Htv Punjabi
Punjab

ਕੋਰੋਨਾ ਤੋਂ ਬਚਾਅ ਲਈ ਸਹਾਈ ਹੋ ਸਕਦੇ ਨੇ ਆਹ ਖਾਣੇ, ਖਾਓ ਤੇ ਫੇਰ ਦੇਖੋ ਸਰੀਰ ਦੀ ਚਾਲ

ਪਟਿਆਲਾ : ਜਿਸ ਦਿਨ ਤੋਂ ਕੋਰੋਨਾ ਵਾਇਰਸ ਦਾ ਖਤਰਾ ਦੁਨੀਆਂਭਰ ਵਿੱਚ ਮੰਡਰਾਉਣਾ ਸ਼ੁਰੂ ਕੀਤਾ ਹੈ, ਉਸ ਦਿਨ ਤੋਂ ਲਗਭਗ ਹਰ ਸਿਹਤ ਮਾਹਿਰ ਇਹੋ ਦਾਅਵਾ ਕਰਦਾ ਆ ਰਿਹਾ ਹੈ ਕਿ ਇਸ ਬੀਮਾਰੀ ਦਾ ਕੋਈ ਇਲਾਜ ਨਹੀਂ ਹੈ ਤੇ ਲਗਭਗ ਸਾਰੇ ਹੀ ਸਿਹਤ ਮਾਹਿਰਾਂ ਵੱਲੋਂ ਇਹ ਦਾਅਵੇ ਵੀ ਕੀਤੇ ਜਾ ਰਹੇ ਹਨ ਕਿ ਕੋਰੋਨਾ ਵਾਇਰਸ ਉਨ੍ਹਾਂ ਲੋਕਾਂ ਉੱਤੇ ਜਿ਼ਆਦਾ ਹਾਵੀ ਹੁੰਦਾ ਹੈ, ਜਿਨ੍ਹਾਂ ਦਾ ਇਮਯੂਨ ਸਿਸਟਮ ਯਾਨੀ ਕਿ (ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਕਮਜ਼ੋਰ ਹੋਵੇ) ਡਾਕਟਰਾਂ ਅਨੁਸਾਰ ਜੇਕਰ ਬੰਦੇ ਦਾ ਇਮਯੂਨ ਸਿਸਟਮ ਤਗੜਾ ਹੈ ਤਾਂ ਉਸ ਨੂੰ ਜੇਕਰ ਕੋਰੋਨਾ ਵਾਇਰਸ ਹਮਲਾ ਕਰ ਵੀ ਦੇਵੇ ਤਾਂ ਵੀ ਉੁਸ ਇਨਸਾਨ ਦਾ ਕੋਈ ਖਾਸ ਕੁਝ ਨਹੀਂ ਵਿਗਾੜ ਸਕਦਾ ਤੇ ਇਸ ਸਾਰੀ ਚਰਚਾ ਵਿੱਚੋਂ ਸਵਾਲ ਇਹ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਜੇਕਰ ਇਮਯੂਨ ਸਿਸਟਮ ਸਾਨੂੰ ਕੋਰੋਨਾ ਵਰਗੀ ਬੀਮਾਰੀ ਤੋਂ ਬਚਾਅ ਸਕਦਾ ਹੈ ਤਾਂ ਫੇਰ ਅਸੀਂ ਆਪਣਾ ਇਮਯੂਨ ਸਿਸਟਮ ਕਿਵੇਂ ਵਧਾਈਏ।

