Htv Punjabi
Punjab

ਆਹ ਸੀ ਰਾਜਪੁਰਾ ‘ਚ ਕੋਰੋਨਾ ਦੇ ਕੇਸ ਵਧਣ ਦਾ ਅਸਲ ਕਾਰਨ, ਭਲਾਂ ਜੇ ਥੋੜੇ ਦਿਨ ਸੂਟੇ ਨਾ ਲਾਉਂਦੇ ਤਾਂ ਇਹ ਹਾਲ ਤਾਂ ਨਾ ਹੁੰਦਾ ?

ਪਟਿਆਲਾ : ਪੰਜਾਬ ਵਿੱਚ ਮੰਗਲਵਾਰ ਨੂੰ ਨਵਾਂਸ਼ਹਿਰ ਅਤੇ ਰੋਪੜ ਕੋਰੋਨਾਮੁਕਤ ਹੋ ਗਏ ਪਰ 6 ਮਹੀਨੇ ਦੀ ਬੱਚੀ ਸਮੇਤ 21 ਨਵੇਂ ਪਾਜ਼ੀਟਿਵ ਕੇਸ ਵੀ ਆਏ.ਸੂਬੇ ਵਿੱਚ ਮਰੀਜ਼ਾਂ ਦਾ ਅੰਕੜਾ 278 ਤੇ ਪਹੁੰਚ ਗਿਆ ਹੈ l ਮੰਗਲਵਾਰ ਨੂੰ ਸਭ ਤੋਂ ਜ਼ਿਆਦਾ 18 ਕੇਸ ਰਾਜਪੁਰਾ ਤੋਂ ਆਏ ਹਨ l ਇੱਥੇ 70 ਸੈਂਪਲਾਂ ਦੀ ਰਿਪੋਰਟ ਆਈ ਹੈ l ਇਹ ਸਾਰੇ ਕੇਸ ਪਹਿਲਾਂ ਪਾਜ਼ੀਟਿੳ ਆ ਚੁੱਕੇ ਹਨ, ਇਹ ਕੇਸ ਕਮਲੇਸ਼ ਰਾਣੀ ਅਤੇ ਉਸ ਦੇ ਮੁੰਡਿਆਂ ਦੇ ਸੰਪਰਕ ਵਿੱਚ ਆਉਣ ਕਾਰਨ ਹੋਏ ਹਨ l ਨਵੇਂ 18 ਕੇਸ ਹੁੱਕਾ ਪਾਰਟੀ ਤੋਂ ਨਿਕਲੇ ਹਨ, ਜਿਸ ਦਾ ਸੰਚਾਲਨ ਕਮਲੇਸ਼ ਰਾਣੀ ਦੇ ਦੋਨੋਂ ਪੁੱਤਰਾਂ ਨੇ ਕੀਤਾ ਸੀ l ਸਿਹਤ ਵਿਭਾਗ ਨੇ ਰਾਜਪੁਰਾ ਵਿੱਚ ਰੈਪਿਡ ਰਿਸਪਾਂਸ ਟੀਮਾਂ ਨੂੰ ਰਵਾਨਾ ਕਰ ਦਿੱਤਾ ਹੈ l ਸਾਰੇ ਮਰੀਜ਼ਾਂ ਨੂੰ ਰਜਿੰਦਰਾ ਹਸਪਤਾਲ ਲਿਆਂਦਾ ਜਾ ਰਿਹਾ ਹੈ l ਕਮਲੇਸ਼ ਰਾਣੀ ਅਤੇ ਉਸ ਦੇ ਪੁੱਤਰਾਂ ਦੇ ਸੰਪਰਕ ਵਿੱਚ ਆਉਣ ਵਾਲੇ ਪਾਜ਼ੀਟਿਵ ਕੇਸ ਦੀ ਚੇਨ 29 ਤੱਕ ਪਹੁੰਚ ਗਈ ਹੈ l ਇਸ ਦੇ ਨਾਲ ਹੀ ਪਟਿਆਲ ਜ਼ਿਲ੍ਹਾ 49 ਕੇਸਾਂ ਨਾਲ ਵੱਡਾ ਹਾਟਸਪਾਟ ਬਣ ਗਿਆ ਹੈ l
ਅੰਮਿ੍ਰਤਸਰ ਵਿੱਚ ਹਸਪਤਾਲ ਵਿੱਚ ਕੋਰੋਨਾ ਦਾ ਇਲਾਜ ਕਰਵਾ ਰਹੇ ਕਢਾਈ ਕਾਰੀਗਰ ਦੇ ਦੋ ਗੁਆਂਢੀ ਵੀ ਪਾਜ਼ੀਟਿਵ ਆਏ ਹਨ l ਉੱਧਰ ਦੂਜੇ ਪਾਸੇ ਫਾਜ਼ਿਲਕਾ ਦੇ ਪਿੰਡ ਸ਼ੇਰਗੜ ਵਿੱਚ ਦੋ ਦਿਨ ਪਹਿਲਾਂ ਵਾਰਾਣਸੀ ਤੋਂ ਹਨੂੰਮਾਨਗੜ ਜ਼ਿਲ੍ਹੇ ਵਿੱਚ ਪਹੁੰਚੇ ਨਵੇਂ ਵਿਆਹੇ ਜੋੜੇ ਦੀ ਰਿਪੋਰਟ ਪਾਜ਼ੀਟਿਵ ਆਈ ਹੈ l

Related posts

ਦੇਖੋ ਪ੍ਰਵਾਸੀਆਂ ਨੇ ਘਰ ‘ਚ ਵੜ੍ਹਕੇ ਚਾੜ੍ਹਤਾ ਚੰਨ੍ਹ

htvteam

ਹੁਣੇ ਹੁਣੇ ਆਈ ਮੰਦਭਾਗੀ ਖਬਰ, ਧਾਗੇ ਦੀ ਫੈਕਟਰੀ ‘ਚ ਮੱਚੇ ਅੱ-ਗ ਦੇ ਭਾਂ-ਬੜ

htvteam

ਪਠਾਨਕੋਟ ‘ਚ ਫੌਜ ਦੇ ਕੈਂਪ ‘ਤੇ ਗ੍ਰਨੇਡ ਹਮਲਾ; ਪੰਜਾਬ ਵਿੱਚ ਅਲਰਟ ਜਾਰੀ

htvteam

Leave a Comment