ਬਠਿੰਡਾ : ਕੇਂਦਰੀ ਜ਼ੇਲ੍ਹ ਵਿੱਚ ਕੈਦੀਆਂ ਦੇ ਦੋ ਗੁੱਟਾਂ ਵਿੱਚ ਐਤਵਾਰ ਨੂੰ ਝੜਪ ਹੋ ਗਈ l ਜਿਸ ਵਿੱਚ ਦੋਨੋਂ ਗੁੱਟਾਂ ਦੇ 6 ਲੋਕ ਜ਼ਖ਼ਮੀ ਹੋ ਗਏ l ਸਾਰਿਆਂ ਨੂੰ ਜ਼ੇਲ੍ਹ ਪ੍ਰਸ਼ਾਸਨ ਵੱਲੋਂ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ l ਇੱਥੇ ਐਮਐਲਆਰ ਕਰਵਾਏ ਬਿਨਾਂ ਜ਼ੇਲ੍ਹ ਪੁਲਿਸ ਸਾਰਿਆਂ ਨੂੰ ਉਪਚਾਰ ਕਰਵਾਉਣ ਤੋਂ ਬਾਅਦ ਵਾਪਸ ਜ਼ੇਲ੍ਹ ਲੈ ਗਈ l
ਦੱਸ ਦਈਏ ਕਿ ਸ਼ਨੀਵਾਰ ਨੂੰ ਇੱਕ ਕੈਦੀ ਗੁਰਵਿਦਰ ਦਾ ਦੂਜੇ ਕੈਦੀ ਮੰਗਲ ਸਿੰਘ ਨੇ ਸਿਰ ਪਾੜ ਦਿੱਤਾ ਸੀ l ਉਸ ਸਮੇਂ ਦੋਨੋਂ ਕੈਦੀਆਂ ਦੇ ਸਾਥੀਆਂ ਦੇ ਵਿੱਚ ਆਉਣ ਕਾਰਨ ਕੁਝ ਕਹਾਸੁਣੀ ਹੋ ਗਈ l ਉਸ ਸਮੇਂ ਤਾਂ ਮਾਮਲਾ ਸ਼ਾਂਤ ਹੋ ਗਿਆ ਸੀ ਪਰ ਐਤਵਾਰ ਨੂੰ ਦੋਨਾਂ ਗੁੱਟਾਂ ਦੇ ਕੈਦੀਆਂ ਵਿੱਚ ਝੜਪ ਹੋ ਗਈ l ਜ਼ਖ਼ਮੀਆਂ ਦੀ ਪਹਿਚਾਣ ਪ੍ਰਵੀਣ ਸਿੰਘ ਵਾਸੀ ਬਰੇਟਾ ਮੰਡੀ, ਸੁਰਜੀਤ ਸਿੰਘ ਵਾਸੀ ਬੁਰਜ਼ ਮਹਿਮਾ, ਕਰਨਜੀਤ ਸਿੰਘ ਵਾਸੀ ਮੱਖੂ, ਪਰਵਿੰਦਰ ਸਿੰਘ ਵਾਸੀ ਪਟਿਆਲਾ, ਮੱਲੂ ਸਿੰਘ ਵਾਸੀ ਧੋਬਿਆਨਾ ਬਸਤੀ ਅਤੇ ਰਣਵੀਰ ਸਿੰਘ ਵਾਸੀ ਖੇਤਾ ਸਿੰਘ ਬਸਤੀ ਦੇ ਤੌਰ ‘ਤੇ ਹੋਈ ਹੈ l