ਅਜਿਹੇ ਵਿੱਚ ਸਿਹਤ ਮਾਹਿਰ ਕੁਝ ਅਜਿਹੇ ਖਾਣਿਆਂ ਨੂੰ ਆਪਣੀ ਰੋਜ਼ਾਨਾ ਜਿੰਦਗੀ ਵਿੱਚ ਸ਼ਾਮਿਲ ਕਰਨ ਦੀ ਸਲਾਹ ਦਿੰਦੇ ਹਨ, ਜਿਨ੍ਹਾਂ ਨਾਲ ਸਰੀਰ ਦਾ ਇਮਯੂਨ ਸਿਸਟਮ ਬੜੀ ਤੇਜ਼ੀ ਨਾਲ ਠੀਕ ਹੁੰਦਾ ਹੈ ਤੇ ਇਨ੍ਹਾਂ ਖਾਣਿਆਂ ਵਿੱਚੋਂ ਸਭ ਤੋਂ ਪਹਿਲਾਂ ਖਾਣਾ ਹੈ ਬਰੋਕਲੀ।ਦੱਸ ਦਈਏ ਕਿ ਬਰੋਕਲੀ ਵਿਟਾਮਿਨ ਸੀ ਬਹੁਤ ਜਿ਼ਆਦਾ ਮਾਤਰਾ ਵਿੱਚ ਹੁੰਦਾ ਹੈ ਜੋ ਕਿ ਐਂਟੀਆਕਸੀਡੈਂਟ ਦੇ ਰੂਪ ਵਿੱਚ ਸਰੀਰ ਦੇ ਇਮਯੂਨ ਸਿਸਟਮ ਨੂੰ ਵਧਾਉਣ ਵਿੱਚ ਜ਼ਬਰਦਸਤ ਸਹਾਈ ਹੁੰਦਾ ਹੈ।ਇਸ ਤੋਂ ਇਲਾਵਾ ਬਰੋਕਲੀ ਕੈਲਸ਼ੀਅਮ ਦੀ ਭਰਪੂਰ ਮਾਤਰਾ ਵਾਲਾ ਅਜਿਹਾ ਭੋਜਨ ਪਦਾਰਥ ਹੈ, ਜਿਸ ਦਾ ਲਗਾਤਾਰ ਸੇਵਨ ਕਰਨ ਤੇ ਸਾਡੀਆਂ ਹੱਡੀਆਂ ਵਿੱਚ ਚਮਤਕਾਰੀ ਢੰਗ ਨਾਲ ਮਜ਼ਬੂਤੀ ਆਉਂਦੀ ਹੈ।

ਇਮਯੂਨ ਸਿਸਟਮ ਨੂੰ ਵਧਾਉਣ ਲਈ ਅਜਿਹਾ ਹੀ ਇੱਕ ਹੋਰ ਪਦਾਰਥ ਹੈ ਗਾਜਰ ਜਿਸ ਵਿੱਚ ਬੀਟਾਕੈਰੋਟੀਨ ਨਾਮ ਦੇ ਭੋਜਨ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ।ਜਿਸ ਨਾਲ ਸਰੀਰ ਦੀ ਬੀਮਾਰੀਆਂ ਨਾਲ ਲੜਨ ਵਾਲੀ ਸ਼ਕੀਤ ਚਮਤਕਾਰੀ ਢੰਗ ਨਾਲ ਵੱਧਦੀ ਹੈ।ਗਾਜਰ ਨੂੰ ਆਪਾਂ ਆਪਣੇ ਖਾਣੇ ਅੰਦਰ ਜੂਸ, ਸਲਾਦ ਅਤੇ ਸਬਜ਼ੀ ਦੇ ਰੂਪ ਵਿੱਚ ਸ਼ਾਮਿਲ ਕਰਨ ਤੋਂ ਇਲਾਵਾ ਭੋਜਨ ਤੋਂ ਬਾਅਦ ਬਣਨ ਵਾਲੇ ਮਿੱਠੇ ਵਾਂਗ ਹਲਵੇ ਦੇ ਰੂਪ ਵਿੱਚ ਵੀ ਇਸਤੇਮਾਲ ਕਰ ਸਕਦੇ ਹਾਂ ਪਰ ਜਿ਼ਆਦਾਤਰ ਜੇਕਰ ਜੂਸ ਅਤੇ ਸਲਾਦ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾਵੇ ਤਾਂ ਇਹ ਪਦਾਰਥ ਵੱਧ ਫਾਇਦੇਮੰਦ ਹੁੰਦਾ ਹੈ।

