ਬਠਿੰਡਾ (ਨਰੇਸ਼ ਸ਼ਰਮਾ) : ਬਠਿੰਡਾ ਦੇ ਅਨਾਜ ਮੰਡੀ ਵਾਲੇ ਸ਼ਮਸ਼ਾਨਘਾਟ ਅੰਦਰ ਇਨ੍ਹੀ ਦਿਨੀ ਸੰਨਾਟਾ ਪਸਰਿਆ ਹੋਇਆ ਹੈ। ਤੁਸੀਂ ਕਹੋਗੇ ਕਿ ਸੀਵਿਆਂ ‘ਚ ਤਾਂ ਪਹਿਲਾਂ ਹੀ ਚੁੱਪ ਪਸਰੀ ਹੁੰਦੀ ਐ, ਪਰ ਕਰੋਨਾ ਵਾਇਰਸ ‘ਤੇ ਮੁਲਕ ‘ਚ ਹੋਏ ਲੋਕਡਾਊਨ ਨੇ ਇਨ੍ਹਾਂ ਸ਼ਮਸ਼ਾਨਘਾਟਾਂ ‘ਚ ਮੌਤ ਰੂਪੀ ਕੁਝ ਜਿ਼ਆਦਾ ਹੀ ਵਧਾ ਦਿੱਤੀ ਹੈ।ਇਸ ਸ਼ਮਸ਼ਾਨਘਾਟ ਦੀ ਦੇਖਭਾਲ ਕਰਨ ਵਾਲੇ ਜਸਵਿੰਦਰ ਕੁਮਾਰ ਮੁਤਾਬਿਕ ਕਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਪਹਿਲਾਂ ਜਿੱਥੇ ਇਸ ਸ਼ਮਸ਼ਾਨਘਾਟ ‘ਚ 5 ਜਾਂ 6 ਮ੍ਰਿਤਕ ਦੇਹਾਂ ਆਉਂਦੀਆਂ ਸਨ। ਪਰ ਕਰਫਿਊ ਤੇ ਲਾਕਡਾਊਨ ਕਰਕੇ ਇਹ ਗਿਣਤੀ ਘਟਕੇ 3-4 ਰਹਿ ਗਈ ਐ। ਹੁਣ ਕਰੋਨਾ ਵਾਇਰਸ ਦਾ ਇਕ ਅਲੱਗ ਪਾਸਾ ਵਿਚਾਰਦੇ ਆ। ਆਖਿਰ ਇਹਦੇ ਕੀ ਕਾਰਣ ਨੇ ਇਹ ਆਮ ਮੌਤ ਦਰ ਕਿਵੇਂ ਘੱਟ ਗਈ ।ਦਰਅਸਲ ਦੇ ਵਿੱਚ ਲੌਕ ਡਾਉਣ ਨੇ ਜਿੰਦਗੀ ਸੁਖਾਲੀ ਤੇ ਉਸਦੇ ਮਾਇਨੇ ਹੀ ਬਦਲ ਕੇ ਰੱਖ ਦਿਤੇ ਨੇ, ਲੋਕਾਂ ਨੇ ਪਾਰਟੀਆ, ਵਿਆਹ,ਸ਼ਾਦੀਆ ਵਿੱਚ ਮਿਲਾਵਟੀ ਭੋਜਨ ਖਾਣਾ ਬੰਦ ਕਰ ਦਿਤਾ ਹੈ, ਮੁਫਤ ਦੀ ਸ਼ਰਾਬ ਅਸੀ ਛੱਡ ਗਏ, ਬੱਚੇ ਜੰਕ ਫੂਡ ਛੱਡ ਗਏ, ਗੰਦਾ ਮੰਦਾ ਰੋਡ ਸਾਇਡ ਰੇਹੜੀਆਂ ਸਟਰੀਟ ਫੂਡ ਅਸੀ ਭੁਲ ਗਏ । ਪੀਜੇ, ਬਰਗਰ,ਚਾਟ,ਗੋਲਗੱਪੇ,ਅੰਬ-ਪਾਪੜ,ਆਇਸਕਰੀਮਾ ਤੋਂ ਬਿਨ੍ਹਾਂ ਵੀ ਟਾਈਮ ਨਿਕਲ ਰਿਹਾ ਐ। ਮਾਲ, ਸਿਨੇ-ਪਲੈਕਸ ਜਾਣ ਦੀ ਲੋੜ ਮਹਿਸੂਸ ਨਹੀ ਹੋ ਰਹੀ, ਹਸਪਤਾਲਾਂ ਦੀਆ ਓ-ਪੀ-ਡੀਆ ਬੰਦ ਹੋ ਗਈਆ,ਸਾਡੀਆ ਦਵਾਈਆਂ ਘਟ ਗਈਆਂ, ਵਿਆਹਾਂ ਦੀਆਂ ਫਜ਼ੂਲ ਖਰਚੀਆ ਤੋ ਅਸੀ ਬਚ ਗਏ, ਵਾਤਾਵਰਣ ਸ਼ੁਧ ਹੋ ਗਿਆ, ਸਾਨੂੰ ਰੱਬ ਚੇਤੇ ਆ ਗਿਐ।,ਘਰ ਦਾ ਸਾਦਾ ਭੋਜਨ ਖਾਣ ਨਾਲ ਸਾਡਾ ਸਰੀਰ ਠੀਕ ਰਹਿਣ ਲੱਗ ਪਿਆ,ਬਲੱਡ ਪ੍ਰੈਸ਼ਰ, ਹਾਈਪਰ ਟੈਸ਼ਨ,ਸ਼ੁਗਰ ਦੀ ਬਿਮਾਰੀਆਂ ਤਾਂ ਸਾਨੂੰ ਭੁਲ ਹੀ ਗਈਆ ।ਅਜਿਹੇ ਵਿੱਚ ਮੌਤ ਨੂੰ ਵੀ ਨੀਂਦ ਆ ਗਈ ਹੈ ਤੇ ਉਹ ਅਜਿਹੀ ਸੁੱਤੀ ਹੈ ਕਿ ਇੰਝ ਜਾਪਦਾ ਹੈ ਜਿਵੇਂ ਧਰਤੀ ਤੋਂ ਬੰਦ ਲਿਜਾਣੇ ਹੀ ਭੁੱਲ ਗਈ ਹੋਵੇ।
ਇਸ ਖਬਰ ਦੀ ਪੂਰੀ ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ,,,,,,