ਮਲੇਰਕੋਟਲਾ, 16 ਫਰਵਰੀ 2023 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਅੱਜ ਮਲੇਰਕੋਟਲਾ ‘ਚ ਸਿੱਖ-ਮੁਸਲਿਮ ਸਾਂਝ (ਮਲੇਰਕੋਟਲਾ) ਦਫ਼ਤਰ ਪਹੁੰਚੇ। ਇਸ ਮੌਕੇ ਸਿੱਖ-ਮੁਸਲਿਮ ਸਾਂਝ ਦੇ ਮੈਂਬਰਾਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ।