Htv Punjabi
Punjab

ਚੱਲਦੇ ਆਟੋ ਵਿੱਚ ਕੁੜੀ ਨਾਲ ਕੀਤਾ ਇਹ ਕੰਮ, ਰੋਲਾ ਪਾਉਣ ‘ਤੇ ਸੁੱਟ ਕੇ ਭੱਜੇ

ਮੋਹਾਲੀ : ਪੰਜਾਬ ਵਿੱਚ ਔਰਤਾਂ ਪ੍ਰਤੀ ਵੱਧ ਰਹੇ ਬਲਾਤਕਾਰਾਂ ਦੀ ਆਂ ਘਟਨਾਵਾਂ ਤੋਂ ਸਰਕਾਰ ਨੇ ਔਰਤਾਂ ਲਈ ਜਿਹੜੀਆਂ ਸਹੂਲਤਾਂ ਦਿੱਤੀਆਂ ਹਨ l ਉਹ ਖੋਖਲੀਆਂ ਦਿਸਦੀਆਂ ਨਜ਼ਰ ਆ ਰਹੀਆਂ ਹਨ l ਕਿਉਂਕਿ ਇਸ ਸਭ ਤੋਂ ਬਾਅਦ ਵੀ ਪੰਜਾਬ ਵਿੱਚ ਔਰਤ ਰਾਤ ਨੂੰ ਤਾਂ ਕੀ ਦਿਨ ਵਿੱਚ ਵੀ ਕਿਤੇ ਆ ਜਾ ਨਹੀਂ ਸਕਦੀ l ਇੱਥੇ ਸਰਕਾਰ ਦੇ ਸੁਰੱਖਿਆ ਪ੍ਰਤੀ ਸਾਰੇ ਦਾਅਵੇ ਖੋਖਲੇ ਹੁੰਦੇ ਨਜ਼ਰ ਆ ਰਹੇ ਹਨ l
ਬੀਤੇ ਦਿਨੀਂ ਪੰਜਾਬ ਦੇ ਮੁਹਾਲੀ ਵਿੱਚ ਸ਼ੁੱਕਰਵਾਰ ਦੇਰ ਰਾਤ ਨੂੰ ਇੱਕ ਚੱਲਦੇ ਆਟੋ ਵਿੱਚ ਇੱਕ ਕੁੜੀ ਦੇ ਨਾਲ ਆਟੋ ਚਾਲਕ ਦੇ ਸਾਥੀ ਨੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ l ਜਿਸ ‘ਤੇ ਕੁੜੀ ਨੇ ਜਦੋਂ ਰੌਲਾ ਪਾਇਆ ਤਾਂ ਆਟੋ ਸਵਾਰ ਦੋਨਾਂ ਮੁਲਜ਼ਮਾਂ ਨੇ ਉਸ ਨੂੰ ਵਾਈਪੀਐਸ ਚੌਂਕ ਦੇ ਕੋਲ ਸੁੱਟ ਦਿੱਤਾ ਅਤੇ ਫਰਾਰ ਹੋ ਗਏ l
ਕੁੜੀ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ l ਜਿੱਥੇ ਪੁਲਿਸ ਨੇ ਉਸ ਦਾ ਮੈਡੀਕਲ ਕਰਵਾ ਕੇ ਅਣਪਛਾਤੇ ਦੋ ਆਟੋ ਚਾਲਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ l ਪੁਲਿਸ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ, ਹਾਲਾਂਕਿ ਪੁਲਿਸ ਹੁਣ ਤੱਕ ਕਿਸੇ ਵੀ ਮੁਲਜ਼ਮ ਦਾ ਪਤਾ ਨਹੀਂ ਲਾ ਸਕੀ ਹੈ l
ਜਾਣਕਾਬੀ ਦੇ ਮੁਤਾਬਿਕ ਸ਼ੁੱਕਰਵਾਰ ਨੂੰ ਦੇਰ ਸ਼ਾਮ ਕਰੀਬ ਸਾਢੇ 7 ਵਜੇ ਪੀੜਿਤਾ ਕੁੜੀ ਨੇ ਸੈਕਟਰ 70 ਤੋਂ ਚੰਡੀਗੜ ਜਾਣ ਦੇ ਲਈ ਇੱਕ ਆਟੋ ਲਿਆ ਸੀ l ਜਦ ਕੁੜੀ ਆਟੋ ਵਿੱਚ ਬੈਠੀ ਉਸ ਸਮੇਂ ਚਾਲਕ ਦੇ ਇਲਾਵਾ ਇੱਕ ਹੋਰ ਵਿਅਕਤੀ ਪਿੱਛੇ ਦੀ ਸੀਟ ‘ਤੇ ਬੈਠਿਆ ਹੋਇਆ ਸੀ l ਜਿਵੇਂ ਹੀ ਆਟੋ ਵਾਈਪੀਐਸ ਚੌਂ ਦੇ ਨੇੜੇ ਪਹੁੰਚਿਆ ਤਾਂ ਡਰਾਈਵਰ ਅਚਾਨਕ ਆਟੋ ਨੂੰ ਦੂਜੇ ਰਸਤੇ ‘ਤੇ ਲੈ ਗਿਆ l
