Htv Punjabi
Punjab

ਪਹਿਲਾਂ ਹੀ ਕੋਰੋਨਾ ਮਾਰੇ ਪੰਜਾਬ ਦਾ ਦੇਖੋ ਕੋਰੋਨਾ ਤਾਲਾਬੰਦੀ ਨੇ ਕੀ ਹਾਲ ਕਰਤਾ, ਮੁਖ ਮੰਤਰੀ ਨੇ ਪੇਸ਼ ਕੀਤਾ ਲੇਖਾ ਜੋਖਾ 

ਚੰਡੀਗੜ੍ਹ : ਪੰਜਾਬ ਨੂੰ ਆਰਥਿਕ ਵਿਕਾਸ ਦੀ ਪਟੜੀ ਤੇ ਫਿਰ ਤੋਂ ਲਿਆਉਣ ਅਤੇ ਮਾਲੀਏ ਵਿੱਚ ਆਈ ਕਮੀ ਨੂੰ ਪੂਰਾ ਕਰਨ ਦੇ ਲਈ ਸੀਐਮ ਕੈਪਟਨ ਅਮਰਿੰਦਰ ਸਿੰਘ ਦੁਆਰਾ ਬਣਾਈ ਗਈ ਮਾਹਿਰਾਂ ਦੇ ਗਰੁੱਪ ਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮੀਟਿੰਗ ਹੋਈ l ਇਸ ਗਰੁੱਪ ਦੀ ਲੀਡਰਸ਼ਿਪ ਅਰਥਸ਼ਾਸ਼ਤਰੀ ਅਤੇ ਪਲਾਨਿੰਗ ਬੋਰਡ ਦੇ ਸਾਬਕਾ ਡਿਪਟੀ ਚੇਅਰਮੈਨ ਮੋਂਟੇਕ ਸਿੰਘ ਆਹਲੂਵਾਲੀਆ ਕਰ ਰਹੇ ਸਨ l ਸੀਐਮ ਨੇ ਕਿਹਾ ਕਿ ਉਹ ਰਾਜ ਦੇ ਲਈ ਸਭ ਤੋਂ ਵਧੀਆ ਚਾਹੁੰਦੇ ਹਨ ਅਤੇ ਇਸ ਗਰੁੱਪ ਤੋਂ ਵਧੀਆ ਕੁਝ ਸੋਚਿਆ ਨਹੀਂ ਜਾ ਸਕਦਾ l ਮਾਹਿਰਾਂ ਦੇ ਗਰੁੱਪ ਵਿੱਚ ਪਹਿਲਾਂ 20 ਮੈਂਬਰ ਸਨ ਪਰ ਦੋ ਹੋਰ ਮੈਂਬਰਾਂ ਨੂੰ ਇਸ ਦੇ ਨਾਲ ਜੋੜ ਲਿਆ ਗਿਆ ਹੈ l ਇਸ ਗਰੁੱਪ ਦੀ ਸੋਮਵਾਰ ਨੂੰ ਪਹਿਲੀ ਮੀਟਿੰਗ ਸੀ l

ਆਹਲੂਵਾਲੀਆ ਨੇ ਦੱਸਿਆ ਕਿ ਗਰੁੱਪ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਦੇ ਲਈ ਪੰਜ ਸਬ-ਗਰੁੱਪ ਵਿੱਤ, ਕਿਸਾਨੀ, ਸਿਹਤ, ਉਦਯੋਗ ਅਤੇ ਸਮਾਜਿਕ ਸਹਾਇਤਾ ਵੀ ਬਣਾਏ ਗਏ ਹਨ l ਇਨ੍ਹਾਂ ਗਰੁੱਪਾਂ ਦਾ ਹਰੇਕ ਚੇਅਰਮੈਨ ਏਜੰਡਾ ਅੱਗੇ ਲੈ ਜਾਣ ਦੇ ਲਈ ਹੋਵੇਗਾ l ਮੀਟਿੰਗ ਦੇ ਦੋਰਾਨ ਮੁੱਖਮੰਤਰੀ ਨੇ ਤਾਂ ਭਾਰਤ ਸਰਕਾਰ ਵੱਲੋਂ ਹੱਲ ਪੇਸ਼ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ ਕਿਉਂਕਿ ਪੰਜਾਬ ਦੀ ਹਾਲਤ ਗੰਭੀਰ ਹੈ ਪਰ ਆਹਲੂਵਲੀਆ ਨੇ ਕਿਹਾ ਕਿ ਗਰੁੱਪ ਦੇ ਅਧੀਨ ਕਾਫੀ ਜ਼ਰੂਰੀ ਕੰਮ ਹਨ l ਜਿਸ ਤੇ ਗਰੁੱਪ ਜ਼ਰੂਰ ਕੁਝ ਨਾ ਕੁਝ ਹੱਲ ਲੈ ਕੇ ਆਵੇਗਾ l

