Htv Punjabi
Punjab

ਮੁਸਲਮਾਨਾਂ ਦੀ ਸੰਸਥਾ ਨੇ ਕੋਰੋਨਾ ਦੌਰਾਨ ਮਾਨਵਤਾ ਲਈ ਕੀਤਾ ਵੱਡਾ ਉਪਰਾਲਾ, ਕਾਸ਼ ਹਰ ਕੋਈ ਇਹੋ ਸੋਚ ਵਾਲਾ ਬਣੇ !

ਮਾਲੇਰਕੋਟਲਾ  : ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਰਜਿ.ਮਾਲੇਰਕੋਟਲਾ ਦੇ ਕਾਰਕੁਨਾਂ ਨੇ ਅੱਜ ਸੁਸਾਇਟੀ ਦੇ ਜਨਰਲ ਸਕੱਤਰ ਅਜ਼ਹਰ ਮੁਨੀਮ ਦੀ ਅਗਵਾਈ ਹੇਠ ਸ਼ਹਿਰ ਦੇ ਵਾਤਾਵਰਣ ਪ੍ਰੇਮੀ ਜਨਾਬ ਸ਼ੌਕਤ ਅਲੀ ਸ਼ੌਕੀ ਨਾਲ ਮਿਲ ਕੇ ਸਥਾਨਕ ਰਾਏਕੋਟ ਰੋਡ ਅਤੇ ਬਰਸਾਤੀ ਨਾਲੇ ਦੇ ਇੱਕ ਪਾਸੇ ਛਾਂ ਦਾਰ ਅਤੇ ਸਜਾਵਟੀ ਬੂਟੇ ਲਾਏ। ਇਸ ਮੌਕੇ ਜਨਾਬ ਅਜ਼ਹਰ ਮੁਨੀਮ ਨੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਅੰਦਰਲਿਲਆਂ ਆਪਣੇ -ਆਪਣੇ ਖੇਤਰ ਦੀਆਂ ਖਾਲੀ ਥਾਵਾਂ ‘ਤੇ ਛਾਂ ਦਾਰ ਅਤੇ ਸਜਾਵਟੀ ਬੂਟੇ ਲਾਉਣ ਤਾਂ ਜੋ ਸ਼ਹਿਰ ਨੂੰ ਹਰਿਆਾ- ਭਰਿਆ ਬਣਾਇਆ ਜਾ ਸਕੇ। ਵਾਤਾਵਰਣ ਪ੍ਰੇਮੀ ਜਨਾਬ ਸ਼ੌਕਤ ਅਲੀ ਸ਼ੌਕੀ ਨੇ ਕਿਹਾ ਕਿ ਬਰਸਾਤ ਦਾ ਮੌਸਮ ਆ ਰਿਹਾ ਹੈ ਬਰਸਾਤ ਦਾ ਮੌਸਮ ਬੂਟੇ ਲਾਉਣ ਲਈ ਬੜਾ ਹੀ ਢੁੱਕਵਾਂ ਹੈ । ਇਸ ਲਈ ਇਸ ਮੌਸਮ ‘ਚ ਸ਼ਹਿਰ ਅੰਦਰ ਵੱਧ ਤੋਂ ਵੱਧ ਬੂਟੇ ਲਾਏ ਜਾਣ। ਜਨਾਬ ਸ਼ੌਕੀ ਨੇ ਕਿਹਾ ਕਿ ਜਦ ਵੀ ਕੋਈ ਸੰਸਥਾ ਉਸ ਨੂੰ ਬੂਟੇ ਲਾਉਣ ਲਈ ਸੱਦਾ ਦੇਵੇਗੀ। ਉਹ ਉਸੇ ਸਮੇਂ ਹੀ ਬੂਟੇ ਲਾਉਣ ਦੀ ਆਪਣੀਆਂ ਸੇਵਾਵਾਂ ਦੇਣ ਲਈ ਤੁਰੰਤ ਹਾਜ਼ਰ ਹੋਵੇਗਾ।

Related posts

ਤਾਨੀਆ ਦੇ ਪਿਤਾ ਤੇ ਹਮਲਾ ਕਰਨ ਪਿੱਛੇ ਵੱਡਾ ਖੁਲਾਸਾ

htvteam

ਵਿਜੀਲੈਂਸ ਦੇ ਸਵਾਲਾਂ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਲਿਆਂਦੇ ਪਸੀਨੇ ?

htvteam

ਰਵਨੀਤ ਬਿੱਟੂ ਦਾ ਭਗਵੰਤ ਮਾਨ ਨੂੰ ਜਵਾਬ

htvteam