ਬਾਘਾਪੁਰਾਣਾ : ਬਾਘਾਪੁਰਾਣਾ ਜਿ਼ਲ੍ਹੇ ਦੀ ਮਦਾਰੀ ਮਾਰਕਿਟ ਵਿੱਚ ਬੁੱਧਵਾਰ ਨੂੰ ਫਿਰੌਤੀ ਮੰਗਣ ਵਾਲਿਆਂ ਨੇ ਅਜੀਬ ਤਰੀਕਾ ਕੱਢਿਆ।ਬਾਈਕ ਸਵਾਰ 3 ਨੌਜਵਾਨ ਆਏ ਅਤੇ ਇੱਕ ਦੁਕਾਨ ਤੋਂ ਕੁਝ ਦੂਰੀ ਤੇ ਫਾਇਰ ਕਰ ਕੇ ਨਿਕਲ ਗਏ।ਇਸ ਦੇੇ ਕੁਝ ਦੇਰ ਬਾਅਦ ਦੁਕਾਨਦਾਰ ਨੂੰ ਫੋਨ ਆਇਆ ਕਿ ਹਲੇ ਥੋੜੀ ਦੇਰ ਪਹਿਲਾਂ ਮਾਰਕਿਟ ਵਿੱਚ ਗੋਲੀ ਚੱਲੀ ਸੀ। ਆਵਾਜ਼ ਸੁਣੀ ਸੀ ਕਿ ਨਹੀਂ।ਦੁਕਾਨਦਾਰ ਨੇ ਕਿਹਾ – ਹਾਂ ਸੁਣੀ ਤਾਂ ਹੈ।
ਇਸ ਤੇ ਫੋਨ ਕਰਨ ਵਾਲਿਆਂ ਨੇ ਕਿਹਾ ਕਿ ਸੁਣੀ ਤਾਂ ਹੈ ਪਰ ਅਜਿਹਾ ਕਰਨਾ ਕਿ ਸਵੇਰੇ ਤੱਕ 10 ਲੱਖ ਰੁਪਏ ਤਿਆਰ ਰੱਖਣਾ ਨਹੀਂ ਤਾਂ ਜਿਹੜੀ ਹਲੇ ਹਵਾਈ ਫਾਇਰ ਦੇ ਰੂਪ ਵਿੱਚ ਚੱਲੀ ਹੈ।ਉਹ ਤੇਰੇ ਸਿਰ ਤੇ ਵਜੇ।ਆਵਾਾਜ਼ ਸੁਣਨ ਲਾਇਕ ਵੀ ਨਹੀਂ ਰਹੇਗਾ।ਦਰਅਸਲ, ਮਦਾਰੀ ਮਾਰਕਿਟ ਦ ਰੇਡੀਮੇਡ ਦਾ ਕੰਮ ਕਰਨ ਵਾਲੇ ਦੁਕਾਨਦਾਰ ਅਜੈ ਕੁਮਾਰ ਨੇ ਦੱਸਿਆ ਕਿ ਉਹ ਕਰੀਬ ਸ਼ਾਮ ਦੇ ਪੌਣੇ 4 ਵਜੇ ਆਪਣੀ ਦੁਕਾਨ ਤੇ ਬੈਠਾ ਸੀ।ਬਾਹਰ ਤੋਂ ਇੱਕ ਤੇਜ਼ ਆਵਾਜ਼ ਆਈ ਜਿਸ ਨੂੰ ਲੈ ਕੇ ਉਨ੍ਹਾਂ ਨੂੰ ਲੱਗਿਆ ਕਿ ਕਿਸੀ ਕਾਰ ਦਾ ਟਾਇਰ ਆਦਿ ਫਟਣ ਦੀ ਆਵਾਜ਼ ਹੈ।
ਇੱਨੇ ਵਿੱਚ ਹੀ ਉਨ੍ਹਾਂ ਦੇ ਮੋਬਾਈਲ ਤੇ ਫੋਨ ਕਾਲ ਆਂਦੀ ਹੈ ਜਿਸ ਵਿੱਚ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਕੀ ਤੁਸੀਂ ਗੋਲੀ ਚੱਲਣ ਦੀ ਆਵਾਜ਼ ਸੁਣੀ।ਹਾਂ ਦਾ ਜਵਾਬ ਦੇਣ ਤੇ ਫੋਨ ਕਾਲ ਕਰਨ ਵਾਲਾ ਵਿਅਕਤੀ ਉਸ ਨੂੰ ਕਹਿੰਦਾ ਹੈ ਕਿ ਇਹ ਗੋਲੀ ਅਗਲੀ ਵਾਰ ਉਸ ਨੂੰ ਵੀ ਲੱਗ ਸਕਦੀ ਹੈ ਜੇਕਰ ਉਨ੍ਹਾਂ ਨੂੰ 10 ਲੱਖ ਰੁਪਏ ਅਗਲੀ ਸਵੇਰ ਤੱਕ ਨਹੀਂ ਦਿੱਤੇ ਗਏ।ਇੰਨਾ ਸੁਣਦੇ ਹੀ ਉਸ ਨੇ ਮਾਰਕਿਟ ਦੇ ਨੁਮਾਇੰਦਿਆਂ ਨੂੰ ਇੱਕਠੇ ਕਰ ਥਾਣਾ ਬਾਘਾਪੁਰਾਣਾ ਵਿੱਚਚ ਸਿ਼ਕਾਇਤ ਦਰਜ ਕਰਵਾਈ ਅਤੇ ਡੀਐਸਪੀ ਬਾਘਾਪੁਰਾਣਾ ਜਸਬਿੰਦਰ ਸਿੰਘ ਖਹਿਰਾ ਅਤੇ ਥਾਣਾ ਮੁਖੀ ਕੁਲਵਿੰਦਿਰ ਸਿੰਘ ਧਾਲੀਵਾਲ ਤੁਰੰਤ ਮੌਕੇ ਤੇ ਪਹੁੰਚੇ।
ਇਸ ਸੰਬੰਧ ਵਿੱਚ ਡੀਐਸਪੀ ਜਸਬਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਉਹ ਪੁਲਿਸ ਬਲ ਦੇ ਨਾਲ ਮੌਕਾ ਵਾਰਦਾਤ ਦੇਖ ਰਹੇ ਹਨ।ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲੱਭੀ ਜਾ ਰਹੀ ਹੈ, ਮੁਲਜ਼ਮ ਜਲਦ ਪੁਲਿਸ ਦੀ ਪਕੜ ਵਿੱਚ ਹੋਣਗੇ।