ਕੈਪਟਨ ਨੇ ਗਰੁੱਪ ਨੂੰ ਦੱਸਿਆ ਕਿ ਰਾਜ ਦੀ ਵਿੱਤੀ ਸਥਿਤੀ ਕਮਜ਼ੋਰ ਹੈ l ਸੂਬੇ ਨੂੰ ਮਾਸਿਕ 3360 ਕਰੋੜ ਰੁਪਏ ਦਾ ਮਾਲੀਆ ਘਾਟਾ ਹੋਇਆ ਹੈ l ਇਨ੍ਹਾਂ ਵਿੱਚ ਜੀਐਸਟੀ ਦਾ 1322 ਕਰੋੜ ਰੁਪਏ, ਸ਼ਰਾਬ ਤੇ ਰਾਜ ਦੀ ਆਬਕਾਰੀ 521 ਕਰੋੜ, ਮੋਟਰ ਵਹੀਕਲ ਟੈਕਸ ਦੇ 198 ਕਰੋੜ ਰੁਪਏ, ਪੈਟਰੋਲ ਅਤੇ ਡੀਜ਼ਲ ਤੇ ਵੈਟ ਦੇ 465 ਕਰੋੜ ਰੁਪਏ, ਇਲੈਟਰਿਸੀਟੀ ਡਿਊਟੀ ਦੇ 243 ਕਰੋੜ, ਸਟੈਂਪ ਡਿਊਟੀ ਦੇ 219 ਕਰੋੜ ਅਤੇ ਨਾਨ ਟੈਕਸ ਮਾਲੀਆ ਦੇ 392 ਕਰੋੜ ਰੁਪਏ ਦੇ ਰੂਪ ਵਿੱਚ ਘਾਟਾ ਸ਼ਾਮਿਲ ਹੈ l ਬਿਜਲੀ ਦੇ ਉਪਭੋਗ ਵਿੱਚ 30 ਪ੍ਰਤੀਸ਼ਤ ਕਮੀ ਆਈ ਹੈ ਅਤੇ ਪੰਜਾਬ ਰਾਜ ਬਿਜਲੀ ਬੋਰਡ ਨੂੰ ਬਿਜਲੀ ਦੀ ਦਰਾਂ ਇੱਕਠੀਆਂ ਕਰਨ ਵਿੱਚ ਰੋਜ਼ਾਨਾ 30 ਕਰੋੜ ਰੁਪਏ ਦਾ ਘਾਟਾ ਹੈ l

ਕੇਂਦਰ ਸਰਕਾਰ ਵੱਲੋਂ ਰਾਜ ਦੇ ਜੀਐਸਟੀ ਦਾ 4365.37 ਕਰੋੜ ਰੁਪਏ ਦਾ ਭੁਗਤਾਨ ਕਰਨਾ ਹਲੇ ਬਾਕੀ ਹੈ l ਗਰੁੱਪ ਮੈਂਬਰ ਅਤੇ ਉਦਯੋਗਪਤੀ ਐਸਪੀ ਓਸਵਾਲ ਨੇ ਕਿਹਾ ਕਿ ਰਾਜ ਅਤੇ ਉਦਯੋਗ ਨੂੰ ਮੁਸ਼ਕਿਲ ਸਮੇਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਲਈ ਸਖ਼ਤ ਫੈਸਲੇ ਲੈਣ ਦੀ ਜ਼ਰੂਰਤ ਹੈ l ਮੁੱਖਮੰਤਰੀ ਨੇ ਕਿਹਾ ਕਿ ਕਣਕ ਦੀ ਫਸਲ ਦੀ ਬੰਪਰ ਪੈਦਾਵਾਰ ਤੋਂ ਕਿਸਾਨਾਂ ਦਾ ਇੱਕ ਮਾਤਰ ਉੱਜਵਲ ਪੱਖ ਸਾਹਮਣੇ ਆ ਰਿਹਾ ਹੈ l ਜਿਸ ਦੇ ਬਾਅਦ ਕਪਾਹ ਅਤੇ ਚਾਵਲ ਦੀ ਫਸਲ ਆਵੇਗੀ l ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਘੱਟ ਹੋ ਰਹੇ ਜਲਾਂ ਦੇ ਸਰੋਤਾਂ ਨੂੰ ਬਚਾਉਣ ਦੇ ਲਈ ਚਾਵਲਾਂ ਦੀ ਕਾਸ਼ਤ ਨੂੰ ਹੋਰ ਘੱਟ ਕਰਨ ਦੀ ਪੇਸ਼ਕਸ਼ ਕੀਤੀ ਹੈ l ਪਰ ਨਿਊਨਤਮ ਸਮਰਥਨ ਮੁੱਲ ਸੰਬੰਧੀ ਕੇਂਦਰ ਦਾ ਸਟੈਂਡ ਹੁਣ ਤੱਕ ਸਪੱਸ਼ਟ ਨਾ ਹੋਣ ਦੇ ਕਾਰਨ ਸਥਿਤੀ ਅਸਪੱਸ਼ਟ ਬਣੀ ਹੋਈ ਹੈ l

ਕੈਪਟਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮੰਡੀਆਂ ਵਿੱਚ ਆਪਣੀ ਉਪਜ ਦੇਰ ਨਾਲ ਲਿਆਉਣ ਵਾਲੇ ਕਿਸਾਨਾਂ ਨੂੰ ਬੋਨਸ ਦੇਣ ਦੀ ਉਨ੍ਹਾਂ ਦੀ ਸਰਕਾਰ ਦੀ ਬੇਨਤੀ ਨੂੰ ਸਵੀਕਾਰ ਨਹੀਂ ਕੀਤਾ ਸੀ ਜਿਹੜਾ ਕੋਵਿਡ ਦੇ ਫੈਲਾਅ ਨੂੰ ਰੋਕਣ ਦੇ ਲਈ ਜ਼ਰੂਰੀ ਸੀ ਜਿਸ ਕਾਰਨ ਅੱਜ ਪੰਜਾਬ ਦੇ 8 ਜ਼ਿਲ੍ਹੇ ਪ੍ਰਭਾਵਿਤ ਹਨ ਅਤੇ ਰਾਸ਼ਟਰੀ ਔਸਤ ਦੀ ਤੁਲਨਾ ਵਿੱਚ ਮਿ੍ਰਤੂ ਦਰ ਜ਼ਿਆਦਾ ਦਿਖਾਈ ਗਈ l ਹਾਲਾਂਕਿ ਦੇਸ਼ ਦੇ ਮੁਕਾਬਲੇ ਰਾਜ ਦੀ ਪ੍ਰਤੀਸ਼ਤਤਾ 1 ਅਪ੍ਰੈਲ ਨੂੰ2.2 ਪ੍ਰਤੀਸ਼ਤ ਤੋਂ ਘੱਟ ਹੋ ਕੇ 25 ਅਪ੍ਰ੍ਰੈਲ ਨੂੰ 1.2 ਪ੍ਰਤੀਸ਼ਤ ਰਹਿ ਗਈ l ਮਾਮਲਿਆਂ ਦੇ ਦੁੱਗਣੇ ਹੋਣ ਦੀ ਦਰ ਰਾਸ਼ਟਰੀ ਔਸਤ ਦੇ 9 ਦਿਨਾਂ ਦੀ ਤੁਲਨਾ ਵਿੱਚ 18 ਦਿਨ ਹੈ l ਮੁੱਖ ਮੰਤਰੀ ਨੇ ਉਮੀਦ ਕੀਤੀ ਹੈ ਕਿ ਮੌਜੂਦਾ ਸੰਕਟ ਨਾਲ ਨਿਪਟਣ ਦੇ ਲਈ ਕੇਂਦਰ ਜਲਦੀ ਹੀ ਰਾਜ ਨੂੰ ਵਧੀਆ ਰਾਹਤ ਪੈਕੇਜ ਮੁਹੱਈਆ ਕਰਵਾਏਗੀ l

Related posts

ਨਕਲੀ ਕਾਗਜ਼ਾਤ ਤੇ ਕਰ ਰਹੀ ਸੀ ਨੌਕਰੀ ਕਾਂਗਰਸੀ ਨੇਤਾ ਦੀ ਧੀ

Htv Punjabi

ਲੱਖ ਦੀ ਲਾਹਨਤ ਅਜਿਹੇ ਘਟੀਆ ਲੋਕਾਂ ਦੇ

htvteam

ਗੋਰਿਆਂ ਦੇ ਵੈਦ ਦਾ ਗੇਮ ਚੇਂਜਰ ਨੁਸਕਾ ਵਰਤੋ ਖੁਸ਼ੀਆਂ ਲਿਆਓ

htvteam

Leave a Comment