Htv Punjabi
Punjab

ਦੇਖੋ ਇਹ ਥਾਣਾ ਕਿਸ ਚੀਜ਼ ‘ਚ ਹੈ ਨੰਬਰ ਵਨ,ਮੁਲਕ ਦੇ ਹਜ਼ਾਰਾਂ ਥਾਣਿਆਂ ਨੂੰ ਦਿੱਤੀ ਇਸ ਕੰਮ ‘ਚ ਮਾਤ

ਸੰਗਰੂਰ ; ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਦੇਸ਼ ਭਰ ਵਿੱਚ ਕੀਤੇ ਗਏ ਥਾਣਿਆਂ ਦੇ ਸਰਵੇ ਵਿੱਚ ਥਾਣਾ ਸਿਟੀ ਸੁਨਾਮ ਨੂੰ ਪੰਜਾਬ ਦਾ ਸਭ ਤੋਂ ਵਧੀਆ ਥਾਣਾ ਚੁਣਿਆ ਗਿਆ ਹੈ l ਨਸ਼ਾ,ਦੰਗਾ ਫ਼ਸਾਦ ਅਤੇ ਹੋਰ ਬਹੁਤ ਤਰ੍ਹਾਂ ਦੇ ਅਪਰਾਧ ਤੇ ਨਕੇਲ ਪਾਉਣ ਲਈ ਅਤੇ ਲੋਕਾਂ ਨਾਲ ਬਿਹਤਰ ਤਾਲਮੇਲ ਬਣਾਉਣ ਅਤੇ ਹਰ ਖੇਤਰ ਵਿੱਚ ਵਧੀਆ ਕੰਮ ਕਰਨ ਦੇ ਤਰੀਕੇ ਕਾਰਨ ਸੁਨਾਮ ਦੇ ਥਾਣੇ ਨੂੰ ਇਹ ਮਾਨ ਹਾਸਿਲ ਹੋਇਆ ਹੈ l ਪੂਰੇ ਦੇਸ਼ ਵਿੱਚ ਇਸ ਸਾਲ ਜਨਵਰੀ ਵਿੱਚ 15 ਹਜ਼ਾਰ 579 ਪੁਲਿਸ ਥਾਣਿਆਂ ਦਾ ਸਰਵੇ ਸ਼ੁਰੂ ਕੀਤਾ ਗਿਆ ਸੀ l ਜਿਸ ਤੋਂ ਬਾਅਦ ਟਾਪ 79 ਥਾਣਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ.ਇਸ ਵਿੱਚ ਪੰਜਾਬ ਤੋਂ ਗੁਰਦਾਸਪੁਰ ਦੇ ਘੁਮਾਣਾ ਮੰਡੀ ਅਤੇ ਸੰਗਰੂਰ ਦੇ ਸੁਲਾਮ ਥਾਣੇ ਨੂੰ ਸ਼ਾਰਟ ਲਿਸਟ ਕੀਤਾ ਗਿਆ ਸੀ l ਜਿਸ ਵਿੱਚੋਂ ਸੁਨਾਮ ਬਾਜ਼ੀ ਮਾਰਨ ਵਿੱਚ ਕਾਮਯਾਬ ਰਿਹਾ ਹੈ l ਇਹ ਚੁਣਾਵ ਥਾਣਿਆਂ ਵਿੱਚ ਦਰਜ ਪ੍ਰਾਪਰਟੀ ਸੰਬੰਧੀ ਵਿਵਾਦ, ਮਹਿਲਾਵਾਂ ਅਤੇ ਕਮਜ਼ੋਰ ਵਰਗ ਦੇ ਖਿਲਾਫ਼ ਗਰਜ ਮੁੱਕਦਮਿਆਂ ਤੇ ਕੇਸਾਂ ਦੀ 90 ਦਿਨ ਵਿੱਚ ਚਲਾਨ ਪੇਸ਼ ਕਰਨ ਦੇ ਆਧਾਰ ਤੇ ਕੀਤਾ ਗਿਆ l

