ਪਟਿਆਲਾ :- ਪਟਿਆਲਾ ਦੇ ਰਾਜਿੰਦਰਾ ਹਸਪਤਾਲ ਅੰਦਰ ਬਣੇ ਕਰੋਨਾ ਵਾਰਡ ਵਿੱਚ ਦਾਖ਼ਲ ਕਰੋਨਾ ਦੇ ਲੱਗਭੱਗ 50 ਮਰੀਜ਼ ਹਸਪਤਾਲ ਪ੍ਰਸ਼ਾਸ਼ਨ ਤੋਂ ਬੇਹੱਦ ਖ਼ਫ਼ਾ ਨੇ। ਇਨ੍ਹਾਂ ਮਰੀਜ਼ਾਂ ਦਾ ਦੋਸ਼ ਹੈ ਕਿ ਹਸਪਤਾਲ ਸਟਾਫ ਉਨ੍ਹਾਂ ਨੂੰ ਨਾ ਤਾਂ ਖਾਣਾ ਸਹੀ ਦੇਂਦਾ ਹੈ, ਤੇ ਨਾ ਹੀ ਸਮੇਂ ਸਿਰ। ਇਸੇ ਗੱਲ ਨੂੰ ਲੈਕੇ ਅੱਜ ਕੋਰੋਨਾ ਵਾਰਡ ਅੰਦਰ ਦੱਬਕੇ ਹੰਗਾਂਮਾ ਹੋਇਆ। ਜਿਸ ਦੀਆਂ ਕੁਝ ਲਾਈਵ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਇਨ੍ਹਾਂ ਤਸਵੀਰਾਂ ਚ ਸਾਫ ਦਿਖਾਈ ਦੇਂਦਾ ਹੈ ਕਿ ਸਮਾਜਿਕ ਦੂਰੀ ਦਾ ਖਿਆਲ ਰੱਖਦਿਆਂ ਚੱਲ ਰਹੀ ਇਸ ਜ਼ੁਬਾਨੀ ਜੰਗ ਦੌਰਾਨ ਮਰੀਜ਼ ਜਦੋਂ ਆਪਣੇ ਨਾਲ ਹੁੰਦੇ ਕਥਿਤ ਧੱਕੇ ਸਬੰਧੀ ਰੌਲਾ ਪਾ ਰਹੇ ਨੇ, ਤਾਂ ਹਸਪਤਾਲ ਸਟਾਫ ਉਨ੍ਹਾਂ ਦੇ ਮਿਹਣਿਆਂ ਦਾ ਜਵਾਬ ਵੀ ਜਵਾਬੀ ਮਿਹਣਿਆਂ ਨਾਲ ਹੀ ਦੇ ਰਹੇ ਰਿਹਾ ਹੈ, ਇਸ ਦੌਰਾਨ ਇੱਕ ਮਰੀਜ਼ ਅੰਦਰੋਂ ਉਹ ਫਰੁੱਟੀਆਂ ਦੀਆਂ ਉਹ ਡੱਬੀਆਂ ਕੱਢ ਕੇ ਲਿਆਉਂਦਾ ਹੈ ਜਿਹੜੀਆਂ ਹਸਪਤਾਲ ਸਟਾਫ ਵੱਲੋਂ ਉਨ੍ਹਾਂ ਦੇ ਬੱਚਿਆਂ ਨੂੰ ਪੀਣ ਲਈ ਦਿੱਤੀਆਂ ਗਈਆਂ ਸਨ. ਮਰੀਜ਼ਾਂ ਦਾ ਇਹ ਦੋਸ਼ ਹੈ ਈ ਇਹ ਫਰੂਤੀਆਂ 4 ਦਿਨਾਂ ਬਾਅਦ ਆਉਣੀ ਮਿਆਦ ਪੁਗਾ (ਐਕ੍ਸਪਾਰ) ਜਾਣਗੀਆਂ ਤੇ ਇਹ ਪੀਕੇ ਉਨ੍ਹਾਂ ਦੇ ਬੱਚੇ ਹੋਰ ਬਿਮਾਰ ਹੋ ਜਾਣਗੇ।
