ਮੋਹਾਲੀ : ਇੱਥੋਂ ਦੇ ਫੇਜ਼ 8 ਪੁਲਿਸ ਰਿਹਾਇਸ਼ੀ ਸੁਸਾਇਟੀ ਸਥਿਤ ਘਰ ਵਿੱਚ ਸ਼ੁੱਕਰਵਾਰ ਦੇਰ ਰਾਤ ਡਿਊਟੀ ਤੋਂ ਮੁੜੇ ਸਬ ਇੱਸਪੈਕਟਰ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ l 50 ਸਾਲਾ ਸਬ ਇੰਸਪੈਕਟਰ ਭੁਪਿੰਦਰ ਕੁਮਾਰ ਦੇ ਖੁਦ ਨੂੰ ਗੋਲੀ ਮਾਰਨ ਦੀ ਸੂਚਨਾ ਮਿਲਦੇ ਹੀ ਫੇਜ਼ 8 ਥਾਣਾ ਪੁਲਿਸ ਮੌਕੇ ਤੇ ਪਹੁੰਚ ਗਈ l
ਇਸ ਦੇ ਬਾਅਦ ਭੁਪਿੰਦਰ ਕੁਮਾਰ ਨੂੰ ਤੁਰੰਤ ਫੋਰਟਿਸ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤ ਘੋਸ਼ਿਤ ਕਰ ਦਿੱਤਾ l ਪੁਲਿਸ ਇਹ ਜਾਂਚ ਕਰਨ ਵਿੱਚ ਲੱਗੀ ਹੈ ਕਿ ਸਬ ਇੰਸਪੈਕਟਰ ਨੇ ਸੁਸਾਈਡ ਕੀਤਾ ਹੈ ਜਾਂ ਗਲਤੀ ਨਾਲ ਗੋਲੀ ਚੱਲੀ ਹੈ l ਉੱਧਰ, ਇਸ ਸੰਬੰਧ ਵਿੱਚ ਥਾਣਾ ਫੇਜ਼ 8 ਪੁਲਿਸ ਦੇ ਐਸਐਚਓ ਰਜਨੀਸ਼ ਚੌਘਰੀ ਨਾਲ ਕਈ ਵਾਰ ਸੰਪਰਕ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ l
ਜਾਣਕਾਰੀ ਦੇ ਮੁਤਾਬਿਕ ਸਬ ਇੰਸਪੈਕਟਰ ਭੁਪਿੰਦਰ ਕੁਮਾਰ ਕਾਫੀ ਸਮੇਂ ਤੋਂ ਪੁਲਿਸ ਲਾਈਨ ਵਿੱਚ ਤੈਨਾਤ ਸਨ l ਕੋਰੋਨਾ ਮਹਾਂਕਾਰੀ ਦੇ ਚੱਲਦੇ ਲਾਕਡਾਊਨ ਅਤੇ ਕਰਫਿਊ ਵਿੱਚ ਉਨ੍ਹਾਂ ਦੀ ਡਿਊਟੀ ਪਹਿਲਾਂ ਨਵਾਂਪਿੰਡ ਜਾਂ ਫੇਰ ਥਾਣਾ ਫੇਜ਼ ਇੱਕ ਏਰੀਏ ਵਿੱਚ ਲਗਾਈ ਗਈ ਸੀ l ਸ਼ੁੱਕਰਵਾਰ ਨੂੰ ਨਾਕੇ ਤੇ ਡਿਊਟੀ ਖਤਮ ਕਰ ਆਪਣੇ ਘਰ ਪਹੁੰਚੇ ਸਨ l ਇਸ ਦੋਰਾਨ ਸਰਵਿਸ ਰਿਵਾਲਵਰ ਵੀ ਉਨ੍ਹਾਂ ਦੇ ਕੋਲ ਹੀ ਸੀ l ਜਦ ਉਹ ਕੱਪੜੇ ਬਦਲਣ ਲੱਗਿਆ ਤਾਂ ਇਸ ਦੌਰਾਨ ਇਹ ਘਟਨਾ ਹੋ ਗਈl
ਮਿਲੀ ਜਾਣਕਾਰੀ ਦੇ ਅਨੁਸਾਰ ਗੋਲੀ ਸਿੱਧੇ ਸਿਰ ਵਿੱਚ ਲੱਗੀ ਹੈ, ਜਿਸ ਨਾਲ ਉਹ ਇੱਕਦਮ ਨੀਚੇ ਗਿਰ ਗਿਆ l ਇਸ ਦੌਰਾਨ ਗੋਲੀ ਦੀ ਆਵਾਜ਼ ਸੁਣ ਕੇ ਇਲਾਕੇ ਦੇ ਲੋਕ ਇੱਕਠੇ ਹੋ ਗਏ l ਸੂਚਨਾ ਮਿਲਦੇ ਹੀ ਥਾਣਾ ਫੇਸ 8 ਦੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ.ਪੁਲਿਸ ਨੇ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ l ਪੁਲਿਸ ਨੇ ਰਿਵਾਲਵਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ l ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ l
ਭੁਪਿੰਦਰ ਕੁਮਾਰ ਕੁਝ ਸਮੇਂ ਤੋਂ ਪਰੇਸ਼ਾਨ ਰਹਿ ਰਿਹਾ ਸੀ ਕਿਉਂਕਿ ਉਨ੍ਹਾਂ ਦੀ ਪਤਨੀ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੀ ਸੀ l ਪਤਨੀ ਦਾ ਕੁਝ ਸਮੇਂ ਪਹਿਲਾਂ ਆਪਰੇਸ਼ਨ ਹੋਇਆ ਸੀ l ਇਸ ਵਜ੍ਹਾ ਕਾਰਨ ਉਹ ਬਹੁਤ ਪਰੇਸ਼ਾਨ ਸੀ l ਹਾਲਾਂਕਿ ਭੁਪਿੰਦਰ ਕੁਮਾਰ ਕਾਫੀ ਮਿਲਨਸਾਰ ਸੀ l ਉਹ ਕਾਫੀ ਸਮੇਂ ਤੱਕ ਫੇਜ਼ 6 ਪੁਲਿਸ ਚੌਂਕੀ ਦੇ ਇੰਚਾਰਜ ਵੀ ਰਹੇ l