭਰਨ ਲਈ ਰਾਸ਼ਨ ਮੰਗਣਾ ਉਸ ਸਮੇਂ ਮਹਿੰਗਾ ਪੈ ਗਿਆ ਜਦ ਕਾਂਗਰਸੀ ਕੌਂਸਲਰ ਦੇ ਪਤੀ ਬਿੱਟਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਟਾਂ-ਪੱਥਰਾਂ ਨਾਲ ਗਰੀਬਾਂ ‘ਤੇ ਹਮਲਾ ਕਰ ਦਿੱਤਾ…ਤੇ ਉਨ੍ਹਾਂ ਗਰੀਬ ਲੋੋਕਾਂ ਨੂੰ ਰਾਸ਼ਨ ਮੰਗਣ ਦੀ ਕੀਮਤ ਆਪਣੇ ਲਹੂ ਨਾਲ ਅਦਾ ਕਰਨੀ ਪਈ। ਇਸ ਘਟਨਾ ਦੌਰਾਨ ਇੱਕ ਪੀੜਿਤ ਦੇ ਦੱਸਣ ਮੁਤਾਬਕ ਉਸਦਾ ਨੌਜਵਾਨ ਮੁੰਡਾ ਅਤੇ ਉਸਦੀ ਪਤਨੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿੰਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਇਸ ਮੌਕੇ ਉੱਥੇ ਪਹੁੰਚੇ ਅਕਾਲੀ ਦਲ ਦੇ ਲੀਡਰ ਤਲਵੀਰ ਸਿੰਘ ਗਿੱਲ ਨੇ ਦੋਸ਼ ਲਾਏ ਕਿ ਖੂਨੀ ਲੜਾਈ ਦਾ ਲਾਈਵ ਸੀਨ ਦੇਖ ਕੇ ਜਿਸ ਔਰਤ ਦੀ ਹਰਟ ਅਟੈਕ ਨਾਲ ਮੌਤ ਹੋਈ ਐ ਉਸਦਾ ਜਿੰਮੇਵਾਰ ਵੀ ਕੌਂਸਲਰ ਦਾ ਪਤੀ ਬਿੱਟਾ ਹੈ। .ਤਲਵੀਰ ਗਿੱਲ ਨੇ ਪ੍ਰਸ਼ਾਸ਼ਨ ਨੂੰ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਇਹ ਚੇਤਾਵਨੀ ਵੀ ਦਿੱਤੀ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਉਹ ਕਰਫਿਊ ਦੀ ਉਲੰਘਣਾਂ ਕਰਨ ਲਈ ਵੀ ਮਜਬੂਰ ਹੋਣਗੇ।
ਇੱਕ ਪਾਸੇ ਤਾਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਬਿਆਨਾ ਰਾਹੀਂ ਇਹ ਆਖ ਰਹੇ ਨੇ ਕਿ ਉਹ ਸੂਬੇ ‘ਚ ਕਿਸੇ ਨੂੰ ਵੀ ਭੁੱਖ ਨਾਲ ਮਰਨ ਨਹੀ ਦੇਣਗੇ ਤੇ ਦੂਜੇ ਪਾਸੇ ਉਨ੍ਹਾਂ ਦੇ ਕਾਗਰਸੀ ਵਰਕਰ ਹੀ ਰਾਸ਼ਨ ਮੰਗਣ ਵਾਲੇ ਗਰੀਬ ਲੋਕਾਂ ਨੂੰ ਇੱਟਾਂ-ਪੱਥਰਾਂ ਨਾਲ ਲਹੂ ਲੁਹਾਣ ਕਰਨ ਲੱਗੇ ਹੋਏ ਨੇ ਜਿਸਦੀ ਮਿਸਾਲ ਇਹ ਤਾਜ਼ੀ ਘਟਨਾ ਤੋਂ ਮਿਲਦੀ ਹੈ।
ਅੱਗੇ ਕੀ ਹੋਇਆ ਇਸ ਘਟਨਾ ਵਿਚ, ਕੀ ਕਿਸੇ ਤੇ ਕਾਰਵਾਈ ਹੋਈ ਕਿ ਨਹੀਂ ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ ..