ਸ੍ਰੀ ਆਨੰਦਪੁਰ ਸਾਹਿਬ (ਚੋਵੇਸ਼ ਲਟਾਵਾ) ਇਨ੍ਹੀ ਦਿਨੀ ਬੰਗਾਲ ਦੇ ਖੜਕਪੁਰ ਚ ਗਰੀਬਾਂ ਨੂੰ ਲੰਗਰ ਵਰਤਾ ਰਹੇ ਕੁਝ ਲੋਕਾਂ ਦਾ ਨਜ਼ਾਰਾ ਹਰ ਕਿਸੇ ਨੂੰ ਆਮ ਮਿਲ ਜਾਏਗਾ, ਤੇ ਲੰਗਰ ਵਰਤਾਉਣ ਵਾਲੇ ਇਹ ਲੋਕ ਨੇ ਸ੍ਰੀ ਆਨੰਦਪੁਰ ਅਧੀਨ ਆਉਂਦੀ ਟਰੱਕ ਯੂਨੀਅਨ ਕੀਰਤਪੁਰ ਸਾਹਿਬ ਦੇ ਟਰੱਕ ਓਪਰੇਟਰ। ਜੋ ਬੰਗਾਲ ਦੇ ਖੜਕਪੁਰ ਇਲਾਕੇ ‘ਚ ਫਸੇ ਗਰੀਬ ਲੋਕਾਂ ਨੂੰ ਲੰਗਰ ਵਰਤਾ ਕੇ ਉਨ੍ਹਾਂ ਭੁੱਖੇ ਲੋਕਾਂ ਦੀ ਸੇਵਾ ਕਰ ਰਹੇ ਨੇ।
ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਪਿੰਡ ਦੇਹਣੀ ਨਿਵਾਸੀ ਟਰੱਕ ਡਰਾਇਵਰ ਜਗਵੀਰ ਸਿੰਘ ਨੇ ਕਹਿੰਦਾ ਹੈ ਕਿ ਉਹ ਰੋਜਾਨਾ ਕਰੀਬ 500 ਲੋਕਾਂ ਨੂੰ ਖਿਚੜੀ ਅਤੇ ਚਾਵਲ ਤਿਆਰ ਕਰਕੇ ਖਾਣ ਲਈ ਵਰਤਾਉਂਦੇ ਨੇ। ਇਸ ਤੋਂ ਇਲਾਵਾ ਟਰੱਕ ਡਰਾਇਵਰ ਦੱਸਦੇ ਨੇ ਕਿ ਖੜਕਪੁਰ ਵਾਸੀ ਰਾਜੂ ਦੀਪਾ ਅਤੇ ਹੋਰ ਢਾਬੇ ਵਾਲਿਆਂ ਦੇ ਸਹਿਯੋਗ ਨਾਲ ਲੰਗਰ ਲਗਾ ਕੇ ਮੁਸੀਬਤ ਦੀ ਇਸ ਘੜੀ ‘ਚ ਉਹ ਆਪਣਾ ਯੋਗਦਾਨ ਵੀ ਪਾ ਰਹੇ ਨੇ, ਤਾਂ ਜੋ ਮਨੁੱਖਤਾ ਦੀ ਸੇਵਾ ਕੀਤੀ ਜਾ ਸਕੇ…
ਇਸ ਤੋਂ ਇਲਾਵਾ ਹੋਰ ਕੀ ਕਹਿਣੈ ਇਨ੍ਹਾਂ ਟਰੱਕ ਡਰਾਈਵਰਾਂ ਦਾ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ….