Htv Punjabi
Punjab Religion Video

ਸਿੱਖਾਂ ਦੇ ਮਹਾਨ ਕਾਰਜ ਵੇਲੇ ਕੁਝ ਲੋਕ ਕਰਨ ਲੱਗੇ ਅਜਿਹਾ ਕੰਮ, ਭਾਈ ਹਵਾਰਾ ਕੋਲ ਪਹੁੰਚੀ ਸ਼ਿਕਾਇਤ, ਫੇਰ ਨਿਹੰਗ ਸਿੰਘ ਆਇਆ ਕੈਮਰੇ ਮੂਹਰੇ LIVE

ਫਤਹਿਗੜ੍ਹ ਸਾਹਿਬ (ਬਹਾਦਰ ਸਿੰਘ ਟਿਵਾਣਾ) :-ਫਤਹਿਗੜ੍ਹ ਸਾਹਿਬ ਵਿਖੇ ਨਿੰਹਗ ਸਿੰਘ ਜੱਥੇਬੰਦੀਆ ਦੇ ਆਗੂਆਂ ਵਲੋ ਅਮ੍ਰਿਤ ਸੰਚਾਰ ਮੋਕੇ ਹੋਣ ਵਾਲੇ ਕਥਿਤ ਵਿਤਕਰੇ ਨੂੰ ਲੈਕੇ ਜਥੇਬੰਦੀ ਇੰਟਰਨੈਸ਼ਨਲ ਮਿਸਲ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਮੁੱਖ ਚੀਫ ਬਾਬਾ ਚੜ੍ਹਤ ਸਿੰਘ ਅਤੇ ਮੀਤ ਜਥੇਦਾਰ ਰਾਜਾ ਰਾਜ ਸਿੰਘ ਵੱਲੋਂ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਮ ਇੱਕ ਸਿਕਾਇਤ ਦਿੱਤੀ ਗਈ। ਨਿਹੰਗ ਸਿੰਘ ਜਥੇਬੰਦੀ ਨੇ ਕਿਹਾ ਕਿ ਕੁਝ ਸੰਪਰਦਾਵਾਂ ਵੱਲੋਂ ਅੰਮ੍ਰਿਤ ਸੰਚਾਰ ਵੇਲੇ ਮਜ਼ਬੀ ਅਤੇ ਰਾਮ ਦੱਸੀਏ ਸਿੰਘਾਂ ਨੂੰ ਜੱਟ ਸਿੱਖਾਂ ਤੋਂ ਅਲਾਇਦਾ ਕਰਕੇ ਅੰਮ੍ਰਿਤ ਛਕਾਇਆ ਜਾਂਦਾ ਹੈ ਅਤੇ ਲੰਗਰ ਵਿੱਚ ਵੀ ਜਾਤ ਪਾਤ ਦਾ ਵਿਤਕਰਾ ਹੁੰਦਾ ਹੈ।

ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਮਰਿਆਦਾ ਅਨੁਸਾਰ ਜਾਤ ਪਾਤ ਦਾ ਭੇਦ ਮਿਟਾ ਕੇ ਇੱਕੋ ਹੀ ਬਾਟੇ ਵਿੱਚੋਂ ਅੰਮ੍ਰਿਤ ਛਕਾਉਣ ਦਾ ਹੁਕਮ ਹੈ। ਉਨਾਂ ਦੱਸਿਆ ਕਿ ਇਸ ਤੋ ਪਹਿਲਾਂ ਇੱਕ ਸਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਵਾਲ ਨੂੰ ਵੀ ਦੇਕੇ ਚੱਕੇ ਹਨ। ਵਧੇਰੇ ਜਾਣਕਾਰੀ ਦਿੰਦੇ ਹੋਏ ਜਥੇਦਾਰ ਹਵਾਰਾ ਕਮੇਟੀ ਦੇ ਆਗੂ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਪੰਥ ਪ੍ਰਵਾਨਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਛਕਾਉਣ ਵੇਲੇ ਜਾਤੀ ਦੇ ਆਧਾਰ ਤੇ ਕਿਸੇ ਵੀ ਪ੍ਰਕਾਰ ਦਾ ਵਿਤਕਰਾ ਕਰਨ ਦੀ ਇਜਾਜ਼ਤ ਨਹੀਂ ਹੈ ਅਤੇ ਨਾ ਹੀ ਲੰਗਰ ਛਕਾਉਣ ਅਤੇ ਵਰਤਾਉਣ ਵਿੱਚ ਜਾਤੀ ਦਾ ਭੇਦ ਭਾਵ ਹੈ। ਇਸ ਸਿਕਾਇਤ ਦਾ ਨਿਵਾਰਨ ਕਰਨ ਲਈ ਕਮੇਟੀ ਗਠਿਤ ਕਰਕੇ ਸਬੰਧਿਤ ਸੰਪਰਦਾਵਾਂ ਨਾਲ ਸੰਪਰਕ ਕੀਤਾ ਜਾਵੇਗਾ ਤਾਂ ਜੋ ਅੰਮ੍ਰਿਤ ਛਕਾਉਣ ਦੀ ਮਰਿਆਦਾ ਵਿੱਚ ਇੱਕਸਾਰਤਾ ਲਿਆਈ ਜਾ ਸਕੇ।ਉਨਾ ਕਿਹਾ ਕਿ ਵਿਸ਼ਵ ਦੇ ਸਿੱਖਾਂ ਲਈ ਵਰਲਡ ਸਿੱਖ ਪਾਰਲੀਮੈਂਟ ਸਾਂਝਾ ਮੰਚ ਹੈ ਇਸਦੇ ਰਾਹੀਂ ਕੌਮੀ ਮਸਲੇ ਸੰਜੀਦਗੀ ਨਾਲ ਹੱਲ ਕੀਤੇ ਜਾ ਸਕਦੇ ਹਨ ਇਸ ਲਈ ਸਾਨੂੰ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ ਨਿਹੰਗ ਸਿੰਘਾਂ ਨੇ ਇਹ ਮਸਲਾ ਵਰਲਡ ਸਿੱਖ ਪਾਰਲੀਮੈਂਟ ਕੋਲ ਵੀ ਰਖਿਆ ਹੈ।

Related posts

5 ਰੁਪਏ ਦਾ ਮਿਲਣ ਵਾਲਾ ਇਹ ਫਲ ਤੁਹਾਡੀ ਜ਼ਿੰਦਗੀ ਬਚਾ ਸਕਦੈ

htvteam

ਵਾਹਿਗੁਰੂ ਅਜਿਹੀ ਸਜ਼ਾ ਦਊ ਸਾਰੀ ਉਮਰ ਤੜਫੋਗੇ

htvteam

ਮੁੜ ਉੱਠੀ ਚੱਕਰਵਤੀ ਦੀ ਆਫਤ, ਅਲਰਟ ਜਾਰੀ !

htvteam

Leave a Comment