Htv Punjabi
Punjab Video

ਪਿਆਰ ‘ਚ ਮੁਸਲਮਾਨਾਂ ਵਾਸਤੇ ਲੰਗਰ ਲੈਕੇ ਪਹੁੰਚੇ ਸੀ ਸਿੱਖ, ਮੁਸਲਮਾਨ ਜਵਾਕਾਂ ਨੇ ਕੀਤਾ ਅਜਿਹਾ ਕੰਮ ਕਿ ਰੋ ਪਿਆ ਸਿੱਖ ਨੌਜਵਾਨ!

ਮਾਲੇਰਕੋਟਲਾ : ਉਸ ਵੇਲੇ ਜਦੋਂ ਕਰਫਿਊ ਤੇ ਤਾਲਾਬੰਦੀ ਦੌਰਾਨ ਕੁਝ ਖਾਸ ਲੋਕਾਂ ਵਲੋਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਕੋਰੋਨਾ ਬਿਮਾਰੀ ਨਾਲ ਜੋੜਕੇ ਵੱਖ ਵੱਖ ਅਫਵਾਹਾਂ ਫੈਲਾਉਂਦਿਆਂ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹੈ, ਅਜਿਹੇ ਵਿੱਚ ਰਮਜ਼ਾਨ ਦੇ ਪਹਿਲੇ ਪਾਕਿ ਪਵਿੱਤਰ ਦਿਹਾੜੇ ਮੌਕੇ ਮੁਸਲਮਾਨ ਭਾਈਚਾਰੇ ਵੱਲੋਂ ਰੱਖੇ ਹੋਏ ਰੋਜ਼ੇ ਦੌਰਾਨ ਮਾਲੇਰਕੋਟਲਾ ਇੱਕ ਵਾਰ ਫੇਰ ਦੁਨੀਆਂ ਦੇ ਨਕਸ਼ੇ ‘ਤੇ ਮਿਸਾਲ ਮਿਸਾਲ ਬਣਕੇ ਉਭਰਿਐ। ਜੀ ਹਾਂ ! ਮਿਸਾਲ ਬਣਕੇ, ਅਸੀਂ ਅਜਿਹਾ ਇਸ ਲਈ ਕਹਿ ਰਹੇ ਆਂ ਕਿਉਂਕਿ ਇਸ ਵਾਰ ਇਹ ਰੋਜ਼ੇ ਉਸ ਤਾਲਾਬੰਦੀ ਤੇ ਕਰਫਿਊ ਦੌਰਾਨਆਏ ਨੇ ਜਦੋਂ ਬਹੁਤ ਸਾਰੇ ਗਰੀਬ ਲੋਕ ਦਾਣੇ ਦਾਣੇ ਨੂੰ ਮੁਹਤਾਜ਼ ਨੇ। ਅਜਿਹੇ ਵਿੱਚ ਸਿੱਖ ਭਾਈਚਾਰੇ ਦੇ ਲੋਕ ਇਥੋਂ ਦੀ ਮੁਸਲਿਮ ਫੈਡਰੇਸ਼ਨ ਦੇ ਲੋਕਾਂ ਨਾਲ ਮਿਲਕੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਲਈ ਲੰਗਰ ਲੈਕੇ ਪਹੁੰਚੇ।

