Htv Punjabi
Punjab

ਇਹ ਐ ਦੁਨੀਆਂ ਦੇ ਸਭ ਤੋਂ ਅਨੋਖੇ ਭੈਣ ਭਰਾ ਦੀ ਕਹਾਣੀ, 6 ਸਾਲ ਪਹਿਲਾਂ ਗੁੰਮੇ ਭਰਾ ਨੂੰ ਲੱਭਣ ‘ਚ ਹਾਰ ਗਈ ਭੈਣ ਨੇ, ਦੇਖੋ ਲੱਭਣ ਵਾਲੇ ਨੂੰ ਕੀ ਦੇਣ ਦਾ ਕਰਤਾ ਐਲਾਨ ! 

ਫਰੀਦਕੋਟ (ਗੁਰਜੀਤ ਰੁਮਾਣਾ): ਫਰੋੜਕਟ ਸ਼ਹਿਰ ਦੇ ਰਹਿਣ ਵਾਲੇ ਇੱਕ ਭੈਣ ਭਰਾ ਦੇ ਪ੍ਰੇਮ ਦੀ ਅਜਿਹੀ ਮਿਸਾਲ ਦੇਖਣ ਨੂੰ ਮਿਲੀ ਹੈ ਜਿਸਨੂੰ ਦੇਖ ਸੁਣ ਕੇ ਲੋਕਾਂ ਨੂੰ ਇਹ ਸਕੂਨ ਮਿਲਿਆ ਹੈ ਕਿ ਚਲੋ ਕੀਤੇ ਤਾਂ ਮਰ ਰਹੇ ਸਮਾਜਿਕ ਰਿਸ਼ਤਿਆਂ ਅੰਦਰ ਪ੍ਰੇਮ ਪਿਆਰ ਤੇ ਰਿਸ਼ਤਿਆਂ ਦੀ ਕਦਰ ਕਰਨ ਵਾਲੇ ਲੋਕ ਅਜੇ ਵੀ ਜ਼ਿੰਦਾ ਨੇ। ਦੱਸ ਦੀਏ ਕਿ ਇਥੋਂ ਦੇ ਰਹਿਣ ਵਾਲੇ ਮਨੋਜ ਕਪੂਰ ਅੱਜ ਤੋਂ ਛੇ ਸਾਲ ਪਹਿਲਾਂ ਸਾਲ 2014 ‘ਚ ਭੇਦ ਭਰੇ ਹਾਲਾਤਾਂ ‘ਚ ਲਾਪਤਾ ਹੋ ਗਿਆ ਸੀ ਪਰਿਵਾਰ ਮੁਤਾਬਕ ਮਨੋਜ ਏਟੀਐਮ ‘ਚ ਪੈਸੇ ਪਾਉਣ ਵਾਲੀ ਇੱਕ ਕੰਪਨੀ ‘ਚ ਕੰਮ ਕਰਦਾ ਸੀ। ਉਸ ਵੇਲੇ ਉਹ 25 ਮਈ 2014 ਨੂੰ ਘਰੋਂ ਕੰਮ ‘ਤੇ ਗਿਆ ਸੀ। ਜਦ ਉਹ ਏਟੀਐਮ ‘ਚ ਪੈਸੇ ਪਾਉਣ ਗਿਆ ਤਾਂ ਉੱਥੇ ਪੈਸਿਆਂ ਦੀ ਲੁੱਟ ਕਰਨ ਆਏ ਲੁਟੇਰਿਆਂ ਨੇ ਪੈਸੇ ਲੁੱਟੇ ਅਤੇ ਉਸੇ ਦਿਨ ਤੋਂ ਮਨੋਜ ਵੀ ਲਾਪਤਾ ਐ। ਮਨੋਜ ਕਪੂਰ ਦੀ ਮਾਂ ਰਾਕੇਸ਼ ਰਾਣੀਦੇ ਦੋਸ਼ ਨੇ ਕਿ ਉਹ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਕਈ ਵੱਡੇ ਮੰਤਰੀਆਂ ਨੂੰ ਵੀ ਮਿਲ ਚੁੱਕੇ ਨੇ, ਪਰ ਕਿਸੇ ਵੱਲੋਂ ਉਂਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ।
ਉੱਥੇ ਹੀ ਲਾਪਤਾ ਹੋਏ ਮਨੋਜ ਦੀ ਭੈਣ ਦਾ ਕਹਿਣੈ ਕਿ ਉਨ੍ਹਾਂ ਨੇ ਲਗਾਤਾਰ ਦੋ ਸਾਲ ਧਰਨਾ ਵੀ ਲਗਾਇਆ ਸੀ। ਪਰ ਪੁਲਿਸਪ੍ਰਸ਼ਾਸ਼ਨ ਉਸਦੇ ਭਰਾ ਨੂੰ ਲੱਭਣ ‘ਚ ਨਾਕਾਮ ਰਿਹਾ ਅਤੇ ਉਹ ਜਾਂਚ ਏਜੰਸੀ ਸੀਬੀਆਈ ਕੋਲ ਵੀ ਪਹੁੰਚ ਕਰ ਚੁੱਕੇ ਨੇ ਪਰ ਉਨ੍ਹਾਂ ਦੀ ਕਿਸੇ ਤਰਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਹੁਣ ਜਦ ਪਰਿਵਾਰ ਮੰਤਰੀਆਂ ਅਤੇ ਪ੍ਰਸ਼ਾਸ਼ਨ ਕੋਲ ਚੱਕਰ ਲਾ ਕੇ ਥੱਕ ਗਿਆ ਤਾਂ ਲਾਪਤਾ ਮੂੰਡੇ ਦੀ ਭੈਣ ਨੀਤੂ ਕਪੂਰ ਨੇ ਉਸਦੇ ਗੁੰਮ ਹੋਏ ਭਰਾ ਨੂੰ ਲੱਭਣ ਵਾਲੇ ਨੂੰ ਵੀਹ ਲੱਖ ਦਾ ਇਨਾਮ ਦੇਣ ਦਾ ਐਲਾਨ ਕਰ ਦਿੱਤਾ ਹੈ।

