Htv Punjabi
Punjab

ਰਾਜੋਆਣਾ ਤੋਂ ਬਾਅਦ ਪ੍ਰੋ.ਭੁੱਲਰ ਖਿਲਾਫ਼ ਵੀ ਆਇਆ ਵੱਡਾ ਫ਼ੈਸਲਾ,ਮਨਿੰਦਰਜੀਤ ਬਿੱਟਾ ਦੇ ਯਤਨ ਸਫ਼ਲ

ਨਵੀਂ ਦਿੱਲੀ ; ਸਾਲ 1993 ਵਿੱਚ ਯੂਥ ਕਾਂਗਰਸ ਦੇ ਪ੍ਰਧਾਨ ਮਨਜਿੰਦਰਜੀਤ ਸਿੰਘ ਬਿੱਟਾ ਤੇ ਕੀਤੇ ਹਮਲੇ ਤੋਂ ਬਾਅਦ ਅਦਾਲਤ ਵੱਲੋਂ ਟਾਡਾ ਤਹਿਤ ਦੋਸ਼ੀ ਠਹਿਰਾਏ ਗਏ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਜੇਲ ‘ਚੋਂ ਰਿਹਾਈ ਤੇ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ l ਦੱਸ ਦਈਏ ਕਿ ਐਂਟੀ ਟੈਰੇਰਿਸਟ ਫ਼ਰੰਟ ਦੇ ਪ੍ਰਧਾਨ ਅਤੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਮਨਜਿੰਦਰਜੀਤ ਸਿੰਘ ਬਿੱਟਾ ਨੇ ਭੁੱਲਰ ਦੀ ਰਿਹਾਈ ਖਿਲਾਫ਼ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ l ਜਿਸ ਤੇ ਸੁਣਵਾਈ ਕਰਦਿਆਂ ਜਸਟਿਸ ਰੌਹਿੰਗਟਨ ਐਫ ਨਰੀਮਨ ਦੀ ਅਗਵਾਈ ਵਾਲੀ ਬੈਂਚ ਨੇ ਕੇਸ ਦੀ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਦੇ ਹੁਕਮ ਦਿੱਤੇ ਹਨ l ਬਿੱਟਾ ਵੱਲੋਂ ਪੇਸ਼ ਵਕੀਲ ਨਿਧੇਸ਼ ਗੁਪਤਾ ਨੇ ਪੋ੍.ਭੁੱਲਰ ਦੀ ਰਿਹਾਈ ਖਿਲਾਫ਼ ਸੁਪਰੀਮ ਕੋਰਟ ਵਿੱਚ ਜ਼ਬਰਦਸਤ ਦਲੀਲਾਂ ਪੇਸ਼ ਕੀਤੀਆਂ ਸਨ l ਗੁਪਤਾ ਨੇ ਸਰਕਾਰ ਦੇ ਫ਼ੈਸਲੇ ਨੂੰ ਗਲਤ ਕਰਾਰ ਦਿੰਦਿਆਂ ਪੋ੍.ਭੁੱਲਰ ਦੀ ਸਜ਼ਾ ਮਾਫ਼ ਕੀਤੇ ਜਾਣ ਦਾ ਵਿਰੋਧ ਕੀਤਾ ਸੀ l

Related posts

ਆਹ ਦੇਖਲੋ ਪਤੀ ਸਕੀ ਚਾਚੀ ਨਾਲ ਕਿ ਕਰਦਾ ਫੜ੍ਹਿਆ, ਦੇਖ ਪਤਨੀ ਦੇ ਉੱਡੇ ਹੋਸ਼

htvteam

ਹੱਥ ‘ਤੇ ਰੱਖਕੇ 2-3 ਵਾਰ ਚੱਟ ਲਓ ਆਹ ਨੁਸਕਾ

htvteam

ਮਰੀਜ਼ ਹਸਪਤਾਲਾਂ ‘ਚ ਜਾਕੇ ਕਰਨ ਲੱਗੇ ਆਹ ਗ਼ਲਤ ਕੰਮ ?

htvteam

Leave a Comment