Htv Punjabi
Punjab

ਕੋਰੋਨਾ : ਕਰਫਿਊ ‘ਚ ਦੁਕਾਨਾਂ ਖੋਲ੍ਹੀ ਬੈਠੇ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਕਰਾਉਣ ਗਈ ਪੁਲਿਸ ਤੇ ਹੋਇਆ ਪਥਰਾਅ

ਫਿਰੋਜ਼ਪੁਰ : (ਰਤਨ ਲਾਲ) ਫਿਰੋਜ਼ਪੁਰ ਦੇ ਸਿਰਕੀ ਬਜ਼ਾਰ ਵਿੱਚ ਪੁਲਿਸ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਕੁਝ ਪੁਲਿਸ ਮੁਲਾਜ਼ਮ ਕਰਫਿਊ ਦੌਰਾਨ ਦੁਕਾਨਾਂ ਖੋਲ ਕੇ ਬੈਠੇ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਕਰਵਾਉਣ ਪਹੁੰਚੇ।ਮੌਕੇ ਤੋਂ ਸਾਹਮਣੇ ਆਈਆਂ ਤਸਵੀਰਾਂ ‘ਚੋਂ ਸਾਫ ਦਿਖਾਈ ਦਿੱਤਾ ਕਿ ਲੋਕਾਂ ਨੇ ਇੱਕਠੇ ਹੋ ਕੇ ਪੁਲਿਸ ਮੁਲਾਜ਼ਮਾਂ ਨੂੰ ਘੇਰ ਲਿਆ ਤੇ ਉਨ੍ਹਾਂ ਉੱਤੇ ਇੱਟਾਂ ਪੱਥਰਾਂ ਦੀ ਬਰਸਾਤ ਕਰ ਦਿੱਤੀ।ਇੱਥੇ ਹੀ ਬਸ ਨਹੀਂ ਪੁਲਿਸ ਨਾਲ ਉਲਝਦੇ ਹੋਏ ਇਨ੍ਹਾਂ ਲੋਕਾਂ ਨੇ ਜ਼ਨਾਨੀਆਂ ਨਾਲ ਪਿੱਟ ਸਿ਼ਆਪਾ ਕਰਦਿਆਂ ਉੱਥੇ ਖੂਬ ਹੰਗਾਮਾ ਕੀਤਾ।ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਇਲਾਕੇ ਦੇ ਥਾਣਾ ਮੁਖੀ ਮਨੋਜ ਕੁਮਾਰ ਨੇ ਦੱਸਿਆ ਕਿ ਊਨ੍ਹਾਂ ਨੂੰ ਪਿਛਲੇ ਕਈ ਦਿਨਾਂ ਤੋਂ ਇਹ ਸਿ਼ਕਾਇਤਾਂ ਮਿਲ ਰਹੀਆਂ ਸਨ ਕਿ ਕੁਝ ਦੁਕਾਨਦਾਰ ਸਿਰਕੀ ਬਜ਼ਾਰ ਵਿੱਚ ਕਰਫਿਊ ਦੇ ਹੁਕਮਾਂ ਦੀ ਉਲੰਘਣਾ ਕਰਕੇ ਦੁਕਾਨਾਂ ਖੋਲਦੇ ਹਨ।ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਪਾਰਟੀ ਮੌਕੇ ਤੇ ਜਾ ਕੇ ਦੁਕਾਨਾਂ ਬੰਦ ਕਰਾਉਣ ਲੱਗੀ ਤਾਂ ਲੋਕਾਂ ਨੇ ਇੱਕਠੇ ਹੋ ਕੇ ਉਨ੍ਹਾਂ ਤੇ ਪਥਰਾਅ ਕਰ ਦਿੱਤਾ।

ਫਿਲਹਾਲ ਭਾਵੇਂ ਕਿ ਪੁਲਿਸ ਨੇ ਦੁਕਾਨਦਾਰਾਂ ਤੇ ਕੋਈ ਕਾਰਵਾਈ ਤਾਂ ਨਹੀਂ ਕੀਤੀ ਹੈ ਪਰ ਮਾਮਲਾ ਅਜੇ ਵੀ ਜਾਂਚ ਅਧੀਨ ਬਣਿਆ ਹੋਇਆ ਹੈ।ਇਸ ਦੌਰਾਨ ਇਹ ਚਰਚਾ ਛਿੜ ਗਈ ਹੈ ਕਿ ਕਰਫਿਊ ਦੌਰਾਨ ਜਦੋਂ ਪੁਲਿਸ ਨੇ ਕੁਝ ਲੋਕਾਂ ਨੂੰ ਡੰਡੇ ਮਾਰੇ ਸਨ ਤਾਂ ਲੋਕਾਂ ਨੇ ਉਨ੍ਹਾਂ ਨੂੰ ਖੂਬ ਭੰਡਿਆ ਸੀ ਪਰ ਜਿਹੜੀਆਂ ਤਸਵੀਰਾਂ ਫਿਰੋਜ਼ਪੁਰ ਦੇ ਸਿਰਕੀ ਬਜ਼ਾਰ ਵਿੱਚ ਸਾਹਮਏ ਆਈਆਂ ਨੇ,ਉਸ ਨੁੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਕਈ ਥਾਈਂ ਲੋਕ ਪੁਲਿਸ ਨੂੰ ਸਖ਼ਤੀ ਕਰਨ ਤੇ ਮਜ਼ਬੂਰ ਕਰ ਦਿੰਦੇ ਹਨ।

Related posts

ਆਹ ਦੇਖਲੋ ਮਾਸਟਰ ਦੇ ਕੰਮ, ਸਕੂਲੀ ਵਿਦਿਆਰਥਣਾਂ ਨਾਲ ਕੀ ਕਰਦਾ

htvteam

ਰਾਮਲੀਲਾ ਚ ਗੰਦੀ ਹਰਕਤ ਮਾਮਲੇ ਚ ਵੱਡਾ ਖੁਲਾਸਾ !

htvteam

ਬਾਹਰੋਂ ਏਸ ਸ਼ਹਿਰ ‘ਚ ਆਉਣ ‘ਤੇ ਕਮਰੇ ‘ਚ ਬੰਦ ਕੀਤੇ ਕੋਰੋਨੇ ਦੇ 70 ਸ਼ੱਕੀ ਗਏ ਫਰਾਰ, ਗੱਦੇ ਵਿਛਾਕੇ ਸੜਕ ‘ਤੇ ਬੈਠਕੇ ਸ਼ਰੇਆਮ ਕਰਨ ਲੱਗੇ ਆਹ ਕੰਮ ! ਪਈਆਂ ਭਾਜੜਾਂ

Htv Punjabi

Leave a Comment