ਸਰੀਰ ਦੇ ਇਮਯੂਨ ਸਿਸਟਮ ਨੂੰ ਵਧਾਉਣ ਵਾਲਾ ਜਿਹੜਾ ਇੱਕ ਹੋਰ ਭੋਜਨ ਪਦਾਰਥ ਭੋਜਨ ਵਿਗਿਆਨੀਆਂ ਦੀ ਪਹਿਲੀ ਪਸੰਦ ਵਿੱਚੋਂ ਇੱਕ ਹੈ ਉਹ ਹੈ ਮਸ਼ਰੂਮ ਯਾਨੀ ਖੁੰਭਾਂ ਤੇ ਆਪਾਂ ਆਮ ਤੌਰ ਤੇ ਵੇਖਿਆ ਹੈ ਕਿ ਖੁੰਭਾਂ ਰੇੜੀਆਂ, ਟਰਾਲੀਆਂ ਅਤੇ ਟੈਂਪੂਆਂ ਉੱਤੇ ਇੰਨੀ ਦਿਨੀ ਆਸਾਨੀ ਨਾਲ ਮਿਲ ਜਾਂਦੀਆਂ ਹਨ।ਭੋਜਨ ਵਿਗਿਆਨੀਆਂ ਅਨੁਸਾਰ ਮਸ਼ਰੂਮ ਵਿਟਾਮਿਨ ਡੀ ਦਾ ਭਰਪੂਰ ਖਜ਼ਾਨਾ ਹੈ, ਜਿਹੜਾ ਕਿ ਸਰੀਰ ਅੰਦਰ ਪ੍ਰੋਟੀਨ ਬਣਾਉਣ ‘ਚ ਵੱਡਾ ਯੋਗਦਾਨ ਪਾਉਂਦਾ ਹੈ, ਉਹ ਪ੍ਰੋਟੀਨ ਜਿਹੜਾ ਕਿ ਹਾਨੀਕਾਰਕ ਇਨਫੈਕਸ਼ਨ ਕੀਟਾਣੂਆਂ ਨੂੰ ਮਾਰਨ ਦਾ ਕੰਮ ਕਰਦੇ ਹਨ।ਇੰਝ ਮਸ਼ਰੂਮ ਸਰੀਰ ਅੰਦਰ ਇਨਫੈਕਸ਼ਨ ਪੈਦਾ ਕਰਨ ਵਾਲੇ ਜੀਵਾਣੂਆਂ ਤੋਂ ਰੱਖਿਆ ਕਰਦਾ ਹੈ ਤੇ ਸਰੀਰ ਤੰਦਰੁਸਤ ਰਹਿੰਦਾ ਹੈ।

ਇਮਯੂਨ ਸਿਸਟਮ ਵਧਾਉਣ ਦੀ ਜੇਕਰ ਗੱਲ ਚੱਲੇ ਤਾਂ ਕੇਲਾ ਤੇ ਦੁੱਧ ਨਾਮਕ ਭੋਜਨ ਪਦਾਰਥਾਂ ਦਾ ਜਿ਼ਕਰ ਨਾ ਕੀਤਾ ਜਾਵੇ ਤਾਂ ਇਹ ਸਹੀ ਨਹੀਂ ਹੋਵੇਗਾ, ਕਿਉਂਕਿ ਕੇਲਾ ਅਤੇ ਦੁੱਧ ਪ੍ਰੋਟੀਨ ਦੇ ਵੱਡੇ ਸੋਮੇ ਮੰਨੇ ਜਾਂਦੇ ਹਨ।ਭੋਜਨ ਵਿਗਿਆਨੀਆਂ ਅਨੁਸਾਰ ਕੇਲਾ ਸਰੀਰ ਅੰਦਰ ਪ੍ਰੀਬਾਇਓਟਿਕਸ ਵਾਂਗ ਕੰਮ ਕਰਦਾ ਹੈ ਜੋ ਕਿ ਸਰੀਰ ਦੇ ਸਿਸਟਮ ਨੂੰ ਦਰੁਸਤ ਕਰਕੇ ਇਮਯੂਨ ਸਿਸਟਮ ਨੂੰ ਵਧਾਉਣ ਵਿੱਚ ਸਹਾਈ ਹੁੰਦਾ ਹੈ।

