ਚੰਡੀਗੜ੍ਹ : ਨਵਜੋਤ ਸਿੱਧੂ ਨੂੰ ਲੈ ਕੇ ਪੰਜਾਬ ਵਿੱਚ ਅਟਕਲਾਂ ਦਾ ਦੌਰ ਜਾਰੀ ਹੈ ਪਰ ਉਹ ਕੀ ਚਾਹੁੰਦੇ ਹਨ, ਰਾਹੁਲ ਗਾਂਧੀ ਕੀ ਚਾਹੁੁੰਦੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਕੀ ਵਿਚਾਰ ਹਨ, ਇਸ ਨੂੰ ਲੈ ਕੇ ਅਸਮੰਜਸ ਦੀ ਸਥਿਤੀ ਬਣੀ ਹੋਈ ਹੈ।
ਦਰਅਸਲ ਪੰਜਾਬ ਦੀ ਸਿਆਸਤ ਵਿੱਚ ਕਾਂਗਰਸੀ ਵਿਧਾਇਕ ਅਤੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਡਾ ਸਵਾਲ ਬਣ ਗਏ ਹਨ।ਉਨ੍ਹਾਂ ਨੂੰ ਲੈ ਕੇ ਆਏ ਦਿਨ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਕੋਈ ਨਾ ਕੋਈ ਚਰਚਾ ਹੁੰਦੀ ਰਹਿੰਦੀ ਹੈ।ਹਾਲਾਂਕਿ ਪਿਛਲੇ ਸਾਲ ਕੈਬਿਨੇਟ ਮੰਤਰੀ ਦੇ ਪਦ ਤੋਂ ਅਸਤੀਫਾ ਦੇਣ ਦੇ ਬਾਅਦ ਤੋਂ ਹੁਣ ਤੱਕ ਨਵਜੋਤ ਸਿੱਧੂ ਚਲਦੀ ਰਾਜਨੀਤੀ ਤੋਂ ਦੂਰ ਹਨ ਅਤੇ ਕਿਸੀ ਵੀ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਬਚਦੇ ਹੋਏ ਚੁੱਪੀ ਧਾਰੇ ਹੋਏ ਹਨ।ਇੱਥੋਂ ਤੱਕ ਕਿ ਉਹ ਕਿਸੀ ਚਰਚਾ ਜਾਂ ਅਟਕਲਾਂ ਦਾ ਵੀ ਕੋਈ ਜਵਾਬ ਨਹੀਂ ਦੇ ਰਹੇ।
ਹਾਲ ਹੀ ਵਿੱਚ ਸਿੱਧੂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਅਤੇ ਆਪ ਦੁਆਰਾ ਉਨ੍ਹਾਂ ਨੂੰ 2022 ਦੀ ਵਿਧਾਨਸਭਾ ਚੋਣਾ ਵਿੱਚ ਮੁੱਖਮੰਤਰੀ ਅਹੁਦੇ ਦੇ ਚਿਹਰੇ ਦੇ ਤੌਰ ਤੇ ਪੇਸ਼ ਕੀਤੇ ਜਾਣ ਦੀ ਚਰਚਾ ਛਿੜੀ ਸੀ।ਬੀਤੇ ਕੁਝ ਦਿਨਾਂ ਤੋਂ ਇੱਕ ਚਰਚਾ ਫਿਰ ਤੋਂ ਸੁਰਖੀਆਂ ਵਿੱਚ ਹੈ ਕਿ ਸਿੱਧੂ ਨੂੰ ਪੰਜਾਬ ਸਰਕਾਰ ਵਿੱਚ ਡਿਪਟੀ ਸੀਐਮ ਦਾ ਅਹੁਦਾ ਦਿੱਤਾ ਜਾ ਰਿਹਾ ਹੈ।ਇਨ੍ਹਾਂ ਚਰਚਾਵਾਂ ਦੇ ਵਿੱਚ ਵੀ ਸਿੱਧੂ ਚੁੱਪ ਹਨ।ਉਹ ਨਾ ਤਾਂ ਮੀਡੀਆ ਨੂੰ ਮਿਲ ਰਹੇ ਹਨ ਅਤੇ ਨਾ ਹੀ ਚਰਚਾਵਾਂ ਤੇ ਕੋਈ ਪ੍ਰਤੀਕਿਰਿਆ ਦੇ ਰਹੇ ਹਨ।ਉੱਥੇ ਸਿੱਧੂ ਦੇ ਬਾਰੇ ਵਿੱਚ ਹੋ ਰਹੀ ਸਾਰੀ ਚਰਚਾਵਾਂ ਅਤੇ ਅਟਮਲਾਂ ਇੱਕਤਰਫਾ ਹੀ ਸਾਬਿਤ ਹੋ ਰਹੀਆਂ ਹਨ, ਕਿਉਂਕਿ ਇਨ੍ਹਾਂ ਦੀ ਕਦੀ ਪੁਸ਼ਟੀ ਨਹੀਂ ਹੋਈ।
