ਨਵੀਂ ਦਿੱਲੀ : ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਨੇ ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ ਨੂੰ ਲੈ ਕੇ ਇੱਕ ਵਾਰ ਫੇਰ ਦੁਨੀਆਂ ਨੂੰ ਚਿਤਾਵਨੀ ਦਿੱਤੀ ਹੈ l ਡਬਲਿਊਐਚਓ ਦਾ ਕਹਿਣਾ ਹੈ ਕਿ ਕੋਵਿਡ-19 ਤੋਂ ਬਚਣ ਦੇ ਲਈ ਇਸ ਤੋਂ ਪ੍ਰਭਾਵਿਤ ਮਰੀਜ਼ਾਂ ਅਤੇ ਹੋਰ ਮਾਮਲਿਆਂ ਦਾ ਪਤਾ ਲਾ ਲੈਣਾ ਅਤੇ ਇਲਾਜ ਕਰਾ ਲੈਦਾ ਹੀ ਕਾਫੀ ਨਹੀਂ ਹੈ ਕਿਉਂਕਿ ਇਹ ਠੀਕ ਹੋਏ ਮਰੀਜ਼ ਨੂੰ ਦੁਬਾਰਾ ਪ੍ਰਭਾਵਿਤ ਕਰ ਸਕਦਾ ਹੈ l ਇਸ ਦੇ ਨਾਲ ਹੀ ਡਬਲਿਊਐਓ ਨੇ ਭਵਿੱਖ ਵਿੱਚ ਇਮਯੂਨਿਟੀ ਪਾਸਪੋਰਟ ਜਾਰੀ ਕੀਤੇ ਜਾਣ ਦੇ ਵਿਚਾਰ ਨੂੰ ਵੀ ਖਾਰਿਜ ਕੀਤਾ ਹੈ l
ਦਰਅਸਲ ਡਬਲਿਊਐਚਓ ਨੇ ਜਾਰੀ ਕੀਤੇ ਗਏ ਆਪਣੇ ਇੱਕ ਵਿਆਨ ਵਿੱਚ ਇਹ ਗੱਲ ਕਹੀ ਹੈ l ਅੰਤਰਰਾਸ਼ਟਰੀ ਸੰਸਥਾ ਨੇ ਇਹ ਗੱਲ ਇਮਯੂਨਿਟੀ ਪਾਸਪੋਰਟ ਜਾਰੀ ਕਰਨ ਦੇ ਸੁਝਾਅ ਦੇ ਬਾਅਦ ਕਹੀ ਹੈ l ਅਸਲ ਵਿੱਚ ਕੁਝ ਦੇਸ਼ਾਂ ਦੀ ਸਰਕਾਰਾਂ ਨੇ ਸੁਝਾਅ ਦਿੱਤਾ ਹੈ ਕਿ ਜਿਨ੍ਹਾਂ ਲੋਕਾਂ ਵਿੱਚ ਕੋਰੋਨਾ ਦੇ ਖਿਲਾਫ ਚੰਗਾ ਇਮਯੂਨ ਸਿਸਟਮ ਜਾਂ ਐਂਟੀਬਾਡੀ ਪਾਈ ਗਈ ਹੈ,ਉਨ੍ਹਾਂ ਨੂੰ ਇਮਯੂਨਿਟੀ ਪਾਸਪੋਰਟ ਜਾਰੀ ਕੀਤਾ ਜਾ ਸਕਦਾ ਹੈ l
ਸੰਯੁਕਤ ਰਾਸ਼ਟਰ ਦੀ ਏਜੰਸੀ ਨੇ 24 ਅਪ੍ਰੈਲ ਦੇ ਆਪਣੇ ਇਸ ਬਿਆਨ ਵਿੱਚ ਇਹ ਵੀ ਕਿਹਾ ਕਿ ਹੁਣ ਤੱਕ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਜਿਹੜੇ ਲੋਕ ਕੋਵਿਡ-19 ਤੋਂ ਪ੍ਰਭਾਵਿਤ ਹੋਣ ਦੇ ਬਾਅਦ ਇਲਾਜ ਦਿੱਤੇ ਜਾਣ ਤੇ ਠੀਕ ਹੋਏ ਹਨ ਅਤੇ ਉਨ੍ਹਾਂ ਦੇ ਸਰੀਰ ਵਿੱਚ ਵਾਇਰਸ ਨਾਲ ਲੜਨ ਦੇ ਲਈ ਪੂਰੀ ਮਾਤਰਾ ਵਿੱਚ ਐਂਟੀਬਾਡੀ ਮੌਜੂਦ ਹੈ, ਉਨ੍ਹਾਂ ਨੂੰ ਦੂਸਰੀ ਵਾਰ ਕੋਰੋਨਾ ਵਾਇਰਸ ਦਾ ਪ੍ਰਭਾਵ ਨਹੀਂ ਹੋ ਸਕਦਾ ਹੈ l