ਇਹ ਰਸਤਾ ਸੁੰਨਸਾਨ ਅਤੇ ਇੱਥੇ ਹਨੇਰਾ ਹੋਣ ਦੇ ਕਾਰਨ ਆਟੋ ਚਾਲਕ ਅਤੇ ਆਟੋ ਵਿੱਚ ਸਵਾਰ ਉਸ ਦੇ ਸਾਥੀ ਨੇ ਕੁੜੀ ਦੇ ਨਾਲ ਜ਼ਬਰਦਸਤੀ ਕਰਦੇ ਹੋਏ ਉਸ ਦੇ ਨਾਲ ਗਲਤ ਹਰਕਤਾਂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ l ਇਸ ‘ਤੇ ਕੁੜੀ ਨੇ ਦੋਨਾਂ ਮੁਲਜ਼ਮਾਂ ਨੂੰ ਖੁਦ ‘ਤੇ ਹਾਵੀ ਹੁੰਦੇ ਦੇਖ ਕੇ ਜ਼ੋਰ ਜ਼ੋਰ ਨਾਲ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ l ਇਸ ‘ਤੇ ਦੋਨਾਂ ਮੁਲਜ਼ਮਾਂ ਨੇ ਆਟੋ ਤੇਜ਼ੀ ਨਾਲ ਭਜਾ ਲਿਆ ਅਤੇ ਚਲਦੇ ਆਟੋ ਵਿੱਚੋਂ ਕੁੜੀ ਨੂੰ ਵਾਈਪੀਐਸ ਚੌਂਕ ਦੇ ਕੋਲ ਸੁੱਟ ਕੇ ਉੱਥੇ ਤੋਂ ਫਰਾਰ ਹੋ ਗਏ l
ਮਟੌਰ ਥਾਣਾ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਪੀੜਿਤਾ ਨੈਨੀਤਾਲ ਦੀ ਰਹਿਣ ਵਾਲੀ ਹੈ ਅਤੇ ਮੋਹਾਲੀ ਵਿੱਚ ਕਿਰਾਏ ਦੇ ਘਰ ਵਿੱਚ ਰਹਿੰਦੀ ਹੈ l ਸ਼ੁੱਕਰਵਾਰ ਨੂੰ ਦੇਰ ਸ਼ਾਮ ਉਹ ਕਿਤੇ ਜਾਣ ਦੇ ਲਈ ਨਿਕਲੀ ਸੀ, ਇਸ ਦੌਰਾਨ ਉਸ ਦੇ ਨਾਲ ਇਹ ਘਟਨਾ ਹੋਈ l ਹਸਪਤਾਲ ਵਿੱਚ ਪੀੜਿਤਾ ਦਾ ਇਲਾਜ ਚੱਲ ਰਿਹਾ ਹੈ l ਉਸ ਦੀ ਸ਼ਿਕਾਇਤ ‘ਤੇ ਦੋ ਮੁਲਜ਼ਮਾਂ ਦੇ ਖਿਲਾਫ ਆਈਪੀਸੀ ਦੀ ਵੱਖ ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ l ਥਾਣਾ ਮੁਖੀ ਦੇ ਮੁਤਾਬਿਕ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ l ਦੋਨਾਂ ਮੁਲਜ਼ਮਾਂ ਨੂੰ ਜਲਦ ਹੀ ਫੜ ਲਿਆ ਜਾਵੇਗਾ l

Related posts

ਰੱਬ ਦਾ ਰੂਪ ਮੰਨੇ ਜਾਣ ਵਾਲੇ ਡਾਕਟਰ ਨੇ ਦੇਖੋ ਮਾਸੂਮ ਬੱਚੀ ਨਾਲ ਕੀ ਕੀਤਾ ?

htvteam

ਕੈਪਟਨ ਨੂੰ ਪੰਜਾਬ ‘ਚ ਕਰੋਨਾ ਨਾਲ ਹੋ ਰਹੀਆਂ ਮੌਤਾਂ ‘ਤੇ ਆਇਆ ਗੁੱਸਾ!ਕਿਹਾ ਇੱਕ ਇੱਕ ਮੌਤ ਦਾ ਹਿਸਾਬ ਲਿਆ ਜਾਏਗਾ

Htv Punjabi

ਛੋਟੇ ਸਿੱਧੂ ਦੀ ਆਮਦ ‘ਤੇ ਹਵੇਲੀ ‘ਚ ਲੱਗੀਆਂ ਰੌਣਕਾਂ

htvteam

Leave a Comment