ਸਿਟੀ ਪੁਲਿਸ ਸਟੇਸ਼ਨ ਵਿੱਚ ਕਿਸੀ ਵੀ ਬਾਹਰੀ ਏਜ਼ਸੀ ਦੀ ਜਾਂਚ ਸੌਂਪੀ ਨਹੀਂ ਗਈ l ਥਾਣੇ ਵਿੱਚ ਪਹੁੰਚੀ ਹਰ ਸ਼ਿਕਾਇਤ ਦਾ ਤੈਅ ਸਮੇਂ ਤੇ ਹੱਲ ਕੀਤਾ ਗਿਆ, ਨਸ਼ੇ ਤੇ ਲਗਾਮ ਲਗਾਉਣ ਵਿੱਚ ਕਾਮਯਾਬ ਰਿਹਾ l ਖੁਦ ਦੀ ਇਮਾਰਤ ਅਤੇ ਇੰਨਫ਼ਰਾਸਟਰਕਚਰ ਤੇ ਖਰਚ ਕਰਨ ਦੀ ਬਜਾਏ ਲੋਕਾਂ ਦੀ ਸੇਵਾ ਤੇ ਧਿਆਨ ਦਿੱਤਾ l ਥਾਣੇ ਵਿੱਚ ਬੈਠਣ,ਪਾਣੀ ਅਤੇ ਮਹਿਲਾਵਾਂ ਦੇ ਲਈ ਅਲੱਗ ਤੋਂ ਸੁਵਿਧਾ ਮੁਹੱਈਆ ਗਰਵਾਈ ਗਈ l ਮਹਿਲਾਵਾਂ ਨਾਲ ਜੁੜੇ ਸਿਰਫ਼ 6 ਕੇਸ ਆਏ l ਸ਼ਹਿਰ ਦੇ ਲੋਕਾਂ ਨੂੰ ਪੁਲਿਸ ਤੋਂ ਕੋਈ ਵੀ ਸ਼ਿਕਾਇਤ ਨਹੀਂ ਹੈ l ਆਪਣੇ ਪੁਲਿਸ ਸਟੇਸ਼ਨ ਨੂੰ ਪੰਜਾਬ ਵਿੱਚ ਪਹਿਲਾ ਸਥਾਨ ਅਤੇ ਪੂਰੇ ਦੇਸ਼ ਵਿੱਚ ਲਿਸਟ ਆਉਣ ਤੇ ਸੁਨਾਮ ਦੇ ਡੀਐਸਪੀ ਰਾਜੇਸ਼ ਸਨੇਹੀ ਬਹੁਤ ਖੁਸ਼ ਹਨ l ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਸਟਾਫ ਤੇ ਬਹੁਤ ਗਰਵ ਹੈ, ਜਿਨ੍ਹਾਂ ਦੀ ਮਿਹਨਤ ਦੇ ਨਾਲ ਅੱਜ ਸਾਡੇ ਪੁਲਿਸ ਸਟੇਸ਼ਨ ਨੂੰ ਸਨਮਾਨਿਤ ਕੀਤਾ ਗਿਆ ਹੈ l ਇਸਦੇ ਲਈ ਸਾਡੇ ਜਿਲੇ ਤੇ ਐਸਐਸਪੀ ਅਤੇ ਇਸ ਪੁਲਿਸ ਸਟੇਸ਼ਨ ਦਾ ਪੂਰਾ ਸਟਾਫ਼ ਸਾਨੂੰ ਮਿਲਣ ਵਾਲੇ ਇਸ ਸਨਮਾਨ ਲਈ ਵਧਾਈ ਦਾ ਹੱਕਦਾਰ ਹੈ ਜਿੱਥੇ ਹਰ ਕਿਸੇ ਨਾਲ ਇਨਸਾਫ਼ ਕੀਤਾ ਜਾਂਦਾ ਹੈ l

Related posts

ਰੋਟੀ ਨਾ ਦੇਣ ਤੇ ਮਾਲਕ ਨੂੰ ਪੜਵਾਉਣਾ ਪਿਆ ਸਿਰ

htvteam

ਜੇਲ੍ਹ ‘ਚ ਕੈਦੀਆਂ ਦੀ ਆਈ ਸ਼ਰਮਨਾਕ ਖਬਰ, ਰਾਤ ਵੇਲੇ ਚਾਦਰਾਂ-ਚਮਚਿਆਂ ਨਾਲ ਅਜਿਹਾ ਕੀ ਕਰਨਾ ਸੀ!

Htv Punjabi

ਲਾਲ ਚੂੜੇ ਵਾਲੀ ਦੀ ਜ਼ਿੰਦਗੀ ਘਰਵਾਲੇ ਦੇ ਦੋਸਤਾਂ ਨੇ ਕੀਤੀ ਤਬਾਹ; ਦੇਖੋ ਵੀਡੀਓ

htvteam

Leave a Comment