ਕੁਝ ਸਰਕਾਰਾਂ ਨੇ ਸੁਝਾਅ ਦਿੱਤਾ ਸੀ ਕਿ ਕੋਰੋਨਾ ਨਾਲ ਲੜਨ ਵਾਲੀ ਐਂਟੀਬਾਡੀ ਵਾਲੇ ਲੋਕਾਂ ਨੂੰ ਇਮਯੂਨ ਪਾਸਪੋਰਟ ਜਾਂ ਜੋਖ਼ਿਮ ਮੁਕਤ ਪ੍ਰਮਾਣ ਪੱਤਰ ਜਾਰੀ ਕੀਤਾ ਜਾ ਸਕਦਾ ਹੈ l ਅਜਿਹਾ ਇਸ ਲਈ ਤਾਂ ਕਿ ਉਹ ਸਾਰੇ ਆਪਣੇ ਕੰਮ ਤੇ ਵਾਪਸ ਜਾ ਸਕਣ ਅਤੇ ਇਸ ਨਾਲ ਜੁੜੀ ਜ਼ਰੂਰੀ ਯਾਤਰਾ ਕਰ ਸਕਣ l ਬਿਆਨ ਦੇ ਅਨੁਸਾਰ, ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਦੇ ਦੋਬਾਰਾ ਪ੍ਰਭਾਵਿਤ ਹੋਣ ਦਾ ਖਤਰਾ ਕਾਫੀ ਘੱਟ ਹੋਵੇਗਾ l
ਡਬਲਿਊਐਚਓ ਨੇ ਬਿਆਨ ਵਿੱਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦਾ ਪ੍ਰਮਾਣ ਪੱਤਰ ਜਾਰੀ ਕਰਨ ਤੇ ਲੋਕ ਸਾਰਵਜਨਿਕ ਸਿਹਤ ਨਾਲ ਜੁੜੇ ਮਾਰਗਦਰਸ਼ਨ ਜਾਂ ਦਿਸ਼ਾ ਨਿਰਦੇਸ਼ਾਂ ਦਾ ਉਲੰਘਣ ਜਾਂ ਅਣਦੇਖੀ ਕਰ ਸਕਦੇ ਹਨ, ਜਿਸ ਕਾਰਨ ਵਾਇਰਸ ਫੈਲਣ ਦਾ ਖਤਰਾ ਹੋਰ ਵੀ ਜ਼ਿਆਦਾ ਵੱਧ ਸਕਦਾ ਹੈ l
ਡਬਲਿਊਐਚਓ ਨੇ ਕਿਹਾ ਕਿ ਇਸ ਸਮੇਂ ਕਈ ਦੇਸ਼ਾਂ ਵਿੱਚ ਕੋਰੋਨਾ ਦੇ ਖਿਲਾਫ ਜੰਗ ਦੇ ਲਈ ਐਂਟੀਬਾਡੀ ਨੂੰ ਲੈ ਕੇ ਟੈਸਟ, ਅਧਿਐਨ ਆਦਿ ਕੀਤੇ ਜਾ ਰਹੇ ਹਨ l ਇਸ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਵਾਇਰਸ ਤੋਂ ਠੀਕ ਹੋਣ ਦੇ ਬਾਅਦ ਇਸ ਵਾਇਰਸ ਨਾਲ ਲੜਨ ਦੇ ਲਈ ਲੋਕ ਕਿਸ ਹੱਦ ਤੱਕ ਇਮਯੂਨ ਸਿਸਟਮ ਹਾਸਿਲ ਕਰ ਪਾਉਂਦੇ ਹਨ l