ਇਸ ਦੌਰਾਨ ਉੱਥੇ ਮੌਜੂਦ ਮੁਸਲਿਮ ਫੈਡਰੇਸ਼ਨ ਦੇ ਨੌਜਵਾਨ ਵਲੰਟੀਅਰ ਨੇ ਦੱਸਿਆ ਕਿ ਜਿਸ ਦਿਨ ਤੋਂ ਤਾਲਾਬੰਦੀ ਤੇ ਕਰਫਿਊ ਦੇ ਹੁਕਮ ਜਾਰੀ ਹੋਏ ਨੇ ਉਨ੍ਹਾਂ ਦੀ ਫੈਡਰੇਸ਼ਨ ਨੇ ਉਸ ਤੋਂ 4-5 ਦਿਨ ਬਾਅਦ ਹੀ ਜਰੂਰਤਮੰਦ ਲੋਕਾਂ ਲਈ ਲੰਗਰ ਲਾਉਣ ਦਾ ਉਪਰਾਲਾ ਸ਼ੁਰੂ ਕਰ ਦਿੱਤਾ ਸੀ, ਤੇ ਰੋਜ਼ੇ ਦੌਰਾਨ ਅਜਿਹੇ ਜ਼ਰੂਰਤਮੰਦ ਲੋਕਾਂ ਦੀ ਗਿਣਤੀ ਵੱਧ ਹੋਣ ਕਾਰਨ ਉਨ੍ਹਾਂ ਨੇ ਆਪਣੇ ਸਿੱਖ ਭਰਾਂਵਾਂ ਨਾਲ ਗੱਲ ਕੀਤੀ ਕਿ ਉਹ ਵੀ ਇਸ ਨੇਕ ਕੰਮ ‘ਚ ਆਪਣਾ ਯੋਗਦਾਨ ਪਾਉਣ ਤਾਂਕਿ ਉਨ੍ਹਾਂ ਦਾ ਰੋਜ਼ ਖੁਲ੍ਹਵਾਇਆ ਜਾ ਸਕੇ ਤੇ ਇਸ ਮਗਰੋਂ ਇਹ ਸਾਂਝਾ ਲੰਗਰ ਵੰਡਣ ਦਾ ਉਪਰਾਲਾ ਸੰਭਵ ਹੋ ਪਾਇਆ ਹੈ।

ਇਸ ਦੌਰਾਨ ਮੌਕੇ ਦਾ ਮਾਹੌਲ ਉਸ ਵੇਲੇ ਭਾਵੁਕ ਹੋ ਗਿਆ ਜਦੋਂ ਉਥੇ ਮੌਜੂਦ ਬੱਚਿਆਂ ਨੇ ਲੰਗਰ ਵੰਡਣ ਆਏ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਹੀ ਅੰਦਾਜ਼ ‘ਚ ਧੰਨਵਾਦ ਕਹਿੰਦਿਆਂ ਇਹ ਕਹਿ ਦਿੱਤਾ ਕਿ, ‘ਸਿੱਖ ਅੰਕਲ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਗਰੀਬਾਂ ਦੀ ਸਾਰ ਲਈ ਐ, ਕਿਉਂਕਿ ਗਰੀਬਾਂ ਨੂੰ ਕੋਈ ਦੇਖਣ ਵਾਲਾ ਨਹੀਂ’।  ਇਹ ਸੁਣਦਿਆਂ ਹੀ ਲੰਗਰ ਵੰਡਣ ਪਹੁੰਚੇ ਸਿੱਖ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੀਆਂ ਅੱਖਾਂ ਚੋਂ ਹੰਜੂ ਨਿਕਲ ਆਏ ਜਿਸਦਾ ਜਵਾਬ ਸਿੱਖ ਭਾਈਚਾਏ ਦੇ ਲੋਕਾਂ ਨੇ ਇਹ ਕਹਿ ਕੇ ਦਿੱਤਾ ਕਿ, ‘ਅਸੀਂ ਉਸ ਭਾਈਚਾਰੇ ਦੇ ਲੋਕਾਂ ਦੇ ਨਾਲ ਕਿਉਂ ਨਾ ਖ਼ੜ੍ਹੀਏ, ਜਿਨ੍ਹਾਂ ਨੇ ਸਾਡੇ ਬਾਪ (ਗੁਰੂ ਗੋਬਿੰਦ ਸਿੰਘ ਜੀ) ਲਈ ਹਾ-ਦਾ-ਨਾਅਰਾ ਮਾਰਿਆ ਸੀ।

ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ,….

Related posts

ਦੇਖੋ ਕਮਾਲ ਦੇ ਨੁਸਕੇ ਸੁਣੋ ਕਮਾਲ ਦੀਆਂ ਗੱਲਾਂ Magical Talker

htvteam

ਬੱਸ ਡਰਾਈਵਰ ਦੀ ਕਰਤੂ, ਬੱਸ ਚੋਂ ਆਈਆਂ ਅਜਿਹੀਆਂ ਆਵਾਜ਼ਾਂ

htvteam

ਕਿਸਾਨਾਂ ਦੇ ਹੱਕ ਚ ਉੱਤਰੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ, ਮਾਨ ਦੀਆਂ ਸੁਨਣ ਵਾਲੀਆਂ ਅਜੀਬੋ-ਗਰੀਬ ਗੱਲਾਂ

htvteam

Leave a Comment