ਇਹ ਜਗਜ਼ਾਹਿਰ ਹੈ ਕਿ ਕੈਪਟਲ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿੱਚ ਵਿਗੜੇ ਸੰਬੰਧ ਅੱਜ ਤੱਕ ਸੁਧਰ ਨਹੀਂ ਸਕੇ ਹਨ।ਸਿੱਧੂ ਦੀ ਕਾਂਗਰਸ ਆਲਾਕਮਾਨ ਨਾਲ ਗਹਿਰੀ ਪੈਠ ਵੀ ਕਿਸੇ ਤੋਂ ਛਿਪੀ ਨਹੀਂ ਹੈ।ਉਹ ਰਾਹੁਲ ਅਤੇ ਪਪ੍ਰਿਯੰਕਾ ਦੇ ਖਾਸ ਨੇਤਾ ਹਨ ਅਤੇ ਕਾਂਗਰਸ ਉਨ੍ਹਾਂ ਨੂੰ ਕਿਸੀ ਕੀਮਤ ਤੇ ਅਲੱਗ ਨਹੀਂ ਕਰਨਾ ਚਾਹੁੰਦੀ।ਆਲਾਕਮਾਨ ਦੇ ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਉਨ੍ਹਾਂ ਨੂੰ ਰਾਸ਼ਟਰੀ ਰਾਜਨੀਤੀ ਵਿੱਚ ਲਿਆਉਣਾ ਚਾਹੁੰਦੇ ਹਨ ਪਰ ਸਿੱਧੂ ਪੰਜਾਬ ਦੀ ਰਾਜਨੀਤੀ ਵਿੱਚ ਹੀ ਖੁਦ ਨੂੰ ਕਿਰਿਆਸ਼ੀਲ ਰੱਖਣ ਦੇ ਇੱਛੁਕ ਹਨ।
ਦੂਸਰੇ ਪਾਸੇ ਕੈਪਟਨ ਨੇ ਮੁੱਖਮੰਤਰੀ ਰਹਿੰਦੇ ਸਿੱਧੂ ਨੂੰ ਡਿਪਟੀ ਸੀਐਮ ਦਾ ਅਹੁਦਾ ਮਿਲਣਾ ਲਗਭਗ ਨਾਮੁਮਕਿਨ ਹੈ, ਕਿਉਂਕਿ ਕਾਂਗਰਸ ਆਲਾਕਮਾਨ ਪੰਜਾਬ ਵਿੱਚ ਕਿਸੀ ਵੀ ਨੇਤਾ ਦੀ ਨਿਯੁਕਤੀ ਵਿੱਚ ਕੈਪਟਲ ਦੀ ਰਾਇ ਨੂੰ ਅਣਦੇਖਾ ਨਹੀਂ ਕਰ ਸਕਦੀ।ਨਵਜੋਤ ਸਿੱਧੂ ਇਨੀ ਦਿਨੀਂ ਆਪਣੇ ਸੋਸ਼ਲ ਮੀਡੀਆ ਚੈਨਲ ਤੇ ਤਾਂ ਕਿਰਿਆਸ਼ੀਲ ਹਨ ਪਰ ਖੁਦ ਤੋਂ ਜਾਂ ਪ੍ਰਦੇਸ਼ ਨਾਲ ਜੁੜੇ ਕਿਸੀ ਵੀ ਮੁੱਦੇ ਤੇ ਕੋਈ ਟਿੱਪਣੀ ਕਰਨ ਤੋਂ ਪਰਹੇਜ਼ ਕਰ ਰਹੇ ਹਨ।ਮੰਨਿਆ ਜਾ ਰਿਹਾ ਹੈ ਕਿ ਸਿੱਧੂ ਨੂੰ ਉਨ੍ਹਾਂ ਦੀ ਖਾਮੋਸ਼ੀ ਦੇ ਬਾਵਜੂਦ ਸੂਬੇ ਦੀ ਰਾਜਨੀਤੀ ਵਿੱਚ ਉਨ੍ਹਾਂ ਦੀ ਮੌਜੂਦਗੀ ਕਾਇਮ ਰੱਖਣ ਦੇ ਲਈ ਸੱਤਾ ਦਾ ਇੱਕ ਵਰਗ ਜੋ ਕੈਪਟਨ ਤੋਂ ਖੁਸ਼ ਨਹੀਂ ਹਨ, ਉਨ੍ਹਾਂ ਨੂੰ ਲਗਾਤਾਰ ਸੁਰਖੀਆਂ ਵਿੱਚ ਬਣਾਏ ਰੱਖਣਾ ਚਾਹੁੰਦੇ ਹਨ।