ਪਰਿਵਾਰ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦਾ ਨੌਜਵਾਨ ਪੁੱਤ ਜਿਊਂਦਾ ਵੀ ਹੈ ਜਾਂ ਨਹੀਂ, ਪਰ ਜਿਸ ਤਰ੍ਹਾਂ ਪੰਜਾਬ ਪੁਲਿਸ ਅਤੇ ਦੇਸ਼ ਦੀਆਂ ਹੋਰ ਵੱਡੀਆਂ ਏਜੰਸੀਆਂ ਵੱਲੋਂ ਪਰਿਵਾਰ ਦੀ ਸ਼ਿਕਾਇਤ ‘ਤੇ ਨੌਜਵਾਨ ਦੀ ਭਾਲ ਨਾਕਾਮ ਰਹੀਆਂ  ਨੇ ਹੁਣ ਦੇਖਣਾ ਹੋਵੇਗਾ ਕਿ 20 ਲੱਖ ਵਰਗੀ ਵੱਡੀ ਰਕਮ ਦਾ ਲਾਲਚ ਹੁਣ ਮਨੋਜ ਨੂੰ ਲੱਭਣ ਚ ਸਹਾਈ ਹੋਵੇਗਾ ਜਾ ਨਹੀਂ ਤੇ ਜੇ ਲਾਭ ਗਿਆ ਤਾਂ ਪਰਿਵਾਰ ਦੇ ਨਾਲ ਨਾਲ ਉਹ ਕੌਣ ਖੁਸ਼ਕਿਸਮਤ ਹੋਵੇਗਾ ਜਿਹੜਾ ਮਨੋਜ ਨੂੰ ਲੱਭੇ ਕੇ  ਪਰਿਵਾਰ ਕੋਲੋਂ ਵੀਹ ਲੱਖ ਦਾ ਇਨਾਮ ਹਾਸਲ ਕਰੇਗਾ।

Related posts

ਪੰਜਾਬ ਵਿਚ ਧਰਨਿਆਂ ਦਾ ਸਿਲਸਿਲਾ ਲਗਾਤਾਰ ਜਾਰੀ; ਹੁਣ ਇਹ ਜਥੇਬੰਦੀ ਨਿਤਰੀ ਸਰਕਾਰ ਦੇ ਖ਼ਿਲਾਫ਼

htvteam

ਇਨ੍ਹਾਂ ਪਿੰਡਾਂ-ਸ਼ਹਿਰਾਂ ‘ਚ ਪਾਣੀ ਮਚਾ ਸਕਦਾ ਤਬਾਹੀ

htvteam

ਘਰਵਾਲੀ ਦੀ ਮੌਤ ਤੋਂ ਬਾਅਦ ਹੁਣ ਬਾਪ ਨੇ ਕੀਤਾ 7 ਧੀਆਂ ਨਾਲ ਧੱਕਾ; ਦੇਖੋ ਵੀਡੀਓ

htvteam

Leave a Comment