ਚੱਬੇਵਾਲ : ਵਿਜਿਲੈਂਸ ਦੇ ਥਾਣਾ ਚੱਬੇਵਾਲ ਵਿੱਚ ਤਾਇਨਾਤ ਐਡੀਸ਼ਨਲ ਐਸਐਚਓ ਸੋਹਨ ਲਾਲ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਹਿਫ਼ਤਾਰ ਕੀਤਾ ਗਿਆ ਹੈ l ਇਸ ਤੋਂ ਬਾਅਦ ਵਿਜਿਲੈਂਸ ਵਾਲਿਆਂ ਲੇ ਸਾਰਾ ਰਿਕਾਰਡ ਜ਼ਬਤ ਕਰਕੇ ਜਾਂਚ ਦੇ ਲਈ ਐਸਐਚਓ ਨੂੰ ਹੁਸ਼ਿਆਰਪੁਰ ਲੈ ਕੇ ਆਈ l ਵਿਜਿਲੈਂਸ ਦੇ ਡੀਐਸਪੀ ਦਲਵੀਰ ਸਿੰਘ ਨੇ ਕਿ ਪਿੰਡ ਪੱਟੀ ਦੇ ਹਰਮਿੰਦਰ ਸਿੰਘ ਦਾ ਝਗੜੇ ਦਾ ਕੇਸ ਸੀ, ਜਿਸ ਵਿੱਚ ਹਰਮਿੰਦਰ ਤੇ ਪਰਚਾ ਦਰਜ ਸੀ ਅਤੇ ਉਸਦੀ ਇਸ ਮਾਮਲੇ ਵਿੱਚ ਜ਼ਮਾਨਤ ਵੀ ਹੋ ਗਈ ਸੀ l ਕੇਸ ਦੀ ਅਗਲੀ ਕਾਰਵਾਈ ਦੇ ਲਈ ਸੋਹਨ ਲਾਲ ਜਾਂਚ ਕਰ ਰਿਹਾ ਸੀ.ਮੁਲਜ਼ਮ ਨੇ ਹਰਮਿੰਦਰ ਦੀ ਸਹਾਇਤਾ ਕਰਨ ਦੇ ਲਈ 50 ਹਜ਼ਾਰ ਰੁਪਏ ਮੰਗੇ ਸਨ l ਹਰਮਿੰਦਰ ਸ਼ਨੀਵਾਰ ਨੂੰ ਪੈਸੇ ਲੈ ਕੇ ਆਇਆ ਸੀ ਅਤੇ ਥਾਣੈ ਦੇ ਬਾਹਰ ਵਾਲੀ ਸੜਕ ਤੇ ਪੈਸੇ ਦੇਣ ਲਈ ਖੜ੍ਹਾਂ ਸੀ l
ਪੀੜਿਤ ਹਰਮਿੰਦਰ ਨੇ ਜਿਵੇਂ ਹੀ ਐਸਐਚਓ ਨੂੰ 50 ਹਜ਼ਾਰ ਰੁਪਏ ਦਿੱਤੇ ਤਦ ਹੀ ਵਿਜੀਲੈਂਸ ਵਾਲਿਆਂ ਨੇ ਉਸਨੂੰ ਪੈਸਿਆਂ ਦੇ ਨਾਲ ਗ੍ਰਿਫ਼ਤਾਰ ਕਰ ਲਿਆ l 15 ਅਕਤੂਬਰ 2019 ਨੂੰ ਇੱਕਵਿੰਦਰ ਕੌਰ ਨਿਵਾਸੀ ਲੁਧਿਆਣਾ ਨੇ ਸ਼ਿਕਾਇਤ ਦਿੱਤੀ ਸੀ ਕਿ ਪਿੰਡ ਪੱਟੀ ਦੀ ਜ਼ਮੀਨ ਤੇ ਹਰਮਿੰਦਰ ਨੇ ਕਣਕ ਦੀ ਫ਼ਸਲ ਖਰਾਬ ਕਰ ਦਿੱਤੀ ਹੈ l ਹਰਮਿੰਦਰ ਨੇ ਕੰਬਾਈਨ ਨੂੰ ਜਲਾਉਣ ਦੀ ਕੋਸ਼ਿਸ਼ ਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ l ਥਾਣਾ ਚੱਬੇਵਾਲ ਪੁਲਿਸ ਨੇ ਹਰਮਿੰਦਰ ਅਤੇ ਵੁਸਦੇ ਚਾਰ ਸਾਥੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਸੀ l ਹਰਮਿੰਦਰ ਨੇ ਹਾਈਕੋਰਟ ਤੋਂ ਜ਼ਮਾਨਤ ਵੀ ਕਰਵਾ ਲਈ ਸੀ ਅਤੇ ਐਸਐਸਓ ਸੋਹਨ ਲਾਲ ਨੂੰ ਇਸ ਮਾਮਲੇ ਦੀ ਜਾਂਚ ਦੀ ਜ਼ਿੰਮੇਦਾਰੀ ਮਿਲੀ ਸੀ l ਇਸ ਕੇਸ ਵਿੱਚ ਸੋਹਨ ਲਾਲ ਨੇ 50 ਹਜ਼ਾਰ ਮੰਗੇ ਸੀ l
previous post
