ਜਲੰਧਰ : ਰੇਲਵੇ ਨੇ ਆਮ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ l ਵਿਭਾਗ ਨੇ ਪਿਛਲੇ ਕੁਝ ਸਾਲਾਂ ਵਿੱਚ ਰੇਲਵੇ ਦੀ ਹੈਲਪਲਾਈਨ ਨੰਬਰਾਂ ਮਕੜਜਾਲ ਖਤਮ ਕਰ ਦਿੱਤਾ ਹੈ l ਹੁਣ ਰੇਲ ਯਾਤਰੀਆਂ ਨੂੰ ਕੇਵਲ 139 ਨੰਬਰ ਹੀ ਯਾਦ ਰੱਖਣ ਦੀ ਜ਼ਰੂਰਤ ਹੈ l ਰੇਲਵੇ ਨੇ ਵਿਭਿੰਨ ਹੈਲਪਲਾਈਨ ਨੰਬਰਾਂ ਨੂੰ ਇੱਕਠਾ ਕਰਕੇ 139 ਵਿੱਚ ਬਦਲ ਦਿੱਤਾ ਹੈ l ਯਾਤਰੀਆਂ ਨੂੰ ਇਸ ਨੰਬਰ ‘ਤੇ ਇੰਟਰਐਕਟਿਵ ਵਾਈਸ ਰਿਸਪਾਂਸ ‘ਤੇ ਆਧਾਰਿਤ ਮਦਦ ਮਿਲੇਗੀ l ਹਾਲਾਂਕਿ ਫ਼ਿਲਹਾਲ, ਹੈਲਪਲਾਈਨ ਨੰਬਰ 182 ਨੂੰ ਵੀ ਜ਼ਾਰੀ ਰੱਖਿਆ ਗਿਆ ਹੈ l ਇਸ ਸੰਬੰਧ ਵਿੱਚ ਰੇਲ ਮੰਤਰੀ ਪੀਯੂਸ਼ ਗੋਇਲ ਨੇ ਵੀ ਟਵੀਟ ਕਰਕੇ ਇਨ੍ਹਾਂ ਸੁਵਿਧਾਵਾਂ ਨੂੰ 139 ਦੇ ਨਾਲ ਇੱਕਠੇ ਕਰਨ ਦੀ ਜਾਣਕਾਰੀ ਸਾਂਝਾ ਕੀਤੀ ਹੈ ਤਾਂਕਿ ਯਾਤਰੀਆਂ ਨੂੰ ਉਨ੍ਹਾਂ ਤੋਂ ਜੁੜੀ ਸੁਵਿਧਾ ਦੇ ਲਈ ਅਲੱਗ ਅਲੱਗ ਹੈਲਪਲਾਈਨ ਨੰਬਰ ਲੱਭਣ ਦੀ ਜ਼ਰੂਰਤ ਨਾ ਪਵੇ ਅਤੇ ਉਹ ਸਿਰਫ਼ ਡਾਇਲ 139 ‘ਤੇ ਸੇਵਾ ਲੈ ਸਕਣ l