Htv Punjabi
Punjab

ਤਸ਼ੀਲਦਾਰ ਨੇ ਸੇਵਾ ਮੁਕਤੀ ਮੌਕੇ ਪ੍ਰਸ਼ਾਸ਼ਨ ਨੂੰ ਕਰਤਾ ਖੁਸ਼, ਜਾਂਦੇ ਜਾਂਦੇ ਕਰ ਗਿਆ ਆਹ ਕੰਮ!

ਰਾਜਪੁਰਾ : ਕੋਰੋਨਾ ਵਾਇਰਸ ਦਾ ਪ੍ਰਕੋਪ ਦੁਨੀਆਂ ਭਰ ਲਗਾਤਾਰ ਫੈਲ ਰਿਹਾ ਹੈ l ਅਜਿਹੇ ਵਿੱਚ ਜਿੱਥੇ ਕਰਫਿਊ ਅਤੇ ਲਾਕਡਾਊਨ ਦੇ ਕਾਰਨ ਵੀ ਕੇਸ ਲਗਾਤਾਰ ਵੱਧ ਰਹੇ ਹਨ, ਉਸ ਦੌਰਾਨ ਵੀ ਡਾਕਟਰ ਅਤੇ ਸਿਹਤ ਕਰਮਚਾਰੀ ਆਪਣੀਆਂ ਡਿਊਟੀਆਂ ਲਗਾਤਾਰ ਨਿਭਾ ਰਹੇ ਹਨ l ਇਸ ਦੌਰਾਨ ਫਤਿਹਗੜ ਸਾਹਿਬ ਵਿੱਚ ਬਤੌਰ ਤਹਿਸੀਲਦਾਰ ਤੈਨਾਤ ਸਤੀਸ਼ ਕੁਮਾਰ ਨੇ ਰਿਟਾਇਰਮੈਂਟ ਦੇ ਬਾਅਦ ਪਾਰਟੀ ਨੇ ਕਰਕੇ ਉਨ੍ਹਾਂ ਪੈਸਿਆਂ ਤੋਂ ਹੀ 100 ਪੀਪੀਈ ਕਿੱਟਾਂ ਦਾਨ ਕੀਤਾਂ l ਉਨ੍ਹਾਂ ਨੇ 50 ਕਿੱਟਾਂ ਸਰਕਾਰੀ ਹਸਪਤਾਲ ਰਾਜਪੁਰਾ ਦੇ ਐਸਐਮਓ ਜਗਇੰਦਰਪਾਲ ਸਿੰਘ ਨੂੰ ਅਤੇ 50 ਐਸਡੀਐਮ ਰਾਜਪੁਰਾ ਦੇ ਦਫਤਰ ਵਿੱਚ ਤਹਿਸੀਲਦਾਰ ਹਰਸਿਮਰਤ ਸਿੰਘ ਨੂੰ ਦਿੱਤੀਆਂ l
ਸਤੀਸ਼ ਨੇ ਦੱਸਿਆ ਕਿ ਉਨ੍ਹਾਂ ਦੇ ਇੱਕ ਮਿੱਤਰ ਲੁਧਿਆਣਾ ਵਿੱਚ ਰਹਿੰਦੇ ਹਨ, ਉਨ੍ਹਾਂ ਦੀ ਮਦਦ ਨਾਲ 100 ਕਿੱਟਾਂ ਮੰਗਵਾਈਆਂ ਹਨ l ਉੱਧਰ ਦੂਜੇ ਪਾਸੇ ਡਾਕਟਰਾਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ l ਦੱਸ ਦਈਏ ਕਿ ਸਤੀਸ਼ 3 ਅਪ੍ਰੈਲ ਨੂੰ ਰਿਟਾਇਰ ਹੋਏ ਸਨ l ਇਹ ਕਿੱਟਾਂ ਦਿੰਦਿਆਂ ਸਤੀਸ਼ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲੀ ਹੈ ਕਿ ਕੋਰੋਨਾ ਨਾਲ ਚੱਲ ਰਹੀ ਜੰਗ ਵਿੱਚ ਉਨ੍ਹਾਂ ਨੇ ਯੋਗਦਾਨ ਪਾਇਆ l

Related posts

ਪ੍ਰੇਮੋ ਬਾਈ ਦੇ ਪਕੌੜਿਆਂ ਨੇ ਪਵਾ-ਤਾ ਪੁ-ਆ-ੜਾ ?

htvteam

ਕਥਾਵਾਚਕ ਤੇ ਹੋਏ ਹਮਲੇ ਚ ਨਵਾਂ ਮੋੜ, ਕਥਾਵਾਚਕ ਨੇ ਰਚਿਆ ਢੋਂਗ

htvteam

ਆਹ ਦੇਖੋ ਬੱਸ ‘ਚ ਕਿੰਨਰ ਚੜ੍ਹਿਆ ਸੀ ਪੈਸੇ ਮੰਗਣ ਅੱਗਿਓਂ ਸਵਾਰੀ ਨੇ ਕੀ ਦਿੱਤਾ ?

htvteam

Leave a Comment