ਪਟਿਆਲਾ : ਪਟਿਆਲਾ ਪੁਲਿਸ ਦੇ 3 ਮੁਲਾਜਿ਼ਮਾਂ ਨੂੰ ਸਮੇਂ ਤੋਂ ਪਹਿਲਾਂ ਹੀ ਰਿਟਾਇਰ ਕਰ ਦਿੱਤਾ ਗਿਆ ਹੈ।ਉਨ੍ਹਾਂ ਦੇ ਖਰਾਬ ਸਰਵਿਸ ਰਿਕਾਰਡ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ।
ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਮੁਲਾਜਿ਼ਮਾਂ ਨੂੰ ਡਿਊਟੀ ਤੋਂ ਗੈਰ ਹਾਜਿ਼ਰ ਹੋਣ ਦੇ ਕਾਰਨ ਇਹ ਸਜ਼ਾ ਦਿੱਤੀ ਗਈ ਹੈ।
1ਫਰਵਰੀ 1992 ਨੂੰ ਸਿਪਾਹੀ ਭਰਤੀ ਸੁਖਵੰਤ ਸਿੰਘ ਡਿਊਟੀ ਤੋਂ ਗੈਰਹਾਜਿ਼ਰ ਸੀ।ਉਸ ਨੂੰ ਸਜ਼ਾ ਦਿੰਦੇ ਹੋਏ 22 ਸਾਲ ਦੀ ਸੇਵਾ ਜ਼ਬਤ ਕਰ ਲਈ ਗਈ।3 ਸਤੰਬਰ 1989 ਨੂੰ ਸਿਪਾਹੀ ਭਰਤੀ ਮੱਘਰ ਸਿੰਘ ਦਾ ਵੀ ਰਿਕਾਰਡ ਖਰਾਬ ਸੀ।ਉਸ ਦੀ 27 ਸਾਲ ਦੀ ਸੇਵਾ ਕੱਟੀ ਗਈ।8 ਸਤੰਬਰ 1994 ਨੂੰ ਸਿਪਾਹੀ ਭਰਤੀ ਜੋਗਿੰਦਰ ਸਿੰਘ ਦੀ 29 ਸਾਲ ਦੀ ਸੇਵਾ ਕੱਟੀ ਜਾ ਚੁੱਕੀ ਸੀ।
