ਫਿਰੋਜ਼ਪੁਰ (ਰਤਨ ਲਾਲ) : ਲੁਧਿਆਣਾ ‘ਚ ਕੋਰੋਨਾ ਵਾਇਰਸ ਨਾਲ ਏਸੀਪੀ ਅਨਿਲ ਕੋਹਲੀ ਦੀ ਮੌਤ ਤੋਂ ਬਾਅਦ ਉਸਦੇ ਗੰਨਮੈਨ ਪਰਮਜੋਤ ਸਿੰਘ ਦੀ ਰਿਪੋਰਟ ਵੀ ਪੌਜ਼ਟਿਵ ਆਈ ਸੀ। ਜੋ ਫਿਰੋਜ਼ਪੁਰ ਦੇ ਪਿੰਡ ਵਾੜਾ ਭਾਈ ਕਾ ਦਾ ਹੀ ਰਹਿਣ ਵਾਲੈ। ਪਰਮਜੋਤ ਦੀ ਰਿਪੋਰਟ ਪੌਜ਼ਟਿਵ ਆਉਣ ਤੋਂ ਬਾਅਦ ਪ੍ਰਸ਼ਾਸ਼ਨ ਨੇ ਪੂਰਾ ਪਿੰਡ ਸੀਲ੍ਹ ਕਰ ਦਿੱਤਾ ਅਤੇ ਪਿੰਡ ਦੇ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਰੋਕਣ ਲਈ ਕੁਝ ਪੁਲਿਸ ਮੁਲਾਜ਼ਮ ਪਿੰਡ ‘ਚ ਪਹਿਰਾ ਦੇ ਰਹੇ ਸਨ। .ਪਰ ਮਾਮਲਾ ਉਸ ਸਮੇਂ ਗਰਮਾ ਗਿਆ ਜਦ ਪਿੰਡ ਦੇ ਕੁਝ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣੇ ਸ਼ੁਰੂ ਹੋ ਗਏ ਅਤੇ ਪਿੰਡ ‘ਚ ਪਹਿਰਾ ਦੇ ਰਹੇ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਪਿੰਡ ਤੋਂ ਬਾਹਰ ਜਾਣ ਤੋਂ ਰੋਕ ਦਿੱਤਾ। ਇਸ ਦੌਰਾਨ ਮੌਕੇ ਤੋਂ ਸਾਹਮਣੇ ਆਈਆਂ ਲਾਈਵ ਤਸਵੀਰਾਂ ‘ਚ ਪੁਲਿਸ ਮੁਲਾਜ਼ਮਾਂ ਅਤੇ ਲੋਕਾਂ ‘ਚ ਹੋਈ ਝੜਪ ਸਾਫ ਦਿਖਾਈ ਦਿੱਤੀ ।
ਇਸ ਵੀਡੀਓ ‘ਚ ਦਿਖਾਈ ਦਿੱਤਾ ਕਿ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਵੱਲੋਂ ਪੁਲਿਸ ਮੁਲਾਜ਼ਮ ‘ਤੇ ਉਸਦੇ ਸ੍ਰੀ ਸਾਹਿਬ ਨੂੰ ਹੱਥ ਪਾਉਣ ਦੀ ਗੱਲ ਵੀ ਬਾਰ ਬਾਰ ਕਹਿ ਰਿਹਾ ਹੈ। ਵੀਡੀਓ ਵਿੱਚ ਨੌਜਵਾਨ ਪੁਲਿਸ ਮੁਲਾਜ਼ਮਾਂ ਨੂੰ ਉਸਦੇ ਡਾਂਗ ਮਾਰਨ ਦਾ ਵੀ ਇਲਜ਼ਾਮ ਲਾਉਂਦਾ ਹੈ ਤੇ ਮੁਲਾਜ਼ਮ ਉਸਨੂੰ ਇਹ ਕਹਿੰਦਾ ਸੁਣਾਈ ਦਿੰਦੈ ਕਿ ਉਹ ਉਨ੍ਹਾਂ ਨੂੰ ਪਿੰਡ ‘ਚੋਂ ਬਾਹਰ ਨਹੀਂ ਜਾਣ ਦੇਣਗੇ, ਕੁੱਲ ਮਿਲਾਕੇ ਵੀਡੀਓ ਅੰਦਰ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਨੂੰ ਖੂਬ ਗਾਲੀ ਗਲੋਚ ਵੀ ਕੀਤਾ ਜਾ ਰਿਹੈ।
ਫਿਲਹਾਲ ਪੁਲਿਸ ਦੇ ਉਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਜਿਸਦੇ ਬਾਅਦ ਹੀ ਪਤਾ ਚੱਲੇਗਾ ਕਿ ਆਖਿਰ ਪਿੰਡ ਦੇ ਲੋਕ ਅਚਾਨਕ ਘਰਾਂ ਤੋਂ ਬਾਹਰ ਕਿਉਂ ਨਿਕਲੇ ਅਤੇ ਸਿੱਖ ਨੌਜਵਾਨ ਦੇ ਸ਼੍ਰੀ ਸਾਹਿਬ ਨੂੰ ਹੱਥ ਪਾਉਣ ਵਾਲੇ ਪੁਲਿਸ ਮੁਲਾਜ਼ਮ ਤੇ ਲੱਗੇ ਇਲਜ਼ਾ ਸੱਚੇ ਹਨ ਜਾ ਝੂਠੇ ਤੇ ਜੇਕਰ ਸੱਚੇ ਨੇ ਤਾਂ ਪ੍ਰਸ਼ਾਸ਼ਨ ਕਸੂਰਵਾਰਾਂ ‘ਤੇ ਕੀ ਕਾਰਵਾਈ ਕਰੇਗਾ।
ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਕੀ ਹੈ ਪੂਰਾ ਮਾਮਲਾ,…