ਦੱਸ ਦਈਏ ਕਿ ਇਨ੍ਹਾਂ ਵਿਚੋਂ ਇੱਕ ਔਰਤ ਮਰੀਜ਼ ਇਸ ਸਾਰੇ ਮਾਮਲੇ ਤੋਂ ਇਸ ਲਈ ਦੁਖੀ ਹੈ ਕਿਉਂਕਿ ਉਸ ਮੁਤਾਬਕ ਉਥੇ ਹਸਪਤਾਲ ਵਿੱਚ ਕਰੋਨਾ ਦੇ ਮਰੀਜ਼ਾਂ ਲਈ ਸਰਕਾਰ ਵੱਲੋਂ 50 ਲੀਟਰ ਦੁੱਧ ਆਉਂਦਾ ਹੈ, ਪਰ ਹਸਪਤਾਲ ਸਟਾਫ ਵਾਲੇ ਉਨ੍ਹਾਂ ਤੱਕ ਪਹੁੰਚਣ ਹੀ ਨਹੀਂ ਦੇਂਦੇ,… ਇਸ ਦੌਰਾਨ ਜਦੋਂ ਔਰਤ ਜਿਆਦਾ ਗੁੱਸੇ ‘ਚ ਆ ਜਾਂਦੀ ਹੈ ਤਾਂ ਕਹਿੰਦੀ ਹੈ ਕਿ ਉਹ ਇਸ ਸਾਰੇ ਮਾਮਲੇ ਦੀ ਨਾ ਸਿਰਫ ਵੀਡੀਓ ਬਣਾਕੇ ਮੀਡੀਆ ਦੇ ਹਵਾਲੇ ਕਰੇਗੀ, ਬਲਕਿ ਉਸਦੇ ਕਿਸੇ ਜਾਣਕਾਰ ਪੱਤਤਕਾਰ ਨੂੰ ਉਹ ਇੰਟਰਵਿਊ ਵੀ ਦੇਕੇ ਹਸਪਤਾਲ ਸਟਾਫ ਦੀ ਪੋਲ ਖੋਲ੍ਹੇਗੀ।
ਬਿਨਾਂ ਸ਼ੱਕ ਮਰੀਜ਼ਾਂ ਵਲੋਂ ਹਸਪਤਾਲ ਸਟਾਫ ‘ਤੇ ਬੇਹੱਦ ਗੰਭੀਰ ਦੋਸ਼ ਲਾਏ ਜਾ ਰਹੇ ਹਨ, ਤੇ ਮਾਮਲੇ ਦੀ ਜਾਂਚ ਹੋਣੀ ਵੀ ਜ਼ਰੂਰੀ ਹੈ, ਕਿਉਂਕਿ ਇਹ ਨਾ ਸਿਰਫ ਇਨ੍ਹਾਂ 50 ਬਿਮਾਰ ਮਰੀਜ਼ਾਂ ਦੀ ਜ਼ਿੰਦਗੀ ਦਾ ਸਵਾਲ ਹੈ, ਬਲਕਿ ਇਸ ਹੰਗਾਂਮੇ ਮਗਰੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ਦੇ ਇਸ ਨਾਮੀ ਰਾਜਿੰਦਰਾ ਹਸਪਤਾਲ ਦੀ ਸਾਖ ਵੀ ਦਾਅ ਤੇ ਲੱਗ ਗਈ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਮਰੀਜ਼ਾਂ ਨੂੰ ਇਸ ਹੰਗਾਂਮੇ ਦਾ ਕੋਈ ਫਾਇਦਾ ਮਿਲਦਾ ਹੈ ਜਾ ਉਲਟਾ ਹਸਪਤਾਲ ਵਾਲ਼ੇ ਵੀਡੀਓ ਬਣਾਉਣ ਦੇ ਜ਼ੁਰਮ ਵਿੱਚ ਉਨ੍ਹਾਂ ਦੇ ਮੋਬਾਈਲ ਫੋਨ ਹੀ ਖੋਹ ਕੇ ਅਗਲੀ ਆਵਾਜ਼ ਨੂੰ ਹਮੇਸ਼ਾਂ ਹਮੇਸ਼ਾਂ ਲਈ ਦੱਬ ਦੇਂਦੇ ਨੇ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….