ਸੋ ਦੋਸਤੋ ਆਪਣੇ ਭੋਜਨ ਵਿੱਚ ਇਨ੍ਹਾਂ ਪਦਾਰਥਾਂ ਨੂੰ ਸ਼ਾਮਿਲ ਕਰੋ ਤੇ ਕੋਰੋਨਾ ਵਾਇਰਸ ਦੇ ਵੱਧ ਰਹੇ ਖਤਰੇ ਦੌਰਾਨ ਸਰੀਰ ਨੂੰ ਵੱਧ ਤੋਂ ਵੱਧ ਤੰਦਰੁਸਤ ਰੱਖੋ, ਕਿਉਂਕਿ ਕੋਰੋਨਾ ਵਾਇਰਸ ਦੀ ਦਵਾਈ ਹਲੇ ਤੱਕ ਭਾਵੇਂ ਨਾ ਨਿਕਲੀ ਹੋਵੇ ਪਰ ਜੇਕਰ ਆਪਾਂ ਆਪਣਾ ਇਮਯੂਨ ਸਿਸਟਮ ਤਗੜਾ ਕਰ ਲਵਾਂਗੇ ਤਾਂ ਕੋਰੋਨਾ ਵਾਇਰਸ ਦਾ ਹਮਲਾ ਵੀ ਸਾਡਾ ਕੁਝ ਨਹੀਂ ਵਿਗਾੜ ਪਾਵੇਗਾ।ਬਾਕੀ ਸੁਝਾਅ ਇਹ ਵੀ ਹੈ ਕਿ ਇਸ ਦੇ ਨਾਲ ਨਾਲ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਸੁਝਾਅ ਸੰਬੰਧੀ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਵੀ ਜ਼ਰੂਰ ਕਰੋ ਤੇ ਘਰਾਂ ਵਿੱਚੋਂ ਬਾਹਰ ਨਾ ਨਿਕਲੋ ਕਿਉਂਕਿ ਹੋ ਸਕਦਾ ਹੈ ਤੁਹਾਡਾ ਇਮਯੂਲ ਸਿਸਟਮ ਤਗੜਾ ਹੋਵੇ ਪਰ ਹਰ ਕਿਸੇ ਦਾ ਤਗੜਾ ਹੋਵੇਗਾ ਇਹ ਜ਼ਰੂਰੀ ਨਹੀਂ।ਲਿਹਾ਼ਜਾ ਜੇਕਰ ਕੋਰੋਨਾ ਵਾਇਰਸ ਤੁਹਾਡੇ ਇਮਯੂਨ ਸਿਸਟਮ ਦੇ ਤਗੜੇ ਹੋਣ ਕਾਰਨ ਤੁਹਾਡਾ ਕੁਝ ਨਾ ਵਿਗਾੜ ਸਕਿਆ ਤਾਂ ਇਹ ਜ਼ਰੁਰੀ ਨਹੀਂ ਕਿ ਤੁਹਾਡੇ ਵੱਲੋਂ ਛੱਡੇ ਗਏ ਵਾਇਰਸ ਕੁਝ ਨਹੀਂ ਵਿਗਾੜ ਪਾਉਣਗੇ।

Related posts

ਜੋਸ਼ ਜੋਸ਼ ‘ਚ ਹਵਾਲਾਤੀ ਬੈਰਕ ਅੰਦਰ ਕਰ ਗਿਆ ਪੁੱਠਾ ਕੰਮ; ਦੇਖੋ ਵੀਡੀਓ

htvteam

ਹੋਲੀ ਦੇ ਦਿਨ ਭਗਵੰਤ ਮਾਨ ਦੀ ਕੋਠੀ ਪੁਲਿਸ ਨੇ ਕੀਤਾ ਅਜਿਹਾ ਕੰਮ

htvteam

ਲਗਾਤਾਰ ਕੁਲਚੇ-ਛੋਲੇ ਭਟੂਰੇ ਚਿਕਨ ਪਕੌੜੇ ਖਾਣ ਤੋਂ ਬਾਅਦ ਪੇਟ ਕਿਵੇਂ ਰੱਖੀਏ ਸਾਫ

htvteam

Leave a Comment