Htv Punjabi
Punjab Video

ਮੋਬਾਈਲ ਦੀ ਬੈਟਰੀ ਫਟਣ ਤੋਂ ਪਹਿਲਾਂ ਦੇਂਦੀ ਐ ਆਹ ਸੰਕੇਤ, ਦੇਖੋ ਕੋਟਕਪੂਰੇ ਦੇ ਬਾਜ਼ਾਰ ਚ ਮੋਬਾਈਲ ਕਿਵੇਂ ਬਣਿਆ ਬੰਬ 

ਕੋਟਕਪੂਰਾ : (ਗੁਰਜੀਤ ਸਿੰਘ ਰੁਮਾਣਾ) ਫਰੀਦਕੋਟ ਦੇ ਸ਼ਹਿਰ ਕੋਟਕਪੁਰਾ ‘ਚ ਜਿੱਥੇ ਭੀੜ ਵਾਲੇ ਇਲਾਕੇ ਅੰਦਰ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਬਲਰਾਜ ਸਿੰਘ ਨਾਮ ਦੇ ਇੱਕ ਨੌਜਵਾਨ ਨੇ ਫੋਨ ਸੁਣਨ ਲਈ ਆਪਣਾ ਮੋਬਾਇਲ ਜੇਬ ‘ਚੋਂ ਕੱਢਕੇ ਕੰਨ ਨੇੜੇ ਕੀਤਾ।  ਇਸ ਦੌਰਾਨ ਉਸ ਨੂੰ ਲੱਗਿਆ ਕੀ ਮੋਬਾਇਲ ਨੇ ਉਸਦਾ ਅੰਗੂਠਾ ਫੂਕ ਦਿੱਤਾ। ਇਸ ਤੋਂ ਪਹਿਲਾਂ ਕੀ ਇਹ ਮੋਬਾਇਲ ਉਸਦੇ ਸਿਰ ਨੇੜੇ ਫਟਦਾ ਤੇ ਕੋਈ ਸਰੀਰਕ ਨੁਕਸਾਨ ਹੁੰਦਾ, ਨੌਜਵਾਨ ਨੇ ਸਮਝਦਾਰੀ ਦਿਖਾਉਂਦਿਆ ਮੋਬਾਇਲ ਸੜਕ ‘ਤੇ ਸੁੱਟ ਦਿੱਤਾ ਜਿਵੇਂ ਹੀ ਮੋਬਾਇਲ ਸੜਕ ‘ਤੇ ਸੁੱਟਿਆ ਤਾਂ ਇਹ ਬੰਬ ਵਾਂਗ ਫੁੱਟ ਗਿਆ ਤੇ ਜਿਸ ਤੋਂ ਬਾਅਦ ਨੌਜਵਾਨ ਨੇ ਰੱਬ ਦਾ ਸ਼ੁਕਰ ਮਨਾਇਆ ਕੀ ਉਸਦੀ ਜਾਨ ਬਚ ਗਈ।

ਉਧਰ ਪੂਰੇ ਮਾਮਲੇ ‘ਚ ਪੁਲਿਸ ਵੀ ਕਾਫੀ ਹੈਰਾਨ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ  ਰਹੀ ਏ। ਪੁਲਿਸ ਵਾਲਿਆਂ ਨੇ ਮੋਬਾਇਲ ਫਟਣ ਦੀ ਗੱਲ ਦਾ ਕਬੂਲੀ ਐ ਪਰ ਕਾਰਨਾਂ ਬਾਰੇ ਬੋਲਦੇ ਕਿਹਾ ਕੀ ਮੋਬਾਇਲ ਨੂੰ ਜਾਂਚ ਲਈ ਫੈਰੋਸਿਕ ਲਬੌਟਰੀ ਭੇਜਿਆ ਜਾ ਰਿਹਾ

ਫਿਲਹਾਲ ਐਵੇਂ ਗੱਲ ਕਰਦੇ ਕਰਦੇ ਮੋਬਾਇਲ ਫੱਟਣ ਲੱਗੇ ਤਾਂ ਇਹ ਕਾਫੀ ਗੰਭੀਰ ਮਾਮਲਾ ਏ ਤੇ ਮੋਬਾਇਲ ਤੇ ਫਟਣ ਦੇ ਕਾਰਨਾਂ ਦੀ ਜਾਂਚ ਹੋਣੀ ਲਾਜ਼ਮੀ ਐ ਨਹੀਂ ਤਾਂ ਫੇਰ ਲੋਕਾਂ ‘ਚ ਮੋਬਾਇਲ ਨੂੰ ਲੈਕੇ ਦਹਿਸ਼ਤ ਫੈਲ ਸਕਦੀ ਐ।

Related posts

ਸੌਣ ਵੇਲੇ ਸਿਰਹਾਣਾ ਲੈਣ ਲੱਗੇ ਕਿਤੇ ਤੁਸੀਂ ਆਹ ਗਲਤੀ ਤਾਂ ਨੀਂ ਕਰ ਗਏ

htvteam

ਹੁਣੇ-ਹੁਣੇ ਪੰਜਾਬ ਤੇ ਪੰਜਾਬੀਆਂ ਲਈ ਆਈ ਮਾੜੀ ਖ਼ਬਰ

htvteam

Bhai Amritpal Singh ਦੀ ਮੈਂਬਰਸ਼ਿਪ ਹੋਵੇਗੀ ਰੱਦ